in

ਭਾਰਤੀ ਅੰਬੈਸੀ ਵੱਲੋਂ ਭਾਰਤੀਆਂ ਦੀ ਸਹੂਲਤ ਲਈ ਆੱਨਲਾਈਨ ਸੇਵਾ ਸ਼ੁਰੂ

ਭਾਰਤੀ ਅੰਬੈਸੀ ਦੇ ਅੰਬੈਸਡਰ ਰੀਨਤ ਸੰਧੂ ਵੱਲੋਂ ਭਾਰਤੀ ਭਾਈਚਾਰੇ ਨੂੰ ਅਪੀਲ

ਰੋਮ (ਇਟਲੀ) 5 ਮਈ (ਗੁਰਸ਼ਰਨ ਸਿੰਘ ਸੋਨੀ) – ਇਟਲੀ ਵਿਚ ਰੋਮ ਸਥਿਤ ਭਾਰਤੀ ਅੰਬੈਸੀ ਦੇ ਅੰਬੈਸਡਰ ਰੀਨਤ ਸੰਧੂ ਨੇ ਇਟਲੀ ਵਿੱਚ ਰਹਿ ਰਹੇ ਸਾਰੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਫੇਸਬੁੱਕ ਰਾਹੀਂ ਅਪੀਲ ਕੀਤੀ ਹੈ ਕਿ 4 ਮਈ ਤੋਂ ਇਟਲੀ ਵਿੱਚ ਫੇਸ ਦੋ ਲਾੱਕਡਾਊਨ ਕੁਝ ਹੱਦ ਤੱਕ ਖੁੱਲ੍ਹ ਗਿਆ ਹੈ। ਉਨ੍ਹਾਂ ਭਾਰਤੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਹਰ ਵਿਅਕਤੀ ਆਪਣੇ ਫਰਜ਼ ਨੂੰ ਸਮਝਦੇ ਹੋਏ ਇਟਲੀ ਸਰਕਾਰ ਵੱਲੋਂ ਬਣਾਏ ਕਾਨੂੰਨ ਅਤੇ ਨਿਯਮਾਂ ਦੀ ਪਾਲਣਾ ਜਰੂਰ ਕਰੇ। ਉਨ੍ਹਾਂ ਨੇ ਕਿਹਾ ਕਿ, ਭਾਰਤੀ ਅੰਬੈਸੀ ਦੀਆਂ ਸੇਵਾਵਾਂ ਮੌਜੂਦਾ ਸਮੇਂ ਬੰਦ ਰਹਿਣਗੀਆਂ, ਪਰ ਭਾਰਤੀ ਅੰਬੈਸੀ ਵੱਲੋਂ ਇੱਕ ਆੱਨਲਾਈਨ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿੱਚ ਜਿਸ ਕਿਸੇ ਦੇ ਪਾਸਪੋਰਟ ਦੀ ਮਣਿਆਦ ਖਤਮ ਹੋ ਗਈ ਹੋਵੇ, ਉਹ ਭਾਰਤੀ ਅੰਬੈਸੀ ਦੀ ਵੈੱਬਸਾਈਟ ‘ਤੇ ਜਾ ਕੇ ਆਪਣੀ ਐਪਲੀਕੇਸ਼ਨ ਅਪਲਾਈ ਕਰ ਸਕਦੇ ਹਨ। ਜਿਨ੍ਹਾਂ ਦੇ ਪਾਸਪੋਰਟ ਪਹਿਲਾਂ ਅਪਲਾਈ ਕੀਤੇ ਹੋਏ ਸਨ, ਉਹ ਅੰਬੈਸੀ ਵਿੱਚ ਤਿਆਰ ਪਏ ਹਨ, ਉਨ੍ਹਾਂ ਲਈ ਵੀ ਇੱਕ (ਰਜਿ) ਪੋਸਟ ਸਰਵਿਸ ਜਲਦ ਸ਼ੁਰੂ ਹੋਵੇਗੀ। ਉਨ੍ਹਾਂ ਨੂੰ ਪਾਸਪੋਰਟ ਪੋਸਟ ਰਾਹੀਂ ਉਨ੍ਹਾਂ ਦੇ ਸਹੀ ਐਡਰੈੱਸ ‘ਤੇ ਭੇਜ ਦਿੱਤੇ ਜਾਣਗੇ, ਪਰ ਉਹ ਅੰਬੈਸੀ ਦੀ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਉਨ੍ਹਾਂ ਆਪਣੇ ਸੰਦੇਸ਼ ਵਿੱਚ ਕਿਹਾ ਕਿ, ਜਿਹੜੇ ਲੋਕ ਇਟਲੀ ਤੋਂ ਇੰਡੀਆ ਗਏ ਹੋਏ ਹਨ, ਅਤੇ ਲਾੱਕਡਾਊਨ ਕਰਕੇ ਵਾਪਸ ਨਹੀਂ ਆ ਸਕੇ, ਉਨ੍ਹਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਟਲੀ ਦੀ ਸਰਕਾਰ ਨੇ ਉਨ੍ਹਾਂ ਦੇ ਵਰਕ ਵੀਜ਼ਾ (ਸਜੋਰਨੋ) ਕਾਰਡਾਂ ਦੀ ਮਣਿਆਦ 31 ਅਗਸਤ ਤੱਕ ਕਰ ਦਿੱਤੀ ਹੈ। ਉਹ ਲੋਕ ਬਿਨਾਂ ਕਿਸੇ ਪ੍ਰੇਸ਼ਾਨੀ ਇਟਲੀ ਆ ਸਕਦੇ ਹਨ। ਉਨ੍ਹਾਂ ਕਿਹਾ ਕਿ, ਜੇਕਰ ਕਿਸੇ ਵੀ ਵਿਅਕਤੀ ਨੇ ਕੋਈ ਜਾਣਕਾਰੀ ਹਾਸਲ ਕਰਨੀ ਹੋਵੇ ਜਾਂ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਉਹ ਰੋਮ ਅੰਬੈਸੀ ਦੇ ਫੋਨ ਨੰਬਰਾਂ, ਅੰਬੈਸੀ ਦੀ ਵੈੱਬਸਾਈਟ ‘ਤੇ ਸੰਪਰਕ ਕਰ ਸਕਦੇ ਹਨ।

Comments

Leave a Reply

Your email address will not be published. Required fields are marked *

Loading…

Comments

comments

ਸਿੱਖ ਸੰਗਤਾਂ ਵੱਲੋਂ ਕੋਰੋਨਾ ਪੀੜ੍ਹਤਾਂ ਦੀ ਕੀਤੀ ਜਾ ਰਹੀ ਮਦਦ ਮਹਾਨ ਸੇਵਾ – ਭਾਈ ਪ੍ਰਗਟ ਸਿੰਘ

ਇਟਲੀ : ਮਿਲ ਗਈ ਕੋਰੋਨਾ-ਵਾਇਰਸ ਦੀ ਵੈਕਸੀਨ?