in

ਮਿਲਾਨ : ਕੌਂਸਲਰ ਵੱਲੋਂ ਫਲੇਰੋ ਗੁਰਦੁਆਰਾ ਸਾਹਿਬ ਤੋਂ ਕੀਤੀ ਜਾਵੇਗੀ 550ਵੇਂ ਪ੍ਰਕਾਸ਼ ਪੁਰਬ ਦੀ ਆਰੰਭਤਾ

ਇਟਲੀ ਦੀ ਸਿੱਖ ਸੰਗਤ ਨੇ ਕੀਤੀ ਭਰਪੂਰ ਸ਼ਲਾਘਾ

ਮਿਲਾਨ (ਇਟਲੀ) 26ਅਕਤੂਬਰ (ਦਵਿੰਦਰ ਹੀਉਂ) – ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿੱਥੇ ਸੰਸਾਰ ਭਰ ਵਿੱਚ ਵੱਡੀ ਪੱਧਰ ‘ਤੇ ਸਮਾਗਮ ਹੋ ਰਹੇ ਹਨ, ਉੱਥੇ ਇਟਲੀ ਦੇ ਮੁੱਖ ਕੌਂਸਲੇਟ ਜਨਰਲ (ਮਿਲਾਨ) ਸ਼੍ਰੀ ਬਿਨੋਈ ਜਾਰਜ ਦੁਆਰਾ ਇਸ ਪਾਵਨ ਦਿਹਾੜੇ ਦੇ ਸਬੰਧ ਵਿੱਚ ਫਲੇਰੋ ਗੁਰਦੁਆਰਾ ਸਾਹਿਬ (ਬਰੇਸ਼ੀਆ) ਵਿਖੇ 3 ਨਵੰਬਰ ਤੋਂ ਵਿਸ਼ੇਸ਼ ਪ੍ਰੋਗਰਾਮ ਅਰੰਭ ਕੀਤੇ ਜਾ ਰਹੇ ਹਨ। ਜਿਸ ਤਹਿਤ ਨਾਰਥ ਇਟਲੀ ਦੇ ਵੱਖ-ਵੱਖ ਇਲਾਕਿਆਂ ‘ਚ ਦਸ ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਿਤ ਤਸਵੀਰਾਂ ਦੀਆਂ ਇਤਿਹਾਸਕ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ। ਸ਼੍ਰੀ ਜਾਰਜ ਨੇ ਦੱਸਿਆ ਕਿ, ਗੁਰਦੁਆਰਾ ਫਲੇਰੋ ਵਿਖੇ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੋਣ ਵਾਲੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਦੇ ਸ਼ੁੱਭ ਮੌਕੇ ਕੀਰਤਨੀ ਜਥੇ ਸੰਗਤਾਂ ਨੂੰ ਗੁਰੂ ਸਾਹਿਬਾਨਾਂ ਦੇ ਵਡਮੁੱਲੇ ਵਿਚਾਰਾਂ ਅਤੇ ਗੁਰਬਾਣੀ ਨਾਲ ਨਿਹਾਲ ਕਰਨਗੇ ਅਤੇ ਇਸ ਮੌਕੇ ‘ਤੇ ਇਟਲੀ ਸਿੱਖ ਧਰਮ ਨਾਲ ਸਬੰਧਿਤ ਸਮਾਜ ਸੇਵਾਵਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ। ਕੌਂਸਲੇਟ ਜਨਰਲ ਨੇ ਸਮੂਹ ਸੰਗਤਾਂ ਨੂੰ ਬੰਦੀਛੋੜ ਦਿਵਸ, ਦੀਵਾਲੀ ਅਤੇ 550ਵੇਂ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦਿੰਦਿਆਂ ਇਟਲੀ ਦੀਆਂ ਸਮੂਹ ਧਾਰਮਿਕ ਸੰਸਥਾਵਾਂ, ਕਮੇਟੀਆਂ ਅਤੇ ਸਮੂਹ ਭਾਰਤੀ ਭਾਈਚਾਰੇ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮ ਹੁੰਮਾ ਕੇ ਪੁੱਜਣ ਲਈ ਅਪੀਲ ਕੀਤੀ। ਕੌਂਸਲੇਟ ਜਨਰਲ ਦੇ ਇਸ ਪਵਿੱਤਰ ਉਪਰਾਲੇ ਦੀ ਭਾਰਤੀ ਭਾਈਚਾਰੇ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।

ਇਟਲੀ ਦੇ ਪੁਲਿਸ ਮੁਲਾਜਮਾਂ ਦੀ ਯਾਦ ‘ਚ ਸ਼ਰਧਾਂਜਲੀ ਸਮਾਗਮ ਕਰਵਾਇਆ

ਏਅਰ ਇੰਡੀਆ ਨੇ ਆਪਣੇ ਜਹਾਜ਼ਾਂ ‘ਤੇ ‘ੴ’ ਲਿਖਿਆ