in

ਭਾਰਤੀ ਬੈਂਕ ਹੁਣ ਤੁਹਾਡੇ ਤੋਂ ਪੁੱਛਿਆ ਕਰਨਗੇ ਤੁਹਾਡਾ ਧਰਮ

ਭਾਰਤ ’ਚ ਕੇਵਾਈਸੀ (ਨੋਅ ਯੂਅਰ ਕਸਟਮਰ) ਵੇਲੇ ਬੈਂਕ ਹੁਣ ਤੁਹਾਡਾ ਧਰਮ ਪੁੱਛਿਆ ਕਰਨਗੇ। ਇਹ ਨਿਯਮ ਪਹਿਲਾਂ ਤੋਂ ਮੌਜੂਦ ਗਾਹਕਾਂ ਤੇ ਨਵੇਂ ਗਾਹਕਾਂ ਉੱਤੇ ਲਾਗੂ ਹੋਵੇਗਾ। ਇਸ ਲਈ ਭਾਰਤੀ ਰਿਜ਼ਰਵ ਬੈਂਕ (RBI) ਛੇਤੀ ਹੀ ਤਾਜ਼ਾ ਦਿਸ਼ਾ–ਨਿਰਦੇਸ਼ ਜਾਰੀ ਕਰਨ ਦੀਆਂ ਤਿਆਰੀਆਂ ’ਚ ਹੈ। ‘ਫ਼ੇਮਾ’ ਕਾਨੂੰਨ ਵਿੱਚ ਤਬਦੀਲੀ ਕਾਰਨ ਅਜਿਹਾ ਕੀਤਾ ਜਾਵੇਗਾ। ਇਸ ਕਾਨੂੰਨ ਵਿੱਚ ਕੀਤੀ ਤਬਦੀਲੀ ਮੁਤਾਬਕ ਬਾਹਰਲੇ ਦੇਸ਼ਾਂ ਦੇ ਨਾਗਰਿਕ NRO ਖਾਤਾ ਖੋਲ੍ਹ ਸਕਣਗੇ ਤੇ ਜਾਇਦਾਦ ਤੱਕ ਖ਼ਰੀਦ ਸਕਣਗੇ ਪਰ ਮੁਸਲਮਾਨ ਅਜਿਹਾ ਕੁਝ ਨਹੀਂ ਕਰ ਸਕਣਗੇ।
ਮੀਡੀਆ ਰਿਪੋਰਟਾਂ ਮੁਤਾਬਕ RBI ਨੇ ਫ਼ੇਮਾ ਕਾਨੂੰਨ ਵਿੱਚ ਤਬਦੀਲੀ ਕਰਦਿਆਂ ਪਾਕਿਸਤਾਨ, ਬੰਗਲਾਦੇਸ਼ ਤੇ ਅਫ਼ਗ਼ਾਨਿਸਤਾਨ ਤੋਂ ਆਉਣ ਵਾਲੇ ਹਿੰਦੂ, ਬੋਧੀ, ਜੈਨੀ, ਪਾਰਸੀ, ਸਿੱਖ ਤੇ ਈਸਾਈ ਧਰਮ ਦੇ ਸ਼ਰਨਾਰਥੀ, ਜੋ ਲੰਮੇ ਸਮੇਂ ਦੇ ਵੀਜ਼ਾ ਉੱਤੇ ਭਾਰਤ ਆਏ ਹਨ, ਹੁਣ ਬੈਂਕ ਵਿੱਚ ਖਾਤਾ ਖੁਲ੍ਹਵਾ ਸਕਦੇ ਹਨ। ਇਸ ਦੇ ਨਾਲ ਹੀ ਉਹ ਜਾਇਦਾਦ ਵੀ ਖ਼ਰੀਦ ਸਕਦੇ ਹਨ। ਇਸੇ ਨਿਯਮ ਮੁਤਾਬਕ ਮੁਸਲਿਮ ਤੇ ਮਿਆਂਮਾਰ, ਸ੍ਰੀ ਲੰਕਾ ਅਤੇ ਤਿੱਬਤ ਦੇ ਲੋਕ ਸੰਪਤੀ ਵੀ ਨਹੀਂ ਖ਼ਰੀਦ ਸਕਦੇ ਤੇ ਨਾ ਹੀ ਬੈਂਕ ਖਾਤਾ ਖੋਲ੍ਹ ਸਕਦੇ ਹਨ।
ਫ਼ੇਮਾ (ਡਿਪਾਜ਼ਿਟ) ਨਿਯਮ ਦੀ ਅਨੁਸੂਚੀ 3 ਵਿੱਚ ਸੋਧ ਮੁਤਾਬਕ ਭਾਰਤ ’ਚ ਰਹਿ ਰਹੇ ਲੰਮੀ ਵੀਜ਼ਾ ਮਿਆਦ ਵਾਲੇ ਬੰਗਲਾਦੇਸ਼ ਜਾਂ ਪਾਕਿਸਤਾਨ ਦੇ ਘੱਟ ਗਿਣਤੀ ਭਾਈਚਾਰੇ (ਹਿੰਦੂ, ਬੋਧੀ, ਜੈਨੀ, ਪਾਰਸੀ ਤੇ ਈਸਾਈ) ਲੋਕਾਂ ਨੂੰ ਸਿਰਫ਼ ਇੱਕ NRO ਖਾਤਾ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਜਦੋਂ ਇਹ ਲੋਕ ਨਾਗਰਿਕਤਾ ਕਾਨੂੰਨ, 1955 ਦੀਆਂ ਵਿਵਸਥਾਵਾਂ ਮੁਤਾਬਕ ਭਾਰਤ ਦੇ ਨਾਗਰਿਕ ਬਣ ਜਾਣਗੇ, ਤਾਂ ਉਨ੍ਹਾਂ ਦੇ NRO ਖਾਤੇ ਨੂੰ ਰੈਜ਼ੀਡੈਂਟ ਖਾਤੇ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।

ਨਾਗਰਿਕਤਾ ਕਾਨੂੰਨ ’ਤੇ ਸੁਝਾਅ ਸੁਣਨ ਲਈ ਤਿਆਰ ਕੇਂਦਰ ਸਰਕਾਰ

ਸਰੀਰ ਨੂੰ ਗਰਮ ਰੱਖੋ ਘਰੇਲੂ ਨੁਸਖਿਆਂ ਨਾਲ