in

ਮਰਾਕਾਤੋ ਸਰਾਚੀਨੋ ‘ਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ

ਦੂਜੀ ਸੰਸਾਰ ਜੰਗ ਦੌਰਾਨ ਇਟਲੀ ਦੇ ਵੱਖ-ਵੱਖ ਸ਼ਹਿਰਾਂ 'ਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਨੂੰ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ ਇਟਲੀ ਵਲੋਂ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ.
ਇਸ ਸਮਾਗਮ ‘ਚ ਮਰਕਾਤੋ ਸਰਾਚੀਨੋ ਦੀ ਮੇਅਰ ਸ੍ਰੀਮਤੀ ਰੋਸੀ ਅਤੇ ਕਮੇਟੀ ਦੇ ਮੈਂਬਰਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਮਿਲਾਨ (ਇਟਲੀ) (ਇੰਦਰਜੀਤ ਸਿੰਘ ਲੁਗਾਣਾ) – ਦੂਜੀ ਸੰਸਾਰ ਜੰਗ ਦੌਰਾਨ ਇਟਲੀ ਦੇ ਵੱਖ-ਵੱਖ ਸ਼ਹਿਰਾਂ ‘ਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਨੂੰ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ ਇਟਲੀ ਵਲੋਂ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ. ਇਸ ਤਹਿਤ ਇਟਲੀ ਦੇ ਸ਼ਹਿਰ ਮਰਾਕਾਤੋ ਸਰਾਚੀਨੋ ‘ਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਦਾ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ:) ਇਟਲੀ ਅਤੇ ਮਰਾਕਾਤੋ ਸਰਾਚੀਨੋ ਦੇ ਪ੍ਰਸ਼ਾਸਨ ਵਲੋਂ ਮਿਲ ਕੇ 78ਵਾਂ ਸ਼ਹੀਦੀ ਦਿਵਸ ਮਨਾਇਆ ਗਿਆ.
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿ੍ਥੀਪਾਲ ਸਿੰਘ ਨੇ ਦੱਸਿਆ ਕਿ, ਇਸ ਸਮਾਗਮ ‘ਚ ਮਰਕਾਤੋ ਸਰਾਚੀਨੋ ਦੀ ਮੇਅਰ ਸ੍ਰੀਮਤੀ ਰੋਸੀ ਅਤੇ ਕਮੇਟੀ ਦੇ ਮੈਂਬਰਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਪੈਦਲ ਮਾਰਚ ਦਾ ਆਯੋਜਨ ਵੀ ਕੀਤਾ ਗਿਆ, ਜਿਸ ‘ਚ ਸ਼ਹਿਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ‘ਚ ਇਟਾਲੀਅਨ ਲੋਕਾਂ ਨੇ ਵੀ ਭਾਗ ਲਿਆ. ਸਮਾਗਮ ‘ਚ ਕਮੇਟੀ ਦੇ ਮੈਂਬਰ ਪਿ੍ਥੀਪਾਲ ਸਿੰਘ, ਸਤਿਨਾਮ ਸਿੰਘ, ਗੁਰਮੇਲ ਸਿੰਘ ਭੱਟੀ, ਜਸਵੀਰ ਸਿੰਘ ਧਨੋਤਾ, ਕੁਲਜੀਤ ਸਿੰਘ, ਪਰਿਮੰਦਰ ਸਿੰਘ, ਇਕਬਾਲ ਸਿੰਘ ਸੋਡੀ, ਨਰਿੰਦਰ ਸੈਣੀ, ਜੀਤ ਸਿੰਘ ਮਾਸਟਰ, ਰਾਵਿੰਦਰ ਸਿੰਘ ਭਾਉ, ਜੀਤ ਸਿੰਘ ਸ਼ਾਮਿਲ ਹੋਏ.

ਇੱਕ ਇਟਾਲੀਅਨ ਕਿਸ਼ੋਰ ਹਰ ਰੋਜ਼ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦਾ ਹੈ

ਕੈਂਥ ਇੰਟਰਪ੍ਰਾਈਜ਼ਜ਼ ਇਟਲੀ ਵੱਲੋਂ ਭਗਵਾਨ ਸਿੰਘ ਚੌਹਾਨ ਦਾ ਵਿਸ਼ੇਸ਼ ਸਨਮਾਨ