in

ਭਾਰਤ ਨੇ ਰਚਿਆ ਇਤਿਹਾਸ, ਰਵਾਨਾ ਹੋਇਆ ਚੰਦਰਯਾਨ–2

ਭਾਰਤ ਆਪਣੀ ਇਸ ਮਿਸ਼ਨ ਦੀ ਸਫ਼ਲਤਾ ਨਾਲ ਆਪਣੀ ਪੁਲਾੜ ਮੁਹਿੰਮ ਵਿੱਚ ਅਮਰੀਕਾ, ਰੂਸ ਤੇ ਚੀਨ ਦੇ ਬਰਾਬਰ ਹੋ ਜਾਵੇਗਾ

ਭਾਰਤ ਆਪਣੀ ਇਸ ਮਿਸ਼ਨ ਦੀ ਸਫ਼ਲਤਾ ਨਾਲ ਆਪਣੀ ਪੁਲਾੜ ਮੁਹਿੰਮ ਵਿੱਚ ਅਮਰੀਕਾ, ਰੂਸ ਤੇ ਚੀਨ ਦੇ ਬਰਾਬਰ ਹੋ ਜਾਵੇਗਾ

ਭਾਰਤ ਦਾ ਚੰਦਰਯਾਨ–2 ਅੱਜ ਸਫ਼ਲਤਾਪੂਰਬਕ ਪੁਲਾੜ ਵਿੱਚ ਜਾਣ ਲਈ ਦਾਗ਼ ਦਿੱਤਾ ਗਿਆ। ਬਾਅਦ ਦੁਪਹਿਰ ਠੀਕ 2:43 ਵਜੇ ਚੰਦਰਯਾਨ–2; ਚੰਨ ਦੇ ਉਸ ਹਨੇਰੇ ਹਿੱਸੇ ਲਈ ਰਵਾਨਾ ਹੋਇਆ, ਜਿੱਥੇ ਅੱਜ ਤੱਕ ਕੋਈ ਨਹੀਂ ਜਾ ਸਕਿਆ। ਇੰਝ ਅੱਜ ਭਾਰਤ ਨੇ ਇੱਕ ਹੋਰ ਇਤਿਹਾਸ ਰਚ ਦਿੱਤਾ।
15 ਜੁਲਾਈ ਨੂੰ ਚੰਦਰਯਾਨ–2 ਦੀ ਲਾਂਚਿੰਗ ਐਨ ਆਖ਼ਰੀ ਮੌਕੇ ਰੋਕ ਦਿੱਤੀ ਗਈ ਸੀ। ਵਿਗਿਆਨੀਆਂ ਨੇ ਤਦ ਦੱਸਿਆ ਸੀ ਕਿ ਲਾਂਚ ਵਾਹਨ ਵਿੱਚ ਕੁਝ ਤਕਨੀਕੀ ਨੁਕਸ ਕਾਰਨ ਉਹ ਪ੍ਰੋਗਰਾਮ ਟਾਲ਼ਿਆ ਗਿਆ ਸੀ।
ਵਿਗਿਆਨੀਆਂ ਨੇ ਇਸਰੋ ਦੇ ਉਸ ਫ਼ੈਸਲੇ ਦੀ ਸ਼ਲਾਘਾ ਕੀਤੀ ਸੀ ਕਿਉਂਕਿ ਕੋਈ ਵੱਡਾ ਹਾਦਸਾ ਹੋਣ ਦੇਣ ਦੀ ਥਾਂ ਲਾਂਚਿੰਗ ਨੂੰ ਟਾਲ਼ ਦੇਣਾ ਬਿਹਤਰ ਸੀ। ਭਾਰਤ ਆਪਣੀ ਇਸ ਮਿਸ਼ਨ ਦੀ ਸਫ਼ਲਤਾ ਨਾਲ ਆਪਣੀ ਪੁਲਾੜ ਮੁਹਿੰਮ ਵਿੱਚ ਅਮਰੀਕਾ, ਰੂਸ ਤੇ ਚੀਨ ਦੇ ਬਰਾਬਰ ਹੋ ਜਾਵੇਗਾ। ‘ਸਪੂਤਨਿਕ’ ਮੁਤਾਬਕ – ‘ਚੰਦਰਯਾਨ–2 ਦੀ ਕੁੱਲ ਲਾਗਤ ਲਗਭਗ 12.4 ਕਰੋੜ ਡਾਲਰ ਹੈ; ਜਿਸ ਵਿੱਚ 3.1 ਕਰੋੜ ਡਾਲਰ ਤਾਂ ਸਿਰਫ਼ ਇਸ ਦੀ ਲਾਂਚਿੰਗ ਲਈ ਹੀ ਹੈ ਅਤੇ 9.3 ਕਰੋੜ ਡਾਲਰ ਇਸ ਉੱਪਗ੍ਰਹਿ ਨੂੰ ਤਿਆਰ ਕਰਨ ’ਤੇ ਲੱਗੇ ਹਨ।’ ਇਹ ਲਾਗਤ ਹਾਲੀਵੁੱਡ ਦੀ ਫ਼ਿਲਮ ‘ਏਵੇਂਜਰਸ’ ਦੀ ਲਾਗਤ ਦੇ ਅੱਧੇ ਤੋਂ ਵੀ ਘੱਟ ਹੈ। ਇਸ ਫ਼ਿਲਮ ਦਾ ਬਜਟ 35.6 ਕਰੋੜ ਡਾਲਰ ਹੈ।
ਭਾਰਤੀ ਪੁਲਾੜ ਖੋਜ ਸੰਗਠਨ (ISRO – ਇਸਰੋ) ਦੇ ਸਾਬਕਾ ਮੁਖੀ ਕੇ. ਰਾਧਾਕ੍ਰਿਸ਼ਨਨ ਨੇ ਬੀਤੇ ਦਿਨੀਂ ਦੱਸਿਆ ਸੀ ਕਿ ਭਾਰਤ ਦਾ ਮੂਨ–ਮਿਸ਼ਨ ਚੰਦਰਯਾਨ–2 ਰੋਬੋਟਿਕ ਪੁਲਾੜ ਖੋਜ ਦੀ ਦਿਸ਼ਾ ਵਿੱਚ ਦੇਸ਼ ਦਾ ਪਹਿਲਾ ਕਦਮ ਹੈ ਤੇ ਇਹ ਬਹੁਤ ਜ਼ਿਆਦਾ ਔਖਾ ਹੈ।
ਇੰਡੀਅਨ ਇੰਸਟੀਚਿਊਟ ਆਫ਼ ਇਨਫ਼ਾਰਮੇਸ਼ਨ ਟੈਕਨਾਲੋਜੀ ਡਿਜ਼ਾਇਨ ਐਂਡ ਮੈਨੂਫ਼ੈਕਚਰਿੰਗ (IIITDM), ਕਾਂਚੀਪੁਰਮ ਦੀ ਸੱਤਵੀਂ ਕਨਵੋਕੇਸ਼ਨ ਮੌਕੇ ਸ੍ਰੀ ਰਾਧਾਕ੍ਰਿਸ਼ਨਨ ਨੇ ਇਹ ਵੀ ਦੱਸਿਆ ਸੀ ਕਿ ਚੰਨ ਦੇ ਪੰਧ ਵਿੱਚ ਪਰਿਕਰਮਾ ਕਰਨ ਵਾਲੇ ਵਿਕਰਮ ਕੋਲ ਲਗਭਗ 6,000 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਦਿਆਂ ਖ਼ੁਦ ਆਪਣੀ ਰਫ਼ਤਾਰ ਘੱਟ ਤੇ ਵੱਧ ਕਰਨ ਦੀ ਸਮਰੱਥਾ ਹੋਵੇਗੀ। ਕਿਸੇ ਪੁਲਾੜੀ ਧਰਤੀ ਉੱਤੇ ਉੱਤਰਨ ਦੀ ਇਸਰੋ ਦੀ ਇਹ ਪਹਿਲੀ ਮੁਹਿੰਮ ਹੈ।

Comments

Leave a Reply

Your email address will not be published. Required fields are marked *

Loading…

Comments

comments

ਸਮਰ ਫੈਸਟ : ਮੌਂਤੀਕਿਆਰੀ 27 ਜੁਲਾਈ 2019

ਸ਼੍ਰੀ ਸ਼ਨੀ ਮੰਦਰ ਬੋਰਗੋ ਸਨਜਾਕਮੋ ਵਿਖੇ ਕਰਵਾਏ ਜਾ ਰਹੇ ਵਿਸ਼ਵ ਸ਼ਾਂਤੀ ਯੱਗ ਵਿਚ ਪਹੁੰਚਣ ਦੀ, ਸੰਜੀਵ ਲਾਂਬਾ ਵੱਲੋਂ ਅਪੀਲ