in

ਮੌਂਤੇਫੋਰਤੇ ਵਾਲੀਬਾਲ ਟੂਰਨਾਮੈਂਟ ਲਾਇਨਜ ਆਫ ਪੰਜਾਬ ਕਲੱਬ ਨੇ ਜਿੱਤਿਆ

ਲਾਇਨਜ ਆਫ ਪੰਜਾਬ ਕਲੱਬ ਦੀ ਟੀਮ ਨੇ ਆਖਿਰੀ ਸੈੱਟ ਵਿੱਚ ਆਰੇਸੋ ਦੀ ਟੀਮ ਨੂੰ ਜਬਰਦਸਤ ਢੰਗ ਨਾਲ ਮਾਤ ਦੇ ਕੇ ਚੈਂਪੀਅਨ ਟੀਮ ਬਣਨ ਦਾ ਖਿਤਾਬ ਹਾਸਲ ਕੀਤਾ

ਚੜ੍ਹਦੀ ਕਲਾ ਸਪੋਰਟਸ ਕਲੱਬ ਆਰੇਸੋ ਦੀ ਟੀਮ ਦੂਜੇ ਸਥਾਨ ‘ਤੇ ਰਹੀ

ਲਾਇਨਜ ਆਫ ਪੰਜਾਬ ਕਲੱਬ ਦੀ ਟੀਮ ਨੇ ਆਖਿਰੀ ਸੈੱਟ ਵਿੱਚ ਆਰੇਸੋ ਦੀ ਟੀਮ ਨੂੰ ਜਬਰਦਸਤ ਢੰਗ ਨਾਲ ਮਾਤ ਦੇ ਕੇ ਚੈਂਪੀਅਨ ਟੀਮ ਬਣਨ ਦਾ ਖਿਤਾਬ ਹਾਸਲ ਕੀਤਾ

ਵੇਰੋਨਾ (ਇਟਲੀ) 2 ਅਗਸਤ (ਪੱਤਰ ਪ੍ਰੇਰਕ) – ਇਟਲੀ ਦੇ ਸ਼ਹਿਰ ਮੌਂਤੇਫੋਰਤੇ ਵਿਖੇ ਕਰਵਾਇਆ ਗਿਆ 7ਵਾਂ ਵਾਲੀਬਾਲ ਟੂਰਨਾਮੈਂਟ ਮੇਜਬਾਨ ਲਾਇਨਜ ਆਫ ਪੰਜਾਬ ਕਲੱਬ ਵੇਰੋਨਾ ਦੀ ਟੀਮ ਨੇ ਜਿੱਤ ਲਿਆ। ਇਸ ਖੇਡ ਮੇਲੇ ‘ਚ ਚੜ੍ਹਦੀ ਕਲਾ ਸਪੋਰਟਸ ਕਲੱਬ ਆਰੇਸੋ ਦੀ ਟੀਮ ਦੂਜੇ ਸਥਾਨ ‘ਤੇ ਰਹੀ। ਖੇਡ ਮੇਲੇ ‘ਚ ਇਟਲੀ ਭਰ ਵਿਚੋਂ 12 ਪ੍ਰਮੁੱਖ ਕਲੱਬਾਂ ਦੀਆਂ ਟੀਮਾਂ ਨੇ ਸ਼ਿਰਕਤ ਕੀਤੀ। ਫਾਇਨਲ ਮੁਕਾਬਲਾ ਬਹੁਤ ਹੀ ਫਸਵਾਂ ਤੇ ਦਿਲਚਸਪ ਸੀ। ਜਿਸ ਵਿਚ ਲਾਇਨਜ ਆਫ ਪੰਜਾਬ ਕਲੱਬ ਦੀ ਟੀਮ ਨੇ ਆਖਿਰੀ ਸੈੱਟ ਵਿੱਚ ਆਰੇਸੋ ਦੀ ਟੀਮ ਨੂੰ ਜਬਰਦਸਤ ਢੰਗ ਨਾਲ ਮਾਤ ਦੇ ਕੇ ਚੈਂਪੀਅਨ ਟੀਮ ਬਣਨ ਦਾ ਖਿਤਾਬ ਹਾਸਲ ਕੀਤਾ। ਜੇਤੂ ਟੀਮਾਂ ਨੂੰ ਨਕਦ ਇਨਾਮ ਅਤੇ ਸ਼ਾਨਦਾਰ ਟ੍ਰਾਫੀਆਂ ਦੇ ਨਾਲ ਸਨਮਾਨਿਆ ਗਿਆ। ਖਿਡਾਰੀ ਲਵਦੀਪ ਨੂੰ ‘ਪਲੇਅਰ ਆੱਫ ਦੀ ਟੂਰਨਾਮੈਂਟ’ ਐਲਾਨਿਆ ਗਿਆ। ਤਪਿੰਦਰ ਸਿੰਘ ਨੂੰ ਸੋਨੇ ਦੀ ਮੁੰਦਰੀ ਨਾਲ ਸਨਮਾਨਿਤ ਕੀਤਾ ਗਿਆ। ਖੇਡ ਮੇਲਾ ਕਰਵਾਉਣ ਵਿੱਚ ਪ੍ਰਿਤਪਾਲ ਸਿੰਘ ਹੈਪੀ ਮੁੱਤੀ, ਬਲਜਿੰਦਰ ਸਿੰਘ ਸੋਨੂੰ, ਸੁਨੀਲ ਦੱਤ, ਬਲਜੀਤ ਸਿੰਘ ਨਾਗਰਾ, ਵਰਿੰਦਰ ਗੋਲਡੀ (ਪੰਜਾਬ ਮਾਰਕੀਟ), ਕਸ਼ਮੀਰ ਸਿੰਘ ਲਹਿਰਾ, ਜਗਵੰਤ ਸਿੰਘ ਪ੍ਰਧਾਨ ਅਕਾਲੀ ਦਲ ਬਾਦਲ ਇਟਲੀ), ਬਿੱਟੂ ਡੋਨਰ ਕਬਾਬ ਮੌਤੇਕੀਓ ਵਾਲੇ, ਹਰਜਿੰਦਰ ਸਿੰਘ ਜਿੰਦਰ ਸਲੋਹ, ਹਰਜਿੰਦਰ ਲਿੱਟ, ਸੰਤੋਖ ਸਿੰਘ ਲਾਲੀ, ਲੱਖੀ ਨਾਗਰਾ, ਹਰਜੀਤ ਸਿੰਘ ਜੀਤਪਾਲ, ਬਲਕਾਰ ਸਿੰਘ, ਸ਼ੈਲੀ ਜੰਮੂ, ਹਰਦੀਪ ਸਿੰਘ, ਤਜਿੰਦਰ ਸਿੰਘ, ਅਮਰਜੀਤ ਸਿੰਘ ਅੰਬਾ, ਹਰਦੇਵ ਸਿੰਘ ਬੋਪਾਰਾਏ ਰੈਫਰੀ, ਸੁਚੇਤ ਸਿੰਘ, ਸੱਤੀ ਕੰਵਰ, ਜਗਜੀਤ ਸਿੰਘ ਆਦਿ ਦੁਆਰਾ ਵਡਮੁੱਲਾ ਸਹਿਯੋਗ ਦਿੱਤਾ ਗਿਆ।

Comments

Leave a Reply

Your email address will not be published. Required fields are marked *

Loading…

Comments

comments

ਇਟਲੀ ਦੇ ਕੁਸ਼ਤੀ ਅਖਾੜਿਆਂ ਦੀ ਸ਼ਾਨ ਬਣਿਆ ਛੋਟਾ ਪਹਿਲਵਾਨ ਹਰਜੋਤ ਸਿੰਘ

ਹੁਸ਼ਿਆਰਪੁਰ : ਕੈਂਸਰ ਸੈਂਟਰ ਦਾ 15 ਅਗਸਤ ਨੂੰ ਰਖਿਆ ਜਾ ਰਿਹੈ ਨੀਂਹ-ਪੱਥਰ