in

ਭਾਰਤੀ ਖੇਤੀ ਕਾਮਿਆਂ ਨੇ ਕੀਤਾ ਅਜਿਹਾ ਕੰਮ ਕਿ ਗੋਰੇ ਵੀ ਵੇਖਦੇ ਰਹਿ ਗਏ!

ਫੁੱਲਾਂ ਦੇ ਫਾਰਮ ‘ਤੇ ਕੰਮ ਕਰਦੇ ਨੌਜਵਾਨ। ਫੋਟੋ : ਸਾਬੀ ਚੀਨੀਆਂ  

ਲਾਤੀਨਾ (ਇਟਲੀ) 16 ਅਪ੍ਰੈਲ (ਸਾਬੀ ਚੀਨੀਆਂ) – ਇਟਲੀ ਦੇ ਖੇਤੀ ਫਾਰਮ ‘ਤੇ ਕੰਮ ਕਰਨ ਵਾਲੇ ਕਾਮਿਆਂ ਨੇ ਆਪਣੀ ਮਿਹਨਤ ਦੀ ਹੱਢਭੰਨਵੀਂ ਕਮਾਈ ‘ਚੋਂ 10 ਹਜਾਰ ਯੂਰੋ ਰੈੱਡ ਕਰਾੱਸ (ਸਿਹਤ ਵਿਭਾਗ) ਨੂੰ ਦਾਨ ਵਜੋਂ ਦੇ ਕੇ ਇਟਲੀ ਵਿਚ ਰਹਿੰਦੇ ਭਾਰਤੀ ਭਾਈਚਾਰੇ ਦਾ ਅਜਿਹਾ ਮਾਣ ਵਧਾਇਆ ਕਿ ਗੋਰੇ ਵੀ ਵੇਖਦੇ ਰਹਿ ਗਏ। ਲਾਤੀਨਾ ਜਿਲ੍ਹੇ ਦੇ ਕਸਬਾ ‘ਬੋਰਗੋ ਗਰਾਪਾ’, ਓਰਤੋਲਾਂਨਦਾ ਫੁੱਲਾਂ ਦੇ ਫਾਰਮ ਹਾਊਸ ‘ਤੇ ਕੰਮ ਕਰਨ ਵਾਲੇ ਕਾਮਿਆਂ ਨੇ ਆਪਣੀ ਮਿਹਨਤ ਦੀ ਕਮਾਈ ਨੂੰ ਸਫਲਾ ਕਰਦਿਆਂ ਕਰੋਨਾ ਵਾਇਰਸ ਦੇ ਪੀੜ੍ਹਤ ਮਰੀਜਾਂ ਦੇ ਇਲਾਜ ਲਈ ਇਹ ਮਾਇਆ ਦਾਨ ਵਜੋਂ ਦੇ ਕੇ ਨਵੀਂ ਮਿਸਾਲ ਪੈਦੀ ਕੀਤੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਟਲੀ ਵਿਚ ਕੋਈ 40 ਤੋਂ 50 ਦੇਸ਼ਾਂ ਦੇ ਵਿਦੇਸ਼ੀ ਨਾਗਰਿਕ ਰੋਜੀ ਰੋਟੀ ਕਮਾ ਕੇ ਆਪਣੇ ਘਰਾਂ ਨੂੰ ਪੈਸੇ ਭੇਜ ਰਹੇ ਹਨ, ਪਰ ਇਸ ਔਖੀ ਘੜੀ ਵਿਚ ਭਾਰਤੀ ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਲੋਕ ਇਕ ਮਿਸਾਲ ਬਣਕੇ ਸਾਹਮਣੇ ਆਏ ਹਨ। ਜਿਨ੍ਹਾਂ ਵੱਲੋਂ ਆਪਣੀਆਂ ਜੇਬਾਂ ‘ਚੋਂ ਯੂਰੋ ਇਕੱਠੇ ਕਰਕੇ ਇਟਲੀ ਨੂੰ ਇਸ ਭਿਆਨਕ ਮਹਾਂਮਾਰੀ ਨਾਲ ਲੜ੍ਹਨ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਇਟਾਲੀਅਨ ਸਰਕਾਰ ਵੱਲੋਂ ਇੱਥੇ ਰਹਿਣ ਵਾਲਿਆਂ ਲਈ ਮੈਡੀਕਲ ਸਹੂਲਤਾਂ ਬਿਲਕੁਲ ਮੁਫ਼ਤ ਹਨ। ਬਿਨਾਂ ਕਿਸੇ ਭੇਦਭਾਵ ਦੇ ਸਭ ਦਾ ਇਲਾਜ ਬਿਲਕੁਲ ਫਰੀ ਕੀਤਾ ਜਾਂਦਾ ਹੈ। ਕਈ ਵੱਡੀਆਂ ਵੱਡੀਆਂ ਫਰਮਾਂ ਵੱਲੋਂ ਲੱਖਾਂ ਯੂਰੋ ਦਾਨ ਵਜੋਂ ਦੇ ਕੇ ਦੇਸ਼ ਨੂੰ ਮਜਬੂਤ ਕੀਤਾ ਜਾ ਰਿਹਾ ਹੈ। ਇਟਲੀ ਦੇ ਵੱਖ ਵੱਖ ਹਿੱਸਿਆਂ ਵਿਚ ਰਹਿੰਦੇ ਪੰਜਾਬੀਆਂ ਵੱਲੋਂ ਵੀ ਹਜਾਰਾਂ ਯੂਰੋ ਸਿਹਤ ਸਹੂਲਤਾਂ ਲਈ ਦਾਨ ਵਜੋਂ ਦੇ ਕੇ ਗੁਰੂਆਂ ਦੇ ਫੁਰਮਾਨ ਨੂੰ ਗੋਰੇ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।

ਰੋਮ : ਇੰਡੀਅਨ ਅੰਬੈਸੀ ਨੇ ਮਨਾਇਆ ਵਿਸਾਖੀ ਅਤੇ ਖਾਲਸਾ ਪੰਥ ਸਾਜਨਾ ਦਿਵਸ

ਆਸ ਦੀ ਕਿਰਨ ਸੰਸਥਾ, ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋੜਵੰਦਾਂ ਦੀ ਕਰ ਰਹੀ ਹੈ ਨਿਰੰਤਰ ਸੇਵਾ