in

ਭਾਰੀ ਮਾਤਰਾ ਵਿਚ ਨਸ਼ੇ ਦੀ ਖੇਪ ਨਾਲ ਕਾਬੂ ਭਾਰਤੀ ਨੂੰ ਦਿੱਤਾ ਦੇਸ਼ ਨਿਕਾਲਾ

ਰੋਵੀਗੋ (ਇਟਲੀ) 9 ਅਗਸਤ (ਪੰਜਾਬ ਐਕਸਪ੍ਰੈੱਸ) – ਇਟਲੀ ਦੇ ਖੇਤਰ ਵੇਨੇਤੋ ਦੇ ਇਕ ਕਮੂਨਾ ਰੋਵੀਗੋ ਵਿਖੇ ਉੱਥੋਂ ਦੀ ਪੁਲਿਸ ਨੇ ਇਕ ਭਾਰਤੀ ਵਿਅਕਤੀ ਨੂੰ ਇਕ ਸਥਾਨਕ ਬੱਸ ਵਿਚੋਂ ਨਸ਼ੀਲੇ ਪਦਾਰਥਾਂ ਦੀ ਇਕ ਭਾਰੀ ਖੇਪ ਨਾਲ ਗ੍ਰਿਫ਼ਤਾਰ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਰੋਵੀਗੋ ਦੀ ਇਕ ਬੱਸ ਵਿਚੋਂ ਇਟਾਲੀਅਨ ਪੁਲਿਸ ਨੇ 31 ਸਾਲਾ ਇਕ ਭਾਰਤੀ ਵਿਅਕਤੀ ਨੂੰ ਤਕਰੀਬਨ 28 ਕਿਲੋ ਅਫੀਮ ਦੇ ਡੋਡਿਆਂ ਨਾਲ ਫੜਿਆ। 
ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਭਾਰਤੀ ਨੂੰ ਰੋਵੀਗੋ ਦੀ ਜੇਲ੍ਹ ਵਿਚ ਭੇਜ ਦਿੱਤਾ, ਪ੍ਰੰਤੂ ਸੁਪਰਵਾਈਜਰੀ ਮੈਜਿਸਟ੍ਰੇਟ ਨੇ ਇਸ ਸਬੰਧੀ ਤੁਰੰਤ ਫੇਸਲਾ ਸੁਨਾਉਣ ਦੇ ਹੁਕਮ ਜਾਰੀ ਕੀਤੇ। ਜਿਸ ਅਨੁਸਾਰ ਭਾਰਤੀ ਵਿਅਕਤੀ ਨੂੰ ਦੇਸ਼ ਵਿਚੋਂ ਨਿਕਾਲਾ ਅਤੇ 10 ਸਾਲ ਤੱਕ ਦੁਬਾਰਾ ਨਾ ਦਾਖਲ ਹੋਣ ਦੇ ਹੁਕਮ ਜਾਰੀ ਕੀਤੇ ਗਏ। ਅਦਾਲਤ ਦੇ ਹੁਕਮਾਂ ਦੀ ਤਾਮੀਲ ਕਰਦਿਆਂ ਪੁਲਿਸ ਨੇ ਵਿਅਕਤੀ ਨੂੰ ਨਵੀਂ ਦਿੱਲੀ ਦੀ ਸਿੱਧੀ ਉਡਾਨ ਵਿਚ ਬੈਠਾ ਕੇ ਦੇਸ਼ ਵਿਚੋਂ ਬਾਹਰ ਕੱਢ ਦਿੱਤਾ।

ਬੋਰਗੋਹੇਰਮਾਦਾ ਵਿਖੇ 5ਵਾਂ ਸਲਾਨਾ ਵਿਸ਼ਾਲ ਮਹਾਂਮਾਈ ਜਾਗਰਣ 14 ਅਗਸਤ ਨੂੰ

ਪਾਕਿਸਤਾਨ ਉੱਤੇ FATF ਵੱਲੋਂ ਬਲੈਕਲਿਸਟ ਹੋਣ ਦਾ ਖ਼ਤਰਾ