in

ਭਾਰਤੀ ਸੰਵਿਧਾਨ ਦਾ ਅਪਮਾਨ ਕਰਨ ਵਾਲੀ ਘਟੀਆ ਹਰਕਤਾਂ ਦਾ ਡਟਵਾਂ ਵਿਰੋਧ ਕਰਾਂਗੇ – ਸ਼੍ਰੀ ਗੁਰੂ ਰਵਿਦਾਸ ਸਭਾਵਾਂ

ਰੋਮ (ਇਟਲੀ) 28 ਜਨਵਰੀ (ਟੇਕ ਚੰਦ ਜਗਤਪੁਰ) – ਭਾਰਤੀ ਸੰਵਿਧਾਨ ਸਾਰੇ ਭਾਰਤਵਾਸੀਆਂ, ਸਾਰੀਆਂ ਕੌਮਾਂ ਤੇ ਸਾਰੇ ਧਰਮਾਂ ਦਾ ਸਾਂਝਾ ਤੇ ਸਤਿਕਾਰਯੋਗ ਸੰਵਿਧਾਨ ਹੈ। ਇਹ ਸੰਵਿਧਾਨ ਸਾਰੇ ਭਾਰਤੀਆਂ ਨੂੰ ਏਕਤਾ ਦੀ ਲੜ੍ਹੀ ਵਿੱਚ ਪਰੌਂਦਾ ਹੈ, ਜੋ ਕਿ ਸਾਡਾ ਸੰਵਿਧਾਨ ਭਾਰਤ ਮਾਂ ਦੀ ਮਾਤਰ ਭੂਮੀ ਦਾ ਸਨਮਾਨ ਹੈ ਜਿਸ ਦਾ ਅਪਮਾਨ ਹਰਗਿਜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਬੀਤੇ ਦਿਨੀਂ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਇਟਲੀ ਦੇ ਅਹੁਦੇਦਾਰਾਂ ਦੁਆਰਾ ਬੈਰਗਾਮੋ ਵਿਖੇ ਕੀਤੀ ਗਈ ਸਾਂਝੀ ਮੀਟਿੰਗ ਉਪਰੰਤ ਕੀਤਾ ਗਿਆ। ਸ਼੍ਰੀ ਗੁਰੂ ਰਵਿਦਾਸ ਸਭਾਵਾਂ ਇਟਲੀ ਦੇ ਅਹੁਦੇਦਾਰਾਂ ਨੇ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ, ਇਕ ਪੰਨੂ ਨਾਂ ਦੇ ਵਿਅਕਤੀ ਦੁਆਰਾ 26 ਜਨਵਰੀ ਨੂੰ ਭਾਰਤੀ ਅੰਬੈਸੀਆਂ ਸਾਹਮਣੇ ਪ੍ਰਦਰਸ਼ਨ ਕਰਕੇ ਭਾਰਤੀ ਸੰਵਿਧਾਨ ਨੂੰ ਸਾੜਨ ਦੀ ਗੱਲ ਕਹੀ ਹੈ ਜਿਸ ਨੂੰ ਹਰਗਿਜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਟਲੀ ਦੀਆਂ ਸਮੁੱਚੀਆਂ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਇਸ ਦਾ ਡਟਵਾਂ ਵਿਰੋਧ ਕਰਦੀਆਂ ਹਨ ਅਤੇ ਅਜਿਹੀ ਘਟੀਆਂ ਹਰਕਤ ਦੀ ਵਿਊਂਤਬੰਦੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੀ ਨਿਖੇਧੀ ਕਰਕੇ ਉਨਾਂ ਦਾ ਬਾਈਕਾਟ ਕਰਦੀਆਂ ਹਨ। ਇਸ ਮੀਟਿੰਗ ਵਿੱਚ ਇਟਲੀ ਦੇ ਸ਼੍ਰæੀ ਗੁਰੂ ਰਵਿਦਾਸ ਦਰਬਾਰ ਬੈਰਗਾਮੋ ਤੋਂ ਸ਼੍ਰੀ ਕੁਲਵਿੰਦਰ ਕਿੰਦਾ, ਸ਼੍ਰੀ ਗੁਰੂ ਰਵਿਦਾਸ ਸਭਾ ਵਿਚਂੈਸਾਂ ਤੋਂ ਸ਼੍ਰੀ ਸਤਪਾਲ ਬੰਗੜ, ਸ਼੍ਰੀ ਗੁਰੂ ਰਵਿਦਾਸ ਸਭਾ ਬਰੇਸ਼ੀਆ ਤੋਂ ਸ਼੍ਰੀ ਅਮਰੀਕ ਲਾਲ, ਸ਼੍ਰੀ ਗੁਰੂ ਰਵਿਦਾਸ ਸਭਾ ਮਾਨਤੋਵਾ ਤੋਂ ਰਾਜਾ ਮਹਿਲਪੁਰ, ਸ਼੍ਰੀ ਗੁਰੂ ਰਵਿਦਾਸ ਪ੍ਰਚਾਰ ਸਭਾ ਕਰੇਮੋਨਾ ਤੋਂ ਸ਼੍ਰੀ ਅਸ਼ਵਨੀ ਕੁਮਾਰ, ਸ਼੍ਰੀ ਗੁਰੂ ਰਵਿਦਾਸ ਸਭਾ ਪਾਰਮਾ ਪਿਚੈਂਸਾ ਤੋਂ ਸ਼੍ਰੀ ਅਸ਼ੋਕ ਕੁਮਾਰ, ਸ਼੍ਰੀ ਗੁਰੂ ਰਵਿਦਾਸ ਸਭਾ ਰਿਜੋਮੀਲੀਆ ਤੋਂ ਸ਼੍ਰੀ ਕਸ਼ਮੀਰ ਲਾਲ, ਸ਼੍ਰੀ ਗੁਰੂ ਰਵਿਦਾਸ ਸਭਾ ਤਰਵੀਜੋ ਤੋਂ ਸ਼੍ਰੀ ਬਲਜੀਤ ਕੁਮਾਰ ਆਦਿ ਨੇ ਸ਼ਿਰਕਤ ਕੀਤੀ।

ਇੰਡੀਅਨ ਕੌਸਲੇਟ ਜਨਰਲ ਆੱਫ ਮਿਲਾਨ ਨੇ ਧੂਮਧਾਮ ਨਾਲ ਮਨਾਇਆ ਗਣਤੰਤਰ ਦਿਵਸ

ਮਿਲਾਨ ਕੌਸਲਟ ਜਨਰਲ ਨੇ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਨਾਲ ਕੀਤੀ ਅਹਿਮ ਮੀਟਿੰਗ