in

ਭਾਜਪਾ ਨੇ ਅੱਛੇ ਦਿਨਾਂ ਦਾ ਵਾਅਦਾ ਕਰਕੇ ਲੋਕਾਂ ਨੂੰ ਕੁੱਟਿਆ ਤੇ ਲੁੱਟਿਆ

ਮਿਲਾਨ (ਇਟਲੀ) (ਸਾਬੀ ਚੀਨੀਆ) – ਉਵਰਸੀਜ਼ ਕਾਂਗਰਸ ਯੂਰਪ ਦੇ ਚੀਫ ਸੈਕਟਰੀ ਔਸਫ ਖਾਨ ਇੰਨੀ ਦਿਨੀ ਇਟਲੀ ਦੌਰੇ ਉੱਤੇ ਹਨ ਜਿੱਥੇ ਉਨਾਂ ਵਲੋ ਸਥਾਨਿਕ ਆਗੂਆਂ ਦੇ ਸਹਿਯੋਗ ਨਾਲ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਕੀਤੀਆ ਜਾ ਰਹੀਆ ਨੁਕੱੜ ਮੀਟਿੰਗਾਂ ਵਿਚ ਬੋਲਦੇ ਆਖਿਆ ਗਿਆ ਕਿ ਦੇਸ਼ ਦੀ ਭਲਾਈ ਲਈ ਕਾਂਗਰਸ ਪਾਰਟੀ ਦਾ ਮੁੜ ਦੇਸ਼ ਦੀ ਸੱਤਾ ਵਿਚ ਆਉਣਾ ਬਹੁਤ ਜਰੂਰੀ ਹੋ ਗਿਆ ਹੈ ਇਕ ਸਮਾਗਮ ਦੌਰਾਨ ਭਾਰਤੀ ਲੋਕਾਂ ਨੂੰ ਸਬੋਧਨ ਕਰਦਿਆ ਔਸਫ ਖਾਨ ਨੇ ਕਿਹਾ ਕਿ ਪਿਛਲੇ 7 ਸਾਲਾਂ ਵਿਚ “ਅੱਛੇ ਦਿਨਾਂ ਦੇ, ਨਾਂ ਤੇ ਜੋ ਬੁਰੇ ਦਿਨ ਦੇਸ਼ ਦੀ ਜਨਤਾ ਨੇ ਵੇਖੇ ਹਨ ਉਨਾਂ ਬਾਰੇ ਸਭ ਨੂੰ ਚੰਗੀ ਤਰ੍ਹਾ ਪਤਾ ਹੈ। ਵਿਕਾਸ ਪੱਖੋ ਦੇਸ਼ ਬਹੁਤ ਪਿੱਛੇ ਚਲਾ ਗਿਆ ਹੈ। ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਦੇ ਪ੍ਰਧਾਨ ਸ੍ਰੀ ਦਲਬੀਰ ਭੱਟੀ ਦੀ ਅਗਵਾਈ ਵਿਚ ਸ੍ਰੀ ਔਸਫ ਖਾਨ ਯਾਦਗਾਰੀ ਚਿੰਨ੍ਹ ਭੇਟ ਕਰਕੇ ਉਨਾਂ ਨੂੰ ਵਿਸ਼ੇਸ਼ ਤੌਰ ਤੇ ਸਮਗਨ੍ਹਿਤ ਕੀਤਾ ਗਿਆ | ਇਸ ਮੌਕੇ ਸ ਸੁਖਚੈਨ ਸਿੰਘ ਠੀਕਰੀਵਾਲ,ਹਰਕੀਤ ਸਿੰਘ ਮਾਧੋਝੰਡਾ, ਸੁਖਜਿੰਦਰ ਸਿੰਘ ਕਾਲਰੂ, ਅਵਤਾਰ ਸਿੰਘ ਧਾਲੀਵਾਲ, ਭਗਵੰਤ ਸਿੰਘ ਕੰਗ, ਬਲਜਿੰਦਰ ਸਿੰਘ ਆਦਿ ਵੀ ਮੌਜੂਦ ਸਨ ।

ਵੀਜਾ ਪ੍ਰਕ੍ਰਿਆ ਦੀ ਮੱਧਮ ਰਫਤਾਰ ਕਾਰਨ ਅਫਗਾਨਿਸਤਾਨੀਆਂ ਲਈ ਦੇਸ਼ ਵਿਚੋਂ ਨਿਕਲਣਾ ਹੋਇਆ ਮੁਸ਼ਕਿਲ

ਅਹੁੱਦਾ ਸੰਭਾਲਣ ਉਪਰੰਤ ਬਾਈਡਨ ਨੇ ਪ੍ਰਵਾਸੀਆਂ ਦੇ ਪੱਖ ਵਿਚ 155 ਨੀਤੀਆਂ ਲਿਆਂਦੀਆਂ