in

ਲਾਤੀਨਾ : ਕਾਮਿਆਂ ਦੇ ਨਾਲ ਕੀਤੇ ਜਾ ਰਹੇ ਸੋਸ਼ਣ ਦੇ ਖਿਲਾਫ ਅਵਾਜ ਬੁਲੰਦ ਕਰਨ ਲਈ ਇਕਜੁੱਟ ਹੋਣ ਦਾ ਖੁੱਲ੍ਹਾ ਸੱਦਾ

ਇੰਡੀਅਨ ਕਮਿਊਨਿਟੀ ਇਟਲੀ ਵੱਲੋਂ ਇਟਲੀ ਭਰ ਦੇ ਕਾਮਿਆਂ ਦੀ ਅਵਾਜ ਬੁਲੰਦ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਸਮੂਹ ਕਰਮਚਾਰੀ ਆਪਣੇ ਹੱਕਾਂ ਦੀ ਅਵਾਜ ਬੁਲੰਦ ਕਰਨ ਲਈ ਵਧ ਚੜ੍ਹ ਕੇ ਬਣਦਾ ਹਿੱਸਾ ਪਾਉਣ ਅਤੇ 28 ਸਤੰਬਰ 2020  ਦਿਨ ਸੋਮਵਾਰ ਨੂੰ ਇਕੱਠ ਕੀਤਾ ਜਾ ਰਿਹਾ ਹੈ। ਕਾਮਿਆਂ ਦੇ ਨਾਲ ਮਾਲਕਾਂ ਅਤੇ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਸੋਸ਼ਣ ਦੇ ਖਿਲਾਫ ਆਪਣੀ ਅਵਾਜ ਬੁਲੰਦ ਕਰਨ ਲਈ ਇਕਜੁੱਟ ਹੋ ਸੋਸ਼ਣ ਜਿਹੀ ਬਿਮਾਰੀ ਨਾਲ ਲੜ੍ਹਨ ਲਈ ਇਕ ਮੁੱਠ ਹੋਵੋ ਅਤੇ ਹੁੰਮਹੁਮਾ ਕੇ ਫੀਢਢA PIZZA DELLA LIBERTA, ਪ੍ਰੈਫੇਤੂਰਾ ਦੇ ਸਾਹਮਣੇ 28 ਸਤੰਬਰ 2020 ਦਿਨ ਸੋਮਵਾਰ ਸਵੇਰੇ 10:30 ਵਜੇ ਪਹੁੰਚੋ।
ਇੰਡੀਅਨ ਕਮਿਊਨਿਟੀ ਵੱਲੋਂ ਸਾਰੀਆਂ ਸਿੰਦੇਕਾਤੀ ਸੰਸਥਾਵਾਂ ਦੇ ਸਹਿਯੋਗ ਨਾਲ ਮੁਜਾਹਰਾ ਕੀਤਾ ਜਾ ਰਿਹਾ ਹੈ।
ਜਿਸ ਵਿਚ CGIL, UIL, CISL ਆਦਿ ਸੰਸਥਾਵਾਂ ਦਾ ਸੰਪੂਰਣ ਸਹਿਯੋਗ ਰਹੇਗਾ।
ਜਿਕਰਯੋਗ ਹੈ ਕਿ ਮਾਲਕਾਂ ਵੱਲੋਂ ਘੱਟ ਤਨਖਾਹ ਕੰਟਰੈਕਟ ਵਿਚ ਘੱਟ ਸਮਾਂ ਅਤੇ ਕੰਮ ਵੱਧ ਕਰਵਾਇਆ ਜਾ ਰਿਹਾ ਹੋਵੇ, ਕੰਮ ਵਾਲੀ ਥਾਂ ‘ਤੇ ਸੁਰੱਖਿਆ ਦੇ ਪ੍ਰਬੰਧਾਂ ਵਿਚ ਕਮੀ, ਅਣ ਸੁਖਾਵੀਆਂ ਘਟਨਾਵਾਂ ਦੇ ਸ਼ਿਕਾਰ, ਕੰਮ ‘ਤੇ ਸੱਟ ਲੱਗਣ ‘ਤੇ ਮੁਆਵਜਾ ਨਾ ਮਿਲਣ ਦੇ ਸ਼ਿਕਾਰ ਹੋਏ ਮੁਲਾਜਮ, ਕਾਮਿਆਂ ਨੂੰ ਕਾਪੋ ਵੱਲੋਂ ਘਟ ਤਨਖਾਹ ‘ਤੇ ਕੰਮ ਕਰਨ ਲਈ ਮਜਬੂਰ ਕਰਨ ਦੇ ਸ਼ਿਕਾਰ ਕਰਮਚਾਰੀ ਆਪਣੀ ਗੱਲ ਸਮੂਹ ਕਰਮਚਾਰੀ ਭਾਈਚਾਰੇ ਅਤੇ ਸਰਕਾਰ ਤੱਕ ਪਹੁੰਚਾਉਣ ਲਈ ਇਸ ਸੁਨਿਹਰੀ ਮੌਕੇ ਨੂੰ ਨਾ ਗਵਾਉਣ ਅਤੇ ਇਸ ਮੌਕੇ ਪਹੁੰਚ ਕੇ ਮਜਦੂਰ ਯੂਨੀਅਨ ਨੂੰ ਬੁਲੰਦ ਕਰਨ ਅਤੇ ਇੰਡੀਅਨ ਕਮਿਊਨਿਟੀ ਇਟਲੀ ਨੂੰ ਕਾਮਯਾਬ ਕਰਨ ਅਤੇ ਆਪਣੇ ਹੱਕਾਂ ਦੀ ਲੜ੍ਹਾਈ ਨੂੰ ਜਿੱਤਣ ਵੱਲ ਆਪਣੇ ਕਦਮ ਵਧਾਉਣ।
ਇਸ ਇਕੱਠ ਨੂੰ ਮਜਬੂਤ ਕਰਨ ਲਈ ਇਟਲੀ ਭਰ ਤੋਂ ਕਾਮੇ ਪਹੁੰਚ ਰਹੇ ਹਨ ਅਤੇ ਇਹ ਇਕੱਠ ਲਾਜ਼ਮੀ ਇਤਿਹਾਸਕ ਹੋ ਨਿਬੜ੍ਹੇਗਾ।

ਗੁਰਮੁਖ ਸਿੰਘ ਹਜਾਰਾ
ਪ੍ਰਧਾਨ, ਇੰਡੀਅਨ ਕਮਿਊਨਿਟੀ ਇਟਲੀ (ICI)
+39 3294663636 / +39 3294663666

ਹਰਭਜਨ ਸਿੰਘ ਘੁੰਮਣ
ਮੀਤ ਪ੍ਰਧਾਨ, ਇੰਡੀਅਨ ਕਮਿਊਨਿਟੀ ਇਟਲੀ (ICI)
+39 3292556616

ਸਕੱਤਰ
ਰਾਜਵਿੰਦਰ ਸਿੰਘ ਰਾਜਾ
+39 3280569295

ਸਿੱਖ ਵਿਅਕਤੀ ਨੂੰ ਤਾਲੀਬਾਨੀ ਦਸਦਿਆਂ, ਪਗੜੀ ਉਤਾਰ ਕੇ ਕੀਤੀ ਕੁੱਟਮਾਰ

ਲਾਤੀਨਾ : ਕਾਮਿਆਂ ਦੇ ਨਾਲ ਕੀਤੇ ਜਾ ਰਹੇ ਸੋਸ਼ਣ ਖਿਲਾਫ ਅਵਾਜ ਬੁਲੰਦ ਕਰਨ ਲਈ ਹੋਏ ਇਕਜੁੱਟ