in

ਭਾਰਤੀ ਭਾਈਚਾਰਾ ਇਟਲੀ ਦੀ ਸਹਾਇਤਾ ਲਈ ਹਰ ਸਮੇਂ ਰਹਿੰਦਾ ਹੈ ਤਿਆਰ

ਸ਼੍ਰੀ ਦੁਰਗਿਆਨਾ ਮੰਦਰ ਕਾਸਤੇਲਵੇਰਦੇ (ਕਰੇਮੋਨਾ) ਨੇ ਕੋਵਿਡ 19 ਦੀ ਐਮਰਜੈਂਸੀ ਦੇ ਚੱਲਦੇ 2000 ਯੂਰੋ ਦੀ ਮਦਦ ਕੀਤੀ
ਸ਼੍ਰੀ ਦੁਰਗਿਆਨਾ ਮੰਦਰ ਕਾਸਤੇਲਵੇਰਦੇ (ਕਰੇਮੋਨਾ) ਨੇ ਕੋਵਿਡ 19 ਦੀ ਐਮਰਜੈਂਸੀ ਦੇ ਚੱਲਦੇ 2000 ਯੂਰੋ ਦੀ ਮਦਦ ਕੀਤੀ

ਕਰੇਮੋਨਾ (ਇਟਲੀ) 13 ਅਪ੍ਰੈਲ (ਗੁਰਸ਼ਰਨ ਸਿੰਘ ਸੋਨੀ) – ਇਟਲੀ ਵਿੱਚ ਕੋਰੋਨਾ ਵਾਇਰਸ ਨੇ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਹੈ। ਜਿਸ ਕਾਰਨ ਦੁੱਖ ਦੀ ਘੜੀ ਵਿਚ ਇਟਲੀ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਵੱਲੋਂ ਇਟਲੀ ਸਰਕਾਰ ਦੀ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਸਮੇਂ ਸਮੇਂ ‘ਤੇ ਭਾਰਤੀ ਭਾਈਚਾਰੇ ਦੇ ਲੋਕ ਇਸ ਦੁੱਖ ਦੀ ਘੜੀ ਵਿੱਚ ਇਟਾਲੀਅਨ ਅਤੇ ਭਾਰਤੀ ਭਾਈਚਾਰੇ ਦੀ ਸਹਾਇਤਾ ਲਈ ਬਹੁਤ ਕੁਝ ਕਰਦੇ ਆ ਰਹੇ ਹਨ। ਇਟਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਗੁਰਦੁਆਰਾ ਕਮੇਟੀਆਂ, ਸਮਾਜਿਕ ਸੰਸਥਾਵਾ ਵੱਲੋਂ ਬਹੁਤ ਸਾਰੀਆਂ ਖਾਣ-ਪੀਣ ਦੀਆਂ ਵਸਤੂਆਂ ਦਾ ਪ੍ਰਬੰਧ ਕਰ ਕੇ ਲੋੜਵੰਦਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਸ਼੍ਰੀ ਦੁਰਗਿਆਨਾ ਮੰਦਰ ਕਾਸਤੇਲਵੇਰਦੇ (ਕਰੇਮੋਨਾ) ਨੇ ਕੋਵਿਡ 19 ਦੀ ਐਮਰਜੈਂਸੀ ਦੇ ਚੱਲਦੇ 2000 ਯੂਰੋ ਦੀ ਮਦਦ ਕੀਤੀ ਹੈ। ਇਹ ਮਦਦ ਮੰਦਰ ਵੱਲੋਂ ਆਪਣੇ ਇਲਾਕੇ ਦੇ (ਮਿਊਂਸਪਲ ਕਾਰਪੋਰੇਸ਼ਨ) ਕਮੂਨੇ ਦੇ ਮੇਅਰ ਨੂੰ ਦਿੱਤੀ ਗਈ ਹੈ। ਇਹ ਰਾਸ਼ੀ ਉਨ੍ਹਾਂ ਵੱਲੋਂ ਹਸਪਤਾਲ ਨੂੰ ਭੇਟ ਕੀਤੀ ਗਈ ਹੈ। ਮੰਦਰ ਦੇ ਪ੍ਰਬੰਧਕਾਂ ਵੱਲੋਂ ਮੇਅਰ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਜੇਕਰ ਲੋੜਵੰਦਾਂ ਦੇ ਲਈ ਖਾਣ-ਪੀਣ ਦੀਆਂ ਵਸਤਾਂ, ਖਾਣਾ ਤਿਆਰ ਕਰਕੇ ਅਸੀਂ ਆਪ ਲੋੜਵੰਦਾਂ ਤੱਕ ਪਹੁੰਚਾਵਾਗੇ, ਅਤੇ ਮੰਦਰ ਕਿਸੇ ਵੀ ਐਮਰਜੈਂਸੀ ਵਿੱਚ 1000 ਪਲੇਟ ਖਾਣਾ ਤਿਆਰ ਕਰਕੇ ਹਰ ਰੋਜ ਭੇਜਣ ਨੂੰ ਤਿਆਰ ਹੈ। ਦੱਸਣਯੋਗ ਹੈ ਕਿ ਇਹ ਕਰੇਮੋਨਾ ਸ਼ਹਿਰ ਇਟਲੀ ਦੇ ਉਸ ਇਲਾਕੇ ਵਿੱਚ ਹੈਂ ਜਿੱਥੇ ਹੁਣ ਤੱਕ ਕੋਰੋਨਾ ਵਾਇਰਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਰੋਮ ਵਿੱਚ ਸਥਿਤ ਭਾਰਤੀ ਅੰਬੈਸੀ ਦੇ ਅੰਬੈਸਡਰ ਰੀਨਤ ਸੰਧੂ ਨੇ ਆਪਣੇ ਅੰਬੈਸੀ ਦੇ ਫੇਸਬੁੱਕ ਪੇਜ ਰਾਹੀਂ ਇਟਲੀ ਵਿੱਚ ਵਸਦੇ ਸਮੂਹ ਭਾਰਤੀ ਪੰਜਾਬੀ ਭਾਈਚਾਰੇ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਪ੍ਰਤੀ ਖੁਸ਼ੀ ਜ਼ਹਿਰ ਕਰਦਿਆਂ ਕਿਹਾ ਹੈ ਕਿ, ਸਾਨੂੰ ਮਾਣ ਹੈ ਕਿ ਅਸੀਂ ਭਾਰਤੀ ਪੰਜਾਬੀ ਕਦੇ ਵੀ ਲੋੜਵੰਦਾਂ ਦੀ ਸਹਾਇਤਾ ਕਰਨ ਤੋਂ ਪਿੱਛੇ ਨਹੀਂ ਹਟਦੇ, ਚਾਹੇ ਅਸੀਂ ਭਾਰਤ ਵਿੱਚ ਰਹਿੰਦੇ ਹੋਈਏ ਜਾਂ ਫਿਰ ਵਿਦੇਸ਼ਾਂ ਵਿੱਚ ਵਸਦੇ ਹੋਈਏ। ਸਾਡੇ ਲੋਕਾਂ ਦੇ ਦਿਲਾਂ ਵਿੱਚ ਪਿਆਰ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਦਾ ਜਜ਼ਬਾ ਹਮੇਸ਼ਾਂ ਜ਼ਿੰਦਾ ਰਹਿਦਾ ਹੈ। ਜਿਕਰਯੋਗ ਹੈ ਕਿ ਇਹ ਜਾਣਕਾਰੀ ਮੰਦਰ ਦੇ ਪ੍ਰੰਬਧਕਾਂ ਵੱਲੋਂ ਪ੍ਰੈੱਸ ਨਾਲ ਸਾਂਝੀ ਕੀਤੀ ਗਈ ਹੈ।

ਮਾਨਤੋਵਾ : ਭੇਦਭਰੇ ਹਲਾਤਾਂ ਵਿਚ ਭਾਰਤੀ ਦੀ ਮੌਤ

600 ਹਜ਼ਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪੱਕੇ ਕਰੋ – ਤੇਰੇਸਾ ਬੇਲਾਨੋਵਾ