in

ਮਾਨਤੋਵਾ : ਅਕਾਲੀ ਬਾਬਾ ਫੂਲਾ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

ਮਾਨਤੋਵਾ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਟਲੀ ਦੇ ਸ਼ਹਿਰ ਮਾਨਤੋਵਾ ਦੇ ਕਸਬਾ ਸੁਜ਼ਾਰਾ ਦੇ ਗੁਰਦੁਆਰਾ ਸੁਖਮਨੀ ਸਾਹਿਬ ਵਿਖੇ ਇਟਲੀ ਦੇ ਉੱਘੇ ਸਮਾਜ ਸੇਵੀ ਗੁਰਮੇਲ ਸਿੰਘ ਭੱਟੀ ਅਤੇ ਗੁਰਦੁਆਰਾ ਸਾਹਿਬ ਵੱਲੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਪੂਰਵਕ ਅਤੇ ਉਤਸ਼ਾਹ ਨਾਲ ਮਨਾਇਆ ਗਿਆ. ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ ਸ਼੍ਰੀ ਸਹਿਜ ਪਾਠ ਜੀ ਦੇ ਭੋਗ ਉਪਰੰਤ ਅਰਦਾਸ ਬੇਨਤੀ ਕੀਤੀ ਗਈ ਅਤੇ ਬੱਚਿਆਂ ਨੇ ਕੀਰਤਨ ਦੀ ਹਾਜ਼ਰੀ ਭਰੀ. ਉਪਰੰਤ ਗੁਰੂ ਘਰ ਦੇ ਵਜ਼ੀਰ ਬਾਬਾ ਤਰਸੇਮ ਸਿੰਘ ਫੌਜੀ ਅਤੇ ਕਾਕਾ ਜਸ਼ਨਪ੍ਰੀਤ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਸਿੱਖ ਕੌਮ ਦੇ ਮਹਾਨ ਯੋਧੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਸਿੱਖੀ ਅਤੇ ਸਿੱਖ ਰਾਜ ਵਾਸਤੇ ਉਨ੍ਹਾਂ ਵੱਲੋਂ ਪਾਏ ਗਏ ਅਦੁੱਤੀ ਯੋਗਦਾਨ ਅਤੇ ਉਨ੍ਹਾਂ ਦੀ ਸ਼ਹਾਦਤ ਦਾ ਇਤਿਹਾਸ ਸੰਗਤਾਂ ਸਾਹਮਣੇ ਕਵੀਸ਼ਰੀ ਦੇ ਵੱਖ-ਵੱਖ ਛੰਦਾਂ ਰਾਹੀਂ ਰੱਖਿਆ।
ਭਾਈ ਗੁਰਮੇਲ ਸਿੰਘ ਭੱਟੀ ਅਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਮਹਿਤਪੁਰੀ ਨੇ ਆਈਆਂ ਸਭ ਸੰਗਤਾਂ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਪ੍ਰਿਥੀਪਾਲ ਸਿੰਘ, ਸੇਵਾ ਸਿੰਘ ਫ਼ੌਜੀ, ਜਸਬੀਰ ਸਿੰਘ ਧਨੋਤਾ, ਜਗਦੀਪ ਸਿੰਘ ਮੱਲ੍ਹੀ, ਸੁਰਿੰਦਰ ਸਿੰਘ ਖਾਲਸਾ, ਜਸਬੀਰ ਸਿੰਘ ਭੱਟੀ, ਹਰਦੇਵ ਸਿੰਘ ਭੱਟੀ, ਗੁਰਮੋਹਣ ਸਿੰਘ ਡਰੋਲੀ, ਜਗਬੀਰ ਸਿੰਘ ਜਲਵੇੜਾ, ਗੁਰਨਾਮ ਸਿੰਘ, ਹਰਪ੍ਰੀਤ ਸਿੰਘ ਡਮੁੰਡਾ, ਪਰਵੇਸ਼ ਸਿੰਘ ਖਾਲਸਾ, ਸਵਰਨ ਸਿੰਘ ਮਿਨਹਾਸ ਅਤੇ ਆਸਾ ਸਿੰਘ ਪਧਿਆਣਾ ਨੇ ਵੀ ਹਾਜ਼ਰੀ ਭਰੀ, ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

7 ਸਾਲਾਂ ਬਾਅਦ ਪ੍ਰਾਪਤ ਹੋਈ ਧੀ ਦੀ ਦਾਤ ਘਰ ਵਿਚ ਵਿਆਹ ਵਰਗਾ ਮਾਹੌਲ

ਗਜ਼ਟ: ਯੂਕਰੇਨੀ ਡਾਕਟਰ ਇਟਲੀ ਵਿਚ ਅਭਿਆਸ ਕਰਨ ਦੇ ਯੋਗ