in

ਭਾਰਤੀ ਦੀ ਕੇਬਾਬ ਦੀ ਦੁਕਾਨ ਉੱਤੇ ਲੁੱਟ ਖੋਹ ਦੌਰਾਨ ਭਾਰਤੀ ਜਖਮੀ

ਹਸਪਤਾਲ ਵਿਚ ਇਲਾਜ ਦੌਰਾਨ ਉਸ ਨੇ ਇਕ ਹਮਲਾਵਰ ਨੂੰ ਪਹਿਚਾਣ ਲਿਆ, ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ

ਹਸਪਤਾਲ ਵਿਚ ਇਲਾਜ ਦੌਰਾਨ ਉਸ ਨੇ ਇਕ ਹਮਲਾਵਰ ਨੂੰ ਪਹਿਚਾਣ ਲਿਆ, ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ

ਲੇਨੀਆਗੋ ਦੇ ਵੀਆ ਫਰਾਤੀਨੀ ਵਿਖੇ ਇਕ ਭਾਰਤੀ ਦੀ ਕੇਬਾਬ ਦੀ ਦੁਕਾਨ ਉੱਤੇ ਲੁੱਟ ਖੋਹ ਦੇ ਇਰਾਦੇ ਨਾਲ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਸਮਾਚਾਰ ਅਨੁਸਾਰ ਤਕਰੀਬਨ ਅੱਧੀ ਰਾਤ ਨੂੰ ਜਦੋਂ ਕਿ ਭਾਰਤੀ ਦੁਕਾਨ ਬੰਦ ਕਰ ਰਿਹਾ ਸੀ ਤਾਂ ਤਿੰਨ ਵਿਅਕਤੀਆਂ ਨੇ ਜਬਰਦਸਤੀ ਅੰਦਰ ਵੜ੍ਹਨ ਦੀ ਕੋਸ਼ਿਸ਼ ਕੀਤੀ। ਭਾਰਤੀ ਦੁਕਾਨਦਾਰ ਅਤੇ ਉਸਦੇ ਸਾਥੀਆਂ ਨੇ ਇਨ੍ਹਾਂ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਇਸ ਹੱਥੋਪਾਈ ਦੌਰਾਨ ਹਮਲਾਵਰਾਂ ਨੇ ਦੁਕਾਨ ਦੀ ਖਿੜਕੀ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਜਬਰਦਸਤੀ ਅੰਦਰ ਵੜ੍ਹ ਗਏ। ਭਾਰਤੀ ਵਿਅਕਤੀਆਂ ਨੇ ਬਹੁਤ ਹਿੰਮਤ ਤੋਂ ਕੰਮ ਲਿਆ ਅਤੇ ਹਮਲਾਵਰਾਂ ਨੂੰ ਖਦੇੜ੍ਹਨ ਵਿਚ ਕਾਮਯਾਬ ਰਹੇ, ਪ੍ਰੰਤੂ ਇਸ ਖਿੱਚ ਧੂਹ ਦੌਰਾਨ ਹਮਲਾਵਰ ਦੁਕਾਨਦਾਰ ਦੀ ਜੇਬ ਵਿਚੋਂ 400 ਯੂਰੋ ਕੱਢ ਕੇ ਲੈ ਗਏ।
ਸੂਚਨਾ ਮਿਲਣ ‘ਤੇ ਕਾਰਾਬਿਨੇਰੀ ਵੀ ਮੌਕੇ ਉੱਤੇ ਪਹੁੰਚ ਗਈ ਅਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਇਸ ਝਗੜੇ ਦੌਰਾਨ ਭਾਰਤੀ ਵਿਅਕਤੀ ਜਖਮੀ ਹੋ ਗਿਆ ਸੀ। ਹਸਪਤਾਲ ਵਿਚ ਇਲਾਜ ਦੌਰਾਨ ਉਸ ਨੇ ਇਕ ਹਮਲਾਵਰ ਨੂੰ ਪਹਿਚਾਣ ਲਿਆ, ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇਹ ਵਿਅਕਤੀ 23 ਸਾਲਾ ਮਾਰੋਕੀਨੀ ਹੈ, ਜੋ ਕਿ ਮੋਦੇਨਾ ਦਾ ਰਹਿਣ ਵਾਲਾ ਹੈ। ਇਸ ਵਿਅਕਤੀ ਦੀ ਪਹਿਲਾਂ ਵੀ ਅਪਰਾਧਿਕ ਗਤੀਵਿਧੀਆਂ ਵਿਚ ਸ਼ਮੂਲੀਅਤ ਹੈ। ਪੁਲਿਸ ਵੱਲੋਂ ਬਾਕੀ ਕਾਰਵਾਈ ਅਜੇ ਜਾਰੀ ਹੈ।
– ਪੰਜਾਬ ਐਕਸਪ੍ਰੈੱਸ

5 ਕਾਰਤੂਸ ਲੈ ਕੇ ਹਵਾਈ ਅੱਡੇ ਉਤੇ ਪਹੁੰਚੀ ਮਹਿਲਾ ਗ੍ਰਿਫਤਾਰ

ਪਗੜੀਧਾਰੀ ਸਿੱਖਾਂ ਨੂੰ ਪਾਉਣਾ ਹੋਵੇਗਾ ਹੈਲਮਟ