in

ਰਮਨਦੀਪ ਕੌਰ ਨੇ ਹੋਟਲ ਮੈਂਨੇਜਮੈਂਟ ਦੇ ਕੋਰਸ ਵਿੱਚ ਲਗਾਤਾਰ 5 ਸਾਲ ਟੋਪ ਕਰਕੇ ਬਣਾਇਆ ਰਿਕਾਰਡ

ਰਮਨਦੀਪ ਕੌਰ ਤੇ ਅਮਨਦੀਪ ਸਿੰਘ ਦੋਨਾਂ ਭੈਣ-ਭਰਾ ਨੇ ਇਟਲੀ ਵਿੱਚ ਕੀਤਾ ਮਾਪਿਆਂ ਦਾ ਨਾਮ ਰੌਸ਼ਨ

ਲਾਤੀਨਾ (ਇਟਲੀ) (ਦਲਵੀਰ ਕੈਂਥ) – ਇਟਲੀ ਵਿੱਚ ਭਾਰਤੀ ਭਾਈਚਾਰੇ ਦੇ ਨੌਜਵਾਨ ਵਿੱਦਿਅਕ ਖੇਤਰ ਵਿੱਚ ਜਿਸ ਕਾਬਲੀਅਤ ਨਾਲ ਕਾਮਯਾਬੀ ਦੇ ਝੰਡੇ ਬੁਲੰਦ ਕਰ ਰਹੇ ਹਨ ਉਹ ਆਪਣੇ ਆਪ ਹੀ ਰਿਕਾਰਡ ਬਣਦਾ ਜਾ ਰਿਹਾ ਹੈ ਤੇ ਅਜਿਹੇ ਰਿਕਾਰਡ ਬਣਾਉਣ ਵਿੱਚ ਪੰਜਾਬ ਦੀਆਂ ਧੀਆਂ ਮੋਹਰੀ ਹਨ ਜਿਹੜੀਆਂ ਕਿ ਵਿਦੇਸ਼ਾਂ ਵਿੱਚ ਮਿਹਨਤ ਤੇ ਲਗਨ ਨਾਲ ਇਟਾਲੀਅਨ ਬੱਚਿਆਂ ਨੂੰ ਵੀ ਪਛਾੜਦੀਆਂ ਹੋਈਆਂ ਮਾਪਿਆਂ ਦਾ ਅਤੇ ਭਾਰਤ ਦੇਸ਼ ਦਾ ਨਾਮ ਦੁਨੀਆਂ ਵਿੱਚ ਰੁਸ਼ਨਾ ਰਹੀਆਂ ਹਨ। ਅਜਿਹੀ ਹੀ ਮਾਪਿਆਂ ਦੀ ਲਾਡਲੀ ਧੀ ਹੈ ਰਮਨਦੀਪ ਕੌਰ, ਸਪੁੱਤਰੀ ਪਰਮਜੀਤ ਸਿੰਘ ਸ਼ੇਰਗਿੱਲ ਪਿੰਡ ਗੋਰਾਹੂਰ ਲੁਧਿਆਣਾ ਇਟਲੀ ਵਾਸੀ ਪੁਨਤੀਨੀਆ (ਲਾਤੀਨਾ) ਜੋ ਕਿ ਵਿੱਦਿਅਦਕ ਖੇਤਰ ਵਿੱਚ ਪੜ੍ਹਾਈ ਕਰਕੇ ਇਲਾਕੇ ਭਰ ਵਿੱਚ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕਰ ਰਹੀ ਹੈ। ਰਮਨਦੀਪ ਕੌਰ ਦੀ ਪੜ੍ਹਾਈ ਵਿੱਚ ਮਿਹਤਨ ਦੇਖ ਹਰ ਭਾਰਤੀ ਮਾਂ-ਬਾਪ ਚਾਹੁੰਣਗੇ ਕਿ ਕਾਸ਼ ਅਜਿਹੀ ਹੀ ਧੀ ਸਾਡੇ ਘਰ ਵੀ ਹੋਵੇ। ਰਮਨਦੀਪ ਕੌਰ ਜਿਹੜੀ ਕਿ ਇਟਲੀ ਦੇ ਇਸਤੀਤੁਈਤੋ ਪ੍ਰੋਫੇਸਿਓਨਾਲੇ ਆਲੇਸਾਨਦਰੋ ਫੀਲੋਸੀ ਤੇਰਾਚੀਨਾ ਦੀ ਵਿੱਦਿਆਰਥਣ ਸੀ ਜਿੱਥੋ ਉਸ ਨੇ ਹੋਟਲ ਮੈਨੇਜਮੈਂਟ ਦਾ ਪੰਜ ਸਾਲਾ ਕੋਰਸ ਇਸ ਸਾਲ ਹੀ ਪੂਰਾ ਕੀਤਾ। ਇਸ ਕੁੜੀ ਨੇ ਲਗਾਤਾਰ ਕੋਰਸ ਦੇ ਪੰਜ ਸਾਲ ਪਹਿਲੇ ਨੰਬਰ ‘ਤੇ ਆ ਕੇ ਇਹ ਗੱਲ ਪ੍ਰਮਾਣਿਤ ਕਰ ਦਿੱਤੀ ਹੈ ਕਿ ਕੁੜੀਆਂ ਵਾਕਿਆ ਹੀ ਘਰ ਦੀ ਸ਼ਾਨ ਹੁੰਦੀਆਂ ਹਨ। ਰਮਨਦੀਪ ਕੌਰ ਦੀ ਇਹ ਕਾਮਯਾਬੀ ਇੱਕ ਰਿਕਾਰਡ ਹੈ। ਇਸ ਪੜਾਈ ਵਿੱਚ ਰਮਨਦੀਪ ਕੌਰ ਦੇ ਭਰਾ ਅਮਨਦੀਪ ਸਿੰਘ ਨੇ ਵੀ ਚੌਥਾ ਸਥਾਨ ਹਾਸਲ ਕੀਤਾ ਹੈ। ਰਮਨਦੀਪ ਕੌਰ ਤੇ ਅਮਨਦੀਪ ਸਿੰਘ ਦੀ ਇਸ ਮਿਹਨਤ ਨੂੰ ਦੇਖ ਭਾਰਤੀਆਂ ਦੇ ਨਾਲ ਇਟਾਲੀਅਨ ਮਾਪੇ ਅਤੇ ਅਧਿਆਪਕ ਵੀ ਹੈਰਾਨ ਹਨ ਕਿ ਇਹਨਾਂ ਬੱਚਿਆਂ ਨੇ ਕਿੰਨੀ ਮਿਹਨਤ ਅਤੇ ਲਗਨ ਨਾਲ ਇਸ ਮੁਕਾਮ ਨੂੰ ਹਾਸਲ ਕੀਤਾ ਹੈ। ਇਹਨਾਂ ਦੋਨਾਂ ਬੱਚਿਆਂ ਦੇ ਇਸ ਸ਼ਲਾਘਾਯੋਗ ਉੱਦਮ ਨਾਲ ਮਾਪਿਆਂ ਦੇ ਨਾਲ-ਨਾਲ ਭਾਰਤੀ ਭਾਈਚਾਰੇ ਦੀ ਵੀ ਇਟਾਲੀਅਨ ਅਤੇ ਹੋਰ ਦੇਸ਼ਾਂ ਦੇ ਨਾਗਰਿਕਾਂ ਵਿੱਚ ਬੱਲੇ-ਬੱਲੇ ਹੋਈ ਹੈ। ਸਮੁੱਚੇ ਭਾਰਤੀ ਭਾਈਚਾਰੇ ਨੇ ਇਸ ਕਾਮਯਾਬੀ ਲਈ ਰਮਨਦੀਪ ਕੌਰ, ਅਮਨਦੀਪ ਸਿੰਘ ਅਤੇ ਉਸ ਦੇ ਮਾਪਿਆਂ ਨੂੰ ਵਿਸ਼ੇਸ਼ ਮੁਬਾਰਕਬਾਦ ਵੀ ਦਿੱਤੀ। ਪਰਮਜੀਤ ਸਿੰਘ ਸ਼ੇਰਗਿੱਲ ਦੇ ਇਹਨਾਂ ਦੋਨਾਂ ਬੱਚਿਆਂ ਤੋਂ ਇਟਲੀ ਦੇ ਹੋਰ ਬੱਚਿਆਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਤਾਂ ਜੋ ਉਹ ਵੀ ਆਪਣੇ ਮਾਪਿਆਂ ਤੇ ਦੇਸ਼ ਲਈ ਮਾਣ ਦਾ ਸਵੱਬ ਬਣ ਸਕਣ।

ਇਟਲੀ ਦੇ ਲੋਕਾਂ ਨੂੰ ਅਪੀਲ : ਵੱਧ ਤੋਂ ਵੱਧ ਘਰ ਵਿਚ ਰਹਿਣ

ਇਟਲੀ ਦੀ ਸਮਾਜ ਭਲਾਈ ਸੰਸਥਾ ਵਲੋਂ ਖੇਤੀ ਆਰਡੀਨੈਂਸ ਦੇ ਖਿਲਾਫ ਭਾਰਤੀ ਅੰਬੈਂਸੀ ਰੋਮ ਦੇ ਰਾਜਦੂਤ ਨੂੰ ਦਿੱਤਾ ਗਿਆ ਮੈਮੋਰੈਂਡਮ