in

‘ਯਾਰ ਮਤਲਬੀ’ ਗੀਤ ਨਾਲ ਹਾਜਰ ਹੋਇਆ ਗਾਇਕ ਅਸ਼ੋਕ ਗਿੱਲ

ਮਿਲਾਨ (ਇਟਲੀ) (ਸਾਬੀ ਚੀਨੀਆਂ) – ਪੰਜਾਬੀ ਸੰਗੀਤ ਇੰਡਸਟਰੀ ਨੂੰ ‘ਮੈ ਹੋ ਗਿਆ ਸ਼ਰਾਬੀ’ਤੇ ‘ਮੋਰਨੀ’ ਵਰਗੇ ਸੁਪਰ ਡੁਪਰ ਹਿੱਟ ਗੀਤ ਦੇਣ ਵਾਲੇ ਗਾਇਕ ਅਸ਼ੋਕ ਗਿੱਲ ਦਾ ਇਕ ਹੋਰ ਨਵਾਂ ਗੀਤ ‘ਯਾਰ ਮਤਲਬੀ’  ਐਸ ਬੀ ਰਿਕਾਰਡਜ਼, ਵੱਲੋਂ ਰਿਲੀਜ਼ ਕੀਤਾ ਗਿਆ ਹੈ। ਗੀਤ ਦੇ ਪ੍ਰੋਡਿਊਸਰ ਤੇ ਗੀਤਕਾਰ ਨਿੱਕਾ ਢਿੱਲੋਂ ਹਨ। ਮਿਊਜ਼ਕ ਐਸ ਬੀ ਰੰਧਾਵਾ ਤੇ ਵੀਡੀਓ ਗੁਰਲਾਲ ਰੂਹਾਨੀ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।
ਦਰਸ਼ਕਾਂ ਵੱਲੋਂ ਗੀਤ ਨੂੰ ਸੋਸ਼ਲ ਮੀਡੀਆ ‘ਤੇ ਵਾਰ ਵਾਰ ਵੇਖਿਆ ਤੇ ਸੁਣਿਆ ਜਾ ਰਿਹਾ ਹੈ। ਸੱਭਿਆਚਾਰਕ ਵੀਡੀਉ ਫਿਲਮਾਂਕਣ ਤੇ ਅਸ਼ੋਕ ਗਿੱਲ ਦੀ ਅਵਾਜ਼ ਵਿਚ ਗਾਇਆ ਗੀਤ ਹਰ ਪੱਖੋਂ ਵਧੀਆ ਸਾਬਤ ਹੋ ਰਿਹਾ ਹੈ।

ਨਵੀਂ ਸਿੱਖਿਆ ਨੀਤੀ ‘ਚ ਹਰ ਵਿਦਿਆਰਥੀ ਨੂੰ ਮਿਲੇਗਾ ਖੁਦ ਨੂੰ ਸਾਬਤ ਕਰਨ ਦਾ ਮੌਕਾ

ਪ੍ਰਭਜੋਤ ਕੌਰ ਨੇ ਵਧਾਇਆ ਦੇਸ਼ ਦਾ ਮਾਣ