in

ਮਾਨਤੋਵਾ : ਭੇਦਭਰੇ ਹਲਾਤਾਂ ਵਿਚ ਭਾਰਤੀ ਦੀ ਮੌਤ

ਭਾਰਤੀ ਜੋੜਾ ਤਫਤੀਸ਼ ਲਈ ਹਿਰਾਸਤ ਵਿਚ

ਮਾਨਤੋਵਾ (ਇਟਲੀ) 13 ਅਪ੍ਰੈਲ (ਸਾਬੀ ਚੀਨੀਆਂ) – 11 ਅਪ੍ਰੈਲ ਨੂੰ ਕਰੋਨਾ ਵਾਇਰਸ ਨਾਲ ਹੋਈ ਇਕਬਾਲ ਸਿੰਘ ਦੀ ਮੌਤ ਦੀਆਂ ਖਬਰਾਂ ਦੀ ਸਿਆਹੀ ਹਾਲੇ ਫਿੱਕੀ ਨਹੀਂ ਪਈ ਸੀ ਕਿ ਵਿਸਾਖੀ ਵਾਲੇ ਦਿਨ ਦੀ ਚੜ੍ਹਦੀ ਸਵੇਰ ਵੀ ਇਟਲੀ ਰਹਿੰਦੇ ਭਾਰਤੀ ਭਾਈਚਾਰੇ ਲਈ ਮਾੜੀ ਖਬਰ ਲੈ ਆਈ। ਇੱਥੋਂ ਦੇ ਪਿੰਡ ਮੌਂਤੇਜਾਨਾ (ਮਾਨਤੋਵਾ) ਵਿਚ ਇਕ ਭਾਰਤੀ ਵਿਅਕਤੀ 43 ਸਾਲਾ ਰਾਜੀਵ ਕੁਮਾਰ ਦੀ ਭੇਦਭਰੇ ਹਲਾਤਾਂ ਵਿਚ ਉਸਦੇ ਘਰ ਅੰਦਰ ਹੀ ਮੌਤ ਹੋਣ ਦੀ ਖਬਰ ਨੇ ਭਾਈਚਾਰੇ ਨੂੰ ਹਲੂਣ ਕੇ ਰੱਖ ਦਿੱਤਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਮਾਮਲਾ ਕਤਲ ਦਾ ਲੱਗ ਰਿਹਾ ਹੈ ਅਤੇ  ਮ੍ਰਿਤਕ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਘਰ ਨੇੜ੍ਹੇ ਰਹਿੰਦੇ ਪੰਜਾਬ ਦੇ ਕੁਰਾਲੀ ਸ਼ਹਿਰ ਨਾਲ ਸਬੰਧਿਤ ਇਕ ਹੋਰ ਭਾਰਤੀ ਜੋੜੇ ਨੂੰ ਤਫਤੀਸ਼ ਲਈ ਹਿਰਾਸਤ ਵਿਚ ਲਿਆ ਗਿਆ ਹੈ।

Comments

Leave a Reply

Your email address will not be published. Required fields are marked *

Loading…

Comments

comments

ਗਿੰਨੀ ਮਾਹੀ ਦੇ ਨਵੇਂ ਗੀਤ ‘ਬੋਲੋ ਜੈ ਭੀਮ’ ਨੂੰ ਮਿਲਿਆ ਭਰਵਾਂ ਹੁੰਗਾਰਾ

ਭਾਰਤੀ ਭਾਈਚਾਰਾ ਇਟਲੀ ਦੀ ਸਹਾਇਤਾ ਲਈ ਹਰ ਸਮੇਂ ਰਹਿੰਦਾ ਹੈ ਤਿਆਰ