in

ਰੋਮ : ਮਾਲਾਗ੍ਰੋਤਾ ਪਲਾਂਟ ਵਿੱਚ ਲੱਗੀ ਭਿਆਨਕ ਅੱਗ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਰਾਜਧਾਨੀ ਰੋਮ ਦੇ ਮਾਲਾਗ੍ਰੋਤਾ ਦੇ ਕੂੜੇ ਦੀ ਸਾਂਭ ਸੰਭਾਲ ਤੇ ਨਿਪਟਾਰਾ ਕਰਨ ਵਾਲੇ ਵੱਡੇ ਪਲਾਂਟ ਵਿੱਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ. ਜਾਣਕਾਰੀ ਅਨੁਸਾਰ ਇਸ ਕੂੜੇ ਦੇ ਪਲਾਂਟ ਦੇ ਮਾਲਾਗ੍ਰੋਤਾ ਦੇ ਟੀਐਮਬੀ 1 ਨੂੰ ਅੱਗ ਲੱਗੀ। ਤਕਰੀਬਨ ਦੁਪਹਿਰ 3.30 ਵਜੇ ਡੀ ਮਾਲਾਗ੍ਰੋਤਾ 257 ਨੂੰ ਅੱਗ ਲੱਗਣ ਨਾਲ ਕਾਲੇ ਰੰਗ ਦਾ ਧੂੰਆਂ ਦਿਖਾਈ ਦਿੱਤਾ ਤੇ ਜਲਦ ਹੀ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਵੱਲੋਂ ਮੌਕੇ ‘ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਘਟਨਾ ਦੇ ਕਾਰਨਾਂ ਬਾਰੇ ਪਤਾ ਲਗਾਇਆ ਜਾ ਸਕੇ। ਖ਼ਬਰ ਨਸ਼ਰ ਹੋਣ ਤੱਕ ਕੋਈ ਵੀ ਜਾਨੀ ਨੁਕਸਾਨ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ.

ਕਾਰਾਬਿਨਿਏਰੀ ਯੂਨਿਟ ਹੁਣ ਪਹਿਲੇ ਰੋਬੋਟ ਕੁੱਤੇ ਨਾਲ ਲੈਸ!

Name Change / Cambio di Nome