in

ਲਾਤੀਨਾ : ਗਾਇਕ ਬੂਟਾ ਮੁਹੰਮਦ ਦੇ ਬੋਤਲਾਂ ‘ਚ ਪਾਣੀ ਗੀਤ ਦਾ ਪੋਸਟਰ ਰਿਲੀਜ਼

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਟਲੀ ਦੇ ਸ਼ਹਿਰ ਸਬੋਦੀਆ ( ਲਾਤੀਨਾ) ਵਿਖੇ ਬੋਤਲਾਂ ਚ ਪਾਣੀ ਗੀਤ ਦਾ ਪੋਸਟਰ ਰਿਲੀਜ਼ ਕੀਤਾ ਗਿਆ,ਇਸ ਗੀਤ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਬੂਟਾ ਮੁਹੰਮਦ ਦੁਆਰਾ ਗਾਇਆ ਗਿਆ ਹੈ, ਜਦ ਕਿ ਇਹ ਗੀਤ ਕਟਾਣੇ ਵਾਲੇ ਗੀਤਕਾਰ “ਚਾਨੇ ਦੁਬਾਰਾ ਲਿਖਿਆ ਹੋਇਆ ਹੈ, ਟੋਟਲ ਐਂਟਰਟੇਨਮੈਂਟ ਅਤੇ ਅਵਤਾਰ ਲੱਖੇ ਦੁਆਰਾ ਪ੍ਰਸਾਰਿਤ ਇਸ ਗੀਤ ਨੂੰ ਪੂਰੀ ਦੁਨੀਆਂ ਵਿੱਚ ਇੱਕ ਨਵੰਬਰ ਨੂੰ ਰਿਲੀਜ਼ ਕੀਤਾ ਗਿਆ ਸੀ,ਜਿਸ ਦੀ ਵੀਡੀਓ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਕਾਫੀ ਜਿਆਦਾ ਚਰਚਿਤ ਹੈ, ਅੱਜ ਇਸ ਗੀਤ ਨੂੰ ਇਟਲੀ ਵਿੱਚ ਸਮਾਜਸੇਵੀ ਹਰਭਜਨ ਸਿੰਘ ਘੁੰਮਣ ਅਤੇ ਉਨ੍ਹਾਂ ਦੇ ਨਾਲ ਸਤਨਾਮ ਸਿੰਘ ਸੱਤਾ, ਜੱਸਾ ਸਿੰਘ, ਮੀਤਾ ਸਿੰਘ ਅਤੇ ਹੋਰ ਸਾਥੀ ਮੌਜੂਦ ਸਨ, ਇਹ ਗੀਤ ਪੰਜਾਬ ਦੇ ਪਾਣੀਆਂ ਦੇ ਹਾਲਾਤਾਂ ਨੂੰ ਬਿਆਨ ਕਰਦੇ ਇਸ ਗੀਤ ਤੇ ਇਟਲੀ ਦੇ ਭਾਈਚਾਰੇ ਦੁਆਰਾ ਗਾਇਕ ਬੂਟਾ ਮੁਹੰਮਦ ਅਤੇ ਲੇਖਕ ਕਟਾਣੇ ਵਾਲੇ ਚਾਨੇ ਨੂੰ ਵਧਾਈ ਦਿੱਤੀ ਗਈ ਹੈ।

ਇਟਲੀ : ਕੋਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਕੇਸ, ਭਾਰਤੀਆਂ ਦੀਆਂ ਮੁਸ਼ਕਲਾਂ ਵਿਚ ਵਾਧਾ

ਸ੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬੀਓ ਵੱਲੋਂ ਰਸੋਈ ਘਰ ਦੀ ਰਜਿਸਟਰੀ ਲਈ ਸੰਗਤਾਂ ਨੂੰ ਮਾਇਆ ਦੇਣ ਦੀ ਅਪੀਲ