in

‘ਮਜਬੂਰੀ’ ਰਾਹੀਂ ਬੇਵੱਸ ਕਿਸਾਨਾਂ ਦੇ ਹਲਾਤਾਂ ਨੂੰ ਬਿਆਨਿਆ ਹੈ ‘ਸ਼ੇਰਪੁਰੀ’ ਨੇ

ਮਿਲਾਨ (ਇਟਲੀ) 23 ਅਪ੍ਰੈਲ (ਬਿਊਰੋ) ਸੌਕੇ ਤੋ ਲੈਕੇ ਹੜ੍ਹਾਂ ਤੇ ਫਸਲ ਵੱਢਣ ਮੌਕੇ ਗੜ੍ਹੇ ਤੇ ਮੰਡੀਆਂ ਵਿਚ ਹੋ ਰਹੀ ਕਿਸਾਨ ਦੀ ਖੱਜਲ ਖੁਆਰੀ ਨੂੰ ਬਿਆਨ ਕਰਦਾ ਹੈ, ਗਾਇਕ ਬਲਵੀਰ ਸ਼ੇਰਪੁਰੀ ਦਾ ਨਵਾਂ ਗੀਤ ‘ਮਜਬੂਰੀ’। ਵਿਦੇਸ਼ੀ ਕੰਪਨੀ ਜੀ ਮਿਊਜਿਕ ਅਤੇ ਸਾਬੀ ਚੀਨੀਆਂ ਦੀ ਪੇਸ਼ਕਾਰੀ ਹੇਠ ਤਿਆਰ ਹੋਏ ਇਸ ਗੀਤ ਨੂੰ ਹਰੀ ਅਮਿਤ ਵੱਲੋਂ ਸੰਗੀਤਕ ਧੁੰਨਾਂ ਨਾਲ ਸ਼ਿੰਗਾਰਿਆ ਗਿਆ ਹੈ, ਜਦਕਿ ਵੀਡੀਉ ਫਿਲਮਾਂਕਣ ਕੁਲਦੀਪ ਸਿੰਘ ਦੁਆਰਾ ਕੀਤਾ ਗਿਆ ਹੈ।
ਸੰਤ ਬਲਬੀਰ ਸਿੰਘ ਸੀਚੇਵਾਲ ਦੇ ਅਸ਼ੀਰਵਾਦ ਪ੍ਰਾਪਤ ਇਸ ਦਰਦ ਰੂਪੀ ਗੀਤ ਨੂੰ ਲਖਵਿੰਦਰ ਸਿੰਘ ਡੋਗਰਾਂਵਾਲ, (ਰੀਗਲ ਰੈਸਟੋਰੈਂਟ) ਤੇ ਸੰਜੀਵ ਲਾਂਬਾ (ਪੰਜਾਬ ਇਮੀਗਰੇਸ਼ਨ ਸਰਵਿਸ) ਵੱਲੋਂ ਸਪਾਂਸਰ ਕੀਤਾ ਗਿਆ ਹੈ। ਰੇਸ਼ਮ ਸਿੰਘ ਬਾਜਵਾ, ਬਲਵਿੰਦਰ ਸਿੰਘ ਢਿੱਲੋਂ ਅਤੇ ਆਸਟਰੇਲੀਅਨ ਸਿੱਖ ਸਪੋਰਟ ਦਾ ਵਿਸ਼ੇਸ਼ ਧੰਨਵਾਦ ਹੈ।

ਓਵਰਸੀਜ਼ ਕਾਂਗਰਸ ਆਗੂਆਂ ਦੇ ਦਖਲ ਤੋਂ ਬਾਅਦ 70 ਯਾਤਰੀ ਪੰਜਾਬ ਪੁੱਜੇ

ਟਰੰਪ ਨੇ ਨਵੇਂ ਗ੍ਰੀਨ ਕਾਰਡ ਜਾਰੀ ਕਰਨ ‘ਤੇ ਲਗਾਈ ਰੋਕ