in

ਭਾਰਤੀ ਅਤੇ ਅਲਬਾਨੀਆਂ ਦੇ ਵਿਅਕਤੀਆਂ ਵਿਚ ਲੜਾਈ, ਤਿੰਨ ਜ਼ਖਮੀ

ਮੇਦੋਲਾ ਦੇ ਵੀਆ ਰੋਮਾ ਵਿਚ ਕਾਰਾਬਿਨੇਰੀ ਨੂੰ ਭਾਰਤੀ ਅਤੇ ਅਲਬਾਨੇਸੀ ਮੂਲ ਦੇ ਲੋਕਾਂ ਵਿਚਕਾਰ ਦਖਲ ਦੇ ਕੇ ਖ਼ਤਮ ਕਰਵਾਉਣਾ ਪਿਆ. ਉਪਰੋਕਤ ਦੱਸੇ ਪਤੇ ਦੀ ਇਕ ਬਾਰ ਵਿਚ ਭਾਰਤੀਆਂ ਅਤੇ ਅਲਬਾਨੀਆਂ ਦੇ ਵਿਅਕਤੀਆਂ ਵਿਚਕਾਰ ਇਕ ਮਾਮੂਲੀ ਕਾਰਨ ਤੋਂ ਹੀ ਲੜਾਈ ਹੋ ਗਈ, ਜੋ ਕਿ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਤੇ ਖ਼ਤਮ ਹੋਈ. ਮੌਕੇ ਤੇ ਹੋਈਆਂ ਗਵਾਹੀਆਂ ਅਨੁਸਾਰ, ਲੜਾਈ ਵਿਚ ਮੁੱਕੇ ਅਤੇ ਕੁਰਸੀਆਂ ਉੱਡ ਗਈਆਂ. ਸਥਿਤੀ ਨੂੰ ਸ਼ਾਂਤ ਕਰਦੇ ਕਰਦੇ ਇਕ ਪੁਲਿਸ ਕਰਮੀ ਵੀ ਜ਼ਖ਼ਮੀ ਹੋ ਗਿਆ. ਸਨ ਫੀਲਿਸ ਦਾ ਰਹਿਣ ਵਾਲੇ ਇਕ ਭਾਰਤੀ ਨੂੰ ਕਾਰਪੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਦਕਿ ਬਾਕੀ 2 ਨੂੰ ਮਿਰੰਦੋਲਾ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਲਿਜਾਇਆ ਗਿਆ. ਪੁਲਿਸ ਲੜਾਈ ਦੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

  • ਪੰਜਾਬ ਐਕਸਪ੍ਰੈਸ

ਸਾਹਿਤ ਸੁਰ ਸੰਗਮ ਸਭਾ ਵੱਲੋਂ ਕਰਵਾਇਆ ਗਿਆ ਤੀਸਰਾ ਸਾਹਿਤਕ ਸਾਂਝ ਸੰਮੇਲਨ ਯਾਦਗਾਰੀ ਹੋ ਨਿੱਬੜਿਆ

ਸੰਨ ਜਵਾਨੀ ਇੰਨ ਕਰੇਚੋ ਵਿਖੇ ਕਰਵਾਇਆ ਗਿਆ ਅੰਮ੍ਰਿਤ ਸੰਚਾਰ