in

ਮਿਲਾਨ ਕੌਸਲੇਟ ਵੱਲੋਂ ਨਵੇਂ ਵਰ੍ਹੇ ‘ਤੇ ਲਗਾਏ ਜਾਣ ਵਾਲੇ ਪਾਸਪੋਰਟ ਕੈਂਪਜ ਦੀ ਲਿਸਟ ਜਾਰੀ

ਮਿਲਾਨ (ਇਟਲੀ) 6 ਜਨਵਰੀ (ਟੇਕ ਚੰਦ ਜਗਤਪੁਰ) – ਇੰਡੀਅਨ ਕੌਸਲੇਟ ਜਨਰਲ ਆੱਫ ਮਿਲਾਨ ਦੁਆਰਾ ਸਾਲ 2020 ਦੇ ਮੁੱਢਲੇ ਮਹੀਨਿਆਂ ਵਿੱਚ ਲਗਾਏ ਜਾਣ ਵਾਲੇ ਪਾਸਪੋਰਟ ਕੈਂਪਜ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਜਿਸ ਤਹਿਤ ਮਿਤੀ 11 ਜਨਵਰੀ ਨੂੰ ਗੁਰਦੁਆਰਾ ਸਿੰਘ ਸਭਾ ਬੁਲਜਾਨੋ ਵਿਖੇ, ਮਿਤੀ 1 ਫਰਵਰੀ ਨੂੰ ਗੁਰਦੁਆਰਾ ਗੁਰੂ ਰਾਮਦਾਸ ਨਿਵਾਸ ਕਿਆਂਪੋ (ਵਿਚੈਂਸਾ) ਵਿਖੇ, ਮਿਤੀ 15 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਦਰਬਾਰ ਕਸਤੇਲੀ ਕਲੇਪੀਓ (ਬੈਰਗਾਮੋ) ਵਿਖੇ ਅਤੇ ਮਿਤੀ 29 ਫਰਵਰੀ ਨੂੰ ਜੈ ਵੈਸ਼ਨੂੰ ਮਾਤਾ ਮੰਦਰ ਨੋਵੇਲਾਰਾ (ਰਿਜੋਮੀਲੀਆ) ਵਿਖੇ ਇਹ ਕੈਂਪ ਲਗਾਏ ਜਾਣਗੇ। ਦੱਸਣਯੋਗ ਹੈ ਕਿ ਇਨਾਂ ਕੈਂਪਾਂ ਰਾਹੀਂ ਇਟਲੀ ਵੱਸਦੇ ਭਾਰਤੀ ਭਾਈਚਾਰੇ ਨੂੰ ਵੱਡਾ ਲਾਭ ਪਹੁੰਚ ਰਿਹਾ ਹੈ, ਕਿਉਂਕਿ ਹੁਣ ਇਹ ਕੈਂਪ ਨਾੱਰਥ ਇਟਲੀ ਦੇ ਹਰੇਕ ਇਲਾਕੇ ਵਿੱਚ ਲੱਗ ਰਹੇ ਹਨ ਅਤੇ ਲੋਕਾਂ ਨੂੰ ਛੁੱਟੀ ਵਾਲੇ ਦਿਨ ਹੀ ਕੈਂਪ ਦੀ ਸਹੂæਲਤ ਮਿਲ ਰਹੀ ਹੈ ਤੇ ਉਨ੍ਹਾਂ ਨੂੰ ਵਾਧੂ ਸਮਾਂ ਅਤੇ ਪੈਸਾ ਖਰਚ ਕਰ ਕੇ ਮਿਲਾਨ ਜਾਣ ਦੀ ਵੀ ਲੋੜ ਨਹੀਂ ਪੈ ਰਹੀ। ਦੂਜਾ ਵੱਡਾ ਲਾਭ ਇਹ ਵੀ ਹੈ ਕਿ ਕੌਸਲੇਟ ਜਨਰਲ ਦੁਆਰਾ ਤਿਆਰ ਪਾਸਪੋਰਟ ਅਤੇ ਓ ਸੀ ਆਈ ਕਾਰਡਜ ਦਾ ਵੇਰਵਾਂ ਕੌਸਲੇਟ ਦੀ ਫੇਸਬੁੱਕ ‘ਤੇ ਵੀ ਜਨਤਕ ਕਰ ਦਿੱਤਾ ਜਾਂਦਾ ਹੈ।

UNO ’ਚ ਪਾਕਿਸਤਾਨ ਨੂੰ ਪਈ ਸਖ਼ਤ ਝਾੜ

ਵਿਦਿਆਰਥੀਆਂ ਤੇ ਹਮਲੇ ਕਰਨਾ ਬੰਦ ਕਰੋ- ਮੱਲ