in

ਯਾਦਗਾਰੀ ਹੋ ਨਿਬੜਿਆ ਜੌਹਲ ਰੈਸਟੋਰੈਂਟ ਵੱਲੋਂ ਕਰਵਾਇਆ ਗਿਆ ਤੀਆਂ ਦਾ ਮੇਲਾ

ਤੀਆਂ ਦਾ ਮੇਲਾ, ਬੀਬੀਆਂ ਦਾ ਮੇਲਾ ਹੁੰਦਾ ਹੈ ਜਿਸ ਵਿੱਚ ਬੀਬੀਆਂ-ਭੈਣਾਂ ਬਹੁਤ ਦੂਰ-ਦੂਰ ਤੋਂ ਸ਼ਿਰਕਤ ਕਰਦੀਆਂ ਹਨ।

ਨੋਵੇਲਾਰਾ (ਇਟਲੀ) (ਮੱਲ੍ਹੀ, ਸੋਨੀ) – ਜੌਹਲ ਇੰਡੀਅਨ ਰੈਸਟੋਰੈਂਟ ਅਤੇ ਮੈਰਿਜ ਪੈਲੇਸ ਨੋਵੇਲਾਰਾ ਇੱਕ ਜਾਣਿਆ-ਪਹਿਚਾਣਿਆ ਨਾਮ ਹੈ. ਮੱਖਣ ਸਿੰਘ ਜੌਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਪਿਛਲੇ ਦਿਨੀਂ ਉਨ੍ਹਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਤੀਆਂ ਦਾ ਮੇਲਾ ਰੱਖਿਆ ਗਿਆ ਸੀ। ਉਸ ਨੂੰ ਇਸ ਵਾਰ ਵੀ ਬਹੁਤ ਭਰਵਾਂ ਹੁੰਗਾਰਾ ਮਿਲਿਆ ਅਤੇ ਇਸ ਸਾਲ ਦਾ ਤੀਆਂ ਦਾ ਮੇਲਾ ਯਾਦਗਾਰੀ ਹੋ ਨਿੱਬੜਿਆ।

ਇਸ ਸਾਲ ਦਾ ਤੀਆਂ ਦਾ ਮੇਲਾ ਯਾਦਗਾਰੀ ਹੋ ਨਿੱਬੜਿਆ


ਪ੍ਰੋਗਰਾਮ ਵਿੱਚ ਪੈਲੇਸ ਦੀ ਤਰਫੋਂ ਤਿਆਰ ਕੀਤੇ ਗਏ ਸਭਿਆਚਾਰਕ ਪ੍ਰੋਗਰਾਮ ਦੀਆਂ ਵੱਖ-ਵੱਖ ਵੰਨਗੀਆਂ ਦੀ ਗਿੱਧੇ-ਭੰਗੜੇ ਦੇ ਰੂਪ ਵਿੱਚ ਪੇਸ਼ਕਾਰੀ ਕੀਤੀ। ਜਿਸਦਾ ਸਭ ਮਹਿਮਾਨਾਂ ਨੇ ਬਹੁਤ ਅਨੰਦ ਮਾਣਿਆ। ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਇਹ ਬੀਬੀਆਂ ਦਾ ਮੇਲਾ ਹੁੰਦਾ ਹੈ ਜਿਸ ਵਿੱਚ ਬੀਬੀਆਂ-ਭੈਣਾਂ ਬਹੁਤ ਦੂਰ-ਦੂਰ ਤੋਂ ਸ਼ਿਰਕਤ ਕਰਦੀਆਂ ਹਨ। ਇਸ ਪ੍ਰੋਗਰਾਮ ਨੂੰ ਬਹੁਤ ਪਿਆਰ ਅਤੇ ਸਹਿਯੋਗ ਦੇਣ ਲਈ ਉਹਨਾਂ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਇਸ ਵਾਅਦੇ ਨਾਲ ਕੀਤਾ ਕਿ ਅਗਲੇ ਸਾਲ ਫਿਰ ਤੋਂ ਇਹ ਮੇਲਾ ਤੁਹਾਡੇ ਸਭ ਦੇ ਸਹਿਯੋਗ ਨਾਲ ਅਤੇ ਤੁਹਾਡੇ ਲਈ ਆਯੋਜਿਤ ਕੀਤਾ ਜਾਵੇਗਾ।

ਮੱਖਣ ਸਿੰਘ ਜੌਹਲ ਨੇ, ਇਸ ਪ੍ਰੋਗਰਾਮ ਨੂੰ ਬਹੁਤ ਪਿਆਰ ਅਤੇ ਸਹਿਯੋਗ ਦੇਣ ਲਈ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ.

ਸ੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋ ਲੀਵੀ ਲਈ ਇਮਾਰਤ ਖਰੀਦਣ ਦੀ ਸੇਵਾ ਸੰਗਤ ਵਧ ਚੜ੍ਹ ਕੇ ਕਰੇ – ਪ੍ਰਬੰਧਕ ਕਮੇਟੀ

ਬ੍ਰਹਮਲੀਨ ਸੰਤ ਸਰਵਣ ਦਾਸ ਜੀ ਦੀ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ 3 ਜੁਲਾਈ ਨੂੰ ਸਬਾਊਦੀਆ ਵਿਖੇ