in

ਰਵਨੀਤ ਸਿੰਘ ਬਿੱਟੂ ਜਿਹੇ ਆਗੂ ਸਮਾਜ ਲਈ ਖ਼ਤਰਾ – ਲਹਿਰਾ,ਸੂਦ

ਰੋਮ (ਕੈਂਥ) ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਸ੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਹੋਏ ਮਹਾਂ ਗਠਜੋੜ ਦੀ ਖੁਸ਼ੀ ਨੂੰ ਇਟਲੀ ਦੇ ਭਾਰਤੀ ਭਾਈਚਾਰੇ ਨਾਲ ਸਾਂਝਾ ਕਾਰਨ ਲਈ ਇਟਲੀ ਦੇ ਜਿਲ਼੍ਹਾ  ਵਿਚੈਂਸਾ ਦੇ ਸਹਿਰ ਲੋਨੀਗੋ ਅਤੇ ਵਿਰੋਨਾ ਦੇ ਸਹਿਰ ਸੰਨਬੋਨੀਫਾਚੋ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਸਮਰਥਕਾਂ ਦੀਆ ਦੋ ਵੱਖ ਵੱਖ ਇੱਕਠ ਕਰਕੇ ਮੀਟਿੰਗਾਂ ਕੀਤੀਆਂ ਗਈਆਂ। ਜਿਸ ਵਿਚ ਬਹੁਜਨ ਸਮਾਜ਼ ਪਾਰਟੀ ਅਤੇ  ਅਕਾਲੀ ਦਲ  ਦੇ ਸਮਰਥਕ ਬਹੁ-ਗਿਣਤੀ ਵਿੱਚ ਹੁੰਮਹੁੰਮਾ ਕੇ ਪਹੁੰਚੇ।ਦੋਵੇਂ ਪਾਰਟੀਆਂ ਦੇ ਸਮਰਥਕਾਂ ਨੇ ਲੱਡੂ ਵੰਡ ਕੇ ਖੁਸ਼ੀਆਂ ਸਾਂਝੀਆਂ ਕੀਤੀਆ  । ਇਨ੍ਹਾਂ ਦੋਵੇਂ ਹੀ ਪਾਰਟੀਆਂ ਦੇ ਸਮਰਥਕਾਂ ਨੇ ਗੱਠਜੋੜ ਨੂੰ ਸਿਰੇ ਚੜ੍ਹਾਉਣ ਅਤੇ 2022 ਦੀਆਂ ਚੋਣਾਂ ਵੱਧ ਤੋਂ ਵੱਧ ਸੀਟਾਂ ਜਿਤਾ ਕੇ ਇਸ ਗੱਠਜੋੜ ਦੀ ਸਰਕਾਰ 2022 ਵਿਚ ਲਿਆਉਣ ਲਈ ਤਹੱਈਆ ਕੀਤਾ ਗਿਆ।ਇਸ ਮੌਕੇ  ਸ਼੍ਰੋਮਣੀ ਅਕਾਲੀ ਦਲ (ਬ) ਐਨ ,ਆਰ ,ਆਈ ਵਿੰਗ ਇਟਲੀ ਪ੍ਰਧਾਨ ਜਗਵੰਤ ਸਿੰਘ ਲਹਿਰਾ ਤੇ ਇਟਲੀ  ਦੇ ਉੱਘੇ ਬਸਪਾ ਸਮਰਥਕ ਗਿਆਨ ਚੰਦ ਸੂਦ ਨੇ ਬੀਤੇ ਦਿਨ ਕਾਂਗਰਸ ਪਾਰਟੀ ਦੇ ਐਮ ਪੀ ਰਵਨੀਤ ਸਿੰਘ ਬਿੱਟੂ ਵੱਲੋ ਬਹੁਜਨ ਸਮਾਜ ਪਾਰਟੀ ਪ੍ਰਤੀ ਦਿੱਤੇ ਮਨੂੰਵਾਦੀ ਵਿਚਾਰਧਾਰਾ ਵਾਲੇ ਹੇਠਲੇ ਪੱਧਰ ਦੇ ਬਿਆਨ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਬਿੱਟੂ ਹੁਰਾਂ ਦਾ ਖ਼ਾਨਦਾਨ ਹੀ ਮੁੱਢ ਤੋਂ ਬਹੁਜਨ ਸਮਾਜ ਦੇ ਖ਼ਿਲਾਫ਼ ਰਿਹਾ ਹੈ ਇਹਨਾਂ ਦੀ ਸੋਚ ਸਿੱਖੀ ਸਿਧਾਂਤ ਵਾਲੀ ਨਹੀ ਸਗੋਂ ਮਨੂੰਵਾਦੀ ਰਹੀ ਹੈ ।ਦਸਮੇਸ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਸਮਾਜ ਨੂੰ ਵਿਸ਼ੇਸ ਮਾਣ ਸਤਿਕਾਰ ਨਾਲ ਨਿਵਾਜਿਆ ਇਹ ਉਸ ਸਮਾਜ ਨੂੰ ਹੀ ਅਪਵਿੱਤਰ ਦੱਸਦੇ ਹਨ ਇਸ ਤੋਂ ਜ਼ਿਆਦਾ ਹੋਰ ਕੀ ਪ੍ਰਤੱਖ ਹੋਣਾ ਕਿ ਕਾਂਗਰਸ ਪਾਰਟੀ ਤੇ ਰਵਨੀਤ ਸਿੰਘ ਬਿੱਟੂ  ਬਹੁਜਨ ਸਮਾਜ ਵਿਰੋਧੀ ਹਨ ਅਜਿਹੇ ਆਗੂ ਸਮਾਜ ਲਈ ਬਹੁਤ ਹੀ ਖ਼ਤਰਨਾਕ ਹੋ ਸਕਦੇ ਹਨ ।ਲਹਿਰਾ ਨੇ ਕਿਹਾ ਕਿ ਉਹਨਾਂ ਨੂੰ ਇੰਝ ਲੱਗਦਾ ਹੈ ਕਿ ਸ੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇਖ ਇੱਕਲੇ ਬਿੱਟੂ ਹੀ ਨਹੀ ਸਗੋਂ ਹੋਰ ਵੀ ਬਹੁਤ ਲੋਕਾਂ ਦੇ ਅੰਦਰ ਭਾਂਬੜ ਮੱਚਿਆ ਹੋਇਆ ਹੈ ਜਿਸ ਕਾਰਨ ਇਹ ਲੋਕ ਆਪਣਾ ਆਪਾ ਖੋਹ ਉਲਟੇ -ਪੁਲਟੇ ਬਿਆਨਾਂ ਨਾਲ ਆਪਣੀ ਬੋਨੀ ਤੇ ਮਨੂੰਵਾਦੀ ਸੋਚ ਦਾ ਸਬੂਤ ਦੇ ਰਹੇ ਹਨ ਪਰ ਪੰਜਾਬ ਦਾ ਬਹੁਜਨ ਸਮਾਜ ਬਿੱਟੂ ਨੂੰ ਉਸ ਦੀ ਕੀਤੀ ਗੁਸਤਾਖ਼ੀ ਦਾ ਬਣਦਾ ਹਰਜਾਨਾ ਜ਼ਰੂਰ ਦੇਵੇਗਾ ।ਬਿੱਟੂ ਵਿਧਾਨ ਸਭਾ ਚੋਣਾਂ ਵਿੱਚ ਇਸ ਮਹਾਂਗੁਸਤਾਖੀ ਦਾ ਖਮਿਆਜਾ ਭੁਗਤਣ ਲਈ ਤਿਆਰ ਰਹੇ।ਇਸ ਗਠਜੋੜ ਖੁਸ਼ੀ ਇੱਕਠ ਮੌਕੇ ਜਗਜੀਤ ਸਿੰਘ ,ਲਖਵਿੰਦਰ ਸਿੰਘ ਡੋਗਰਾਂਵਾਲ,ਗੁਰਚਰਨ ਸਿੰਘ ਭੂੰਗਰਨੀ,ਹਰਦੀਪ ਸਿੰਘ ਬਾਦਲ,ਕਮਲਜੀਤ ਸਿੰਘ ,ਬਲਜੀਤ ਸਿੰਘ,ਸਤਨਾਮ ਸਿੰਘ ਸੱਤੀ,ਪਰਮਜੀਤ ਸਿੰਘ ਪੰਮਾ,ਕੁਲਦੀਪ ਸਿੰਘ ,ਸਾਜਨ ਸਿੰਘ,ਸਰਬਜੀਤ ਵਿਰਕ ,ਕੈਲਾਸ਼ ਬੰਗੜ ,ਜੀਤ ਰਾਮ ,ਦੇਸ਼ ਰਾਜ ਜੱਸਲ,ਅਜਮੇਰ ਕਲੇਰ,ਅਸ਼ਵਨੀ। ਦਾਦਰ,ਸ਼ਾਮ  ਲਾਲ  ਟੂਰਾ,ਸੁਖਵਿੰਦਰ ਕੈਂਥ,ਡਾ ਰਾਜਪਾਲ ,ਜਗਤਾਰ ਸਿੰਘ ਸੁੰਢ,ਸੁਰੇਸ਼ ਕੁਮਾਰ ਆਦਿ ਆਗੂਆਂ ਨੇ ਹੋਏ ਗਠਜੋੜ ਦੀ ਵਧਾਈ ਦਿੰਦੀਆਂ ਕਿਹਾ ਕਿ ਇਸ ਵਾਰ ਇਹ ਮਹਾਂ ਗਠਜੋੜ ਪੰਜਾਬ ਦੀ ਸਿਆਸਤ ਵਿੱਚ ਨਵਾਂ ਇਤਿਹਾਸ ਸਿਰਜ ਕੇ ਪੰਜਾਬ ਨੂੰ ਉੱਨਤ ਕਰਨ ਲਈ ਅਹਿਮ ਭੂਮਿਕਾ ਨਿਭਾਏਗਾ ਤੇ ਇਸ ਗਠਜੋੜ ਨੂੰ ਕਾਮਯਾਬ ਕਰਨ ਲਈ ਇਟਲੀ ਦੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਸਮਰਥਕ ਪੰਜਾਬ ਵੀ ਜਾਣਗੇ।

ਪੰਥਕ ਬੁਲਾਰੇ ਤੇ ਪ੍ਰਚਾਰਕ ਭਾਈ ਸੁਰਜੀਤ ਸਿੰਘ ਖੰਡੇਵਾਲਾ ਨੂੰ ਸਦਮਾ, ਪਿਤਾ ਦਾ ਦਿਹਾਂਤ

ਲੇਨੋ ਵਿਖੇ 20 ਜੂਨ ਨੂੰ ਕਰਵਾਇਆ ਜਾਵੇਗਾ ਗੁਰਮਤਿ ਸਮਾਗਮ