in

ਲਾਤੀਨਾ : ਦੋ ਭਾਰਤੀ ਨੌਜਵਾਨ ਨਸ਼ੇ ਦੇ ਵਪਾਰ ਦੇ ਦੋਸ਼ ਹੇਠ ਗ੍ਰਿਫ਼ਤਾਰ

ਇਨ੍ਹਾਂ ਕੋਲੋਂ ਪੁਲਿਸ ਨੇ 250 ਮਿਲੀ: ਮੈਥਾਡੋਨ ਦੀਆਂ ਤਿੰਨ ਬੋਤਲਾਂ ਅਤੇ 1,285 ਯੂਰੋ ਨਗਦ ਰਾਸ਼ੀ, ਵੇਚਣ ਲਈ ਪੈਕ 19 ਖੁਰਾਕਾਂ ਹੈਰੋਇਨ ਜਿਸ ਨੂੰ ਵੇਚਣ ਲਈ 34 ਭਾਗਾਂ ਵਿਚ ਵੰਡ ਕੇ ਛੋਟੀ ਪੈਕਿੰਗ ਵਿਚ ਰੱਖਿਆ ਗਿਆ ਸੀ, ਬਰਾਮਦ ਕੀਤੀ
ਇਨ੍ਹਾਂ ਕੋਲੋਂ ਪੁਲਿਸ ਨੇ 250 ਮਿਲੀ: ਮੈਥਾਡੋਨ ਦੀਆਂ ਤਿੰਨ ਬੋਤਲਾਂ ਅਤੇ 1,285 ਯੂਰੋ ਨਗਦ ਰਾਸ਼ੀ, ਵੇਚਣ ਲਈ ਪੈਕ 19 ਖੁਰਾਕਾਂ ਹੈਰੋਇਨ ਜਿਸ ਨੂੰ ਵੇਚਣ ਲਈ 34 ਭਾਗਾਂ ਵਿਚ ਵੰਡ ਕੇ ਛੋਟੀ ਪੈਕਿੰਗ ਵਿਚ ਰੱਖਿਆ ਗਿਆ ਸੀ, ਬਰਾਮਦ ਕੀਤੀ

ਲਾਤੀਨਾ (ਇਟਲੀ) 28 ਸਤੰਬਰ (ਪੰਜਾਬ ਐਕਸਪ੍ਰੈੱਸ) – ਇਟਾਲੀਅਨ ਪੁਲਿਸ ਨੇ ਲਾਤੀਨਾ ਵਿਚੋਂ ਦੋ ਭਾਰਤੀਆਂ ਨੂੰ ਨਸ਼ੇ ਦੇ ਵਪਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਫੜ੍ਹੇ ਗਏ ਇਹ ਦੋ ਨੌਜਵਾਨ 30 ਸਾਲਾ ਬੀ ਜੀ ਐੱਸ ਅਤੇ 27 ਸਾਲਾ ਬੀ ਜੇ ਐੱਸ ਨਾਮਕ ਇਨ੍ਹਾਂ ਵਿਅਕਤੀਆਂ  ਉੱਤੇ ਪਹਿਲਾਂ ਵੀ ਇਟਲੀ ਵਿਚ ਅਲੱਗ ਅਲੱਗ ਰੂਪਾਂ ਵਿਚ ਕਈ ਤਰ੍ਹਾਂ ਦੀਆਂ ਵਾਰਦਾਤਾਂ ਕਰਨ ਦੇ ਇਲਜਾਮ ਹਨ। ਇਨ੍ਹਾਂ ਸਬੰਧੀ ਜਾਣਕਾਰੀ ਮਿਲਣ ‘ਤੇ ਇਨ੍ਹਾਂ ਦੀਆਂ ਗਤੀਵਿਧੀਆਂ ਉੱਤੇ ਪੁਲਿਸ ਵੱਲੋਂ ਨਜ਼ਰ ਰੱਖੀ ਜਾ ਰਹੀ ਸੀ। ਇਹ ਦੋਵੇਂ ਭਾਰਤੀ ਵਿਅਕਤੀ ਬੇਘਰ ਅਤੇ ਬੇਰੁਜਗਾਰ ਹਨ। ਪੁਲਿਸ ਵੱਲੋਂ ਇਨ੍ਹਾਂ ਦੇ ਰਹਿਣ ਵਾਲੇ ਸਥਾਨ (ਲਾਤੀਨਾ ਦੇ ਹਫਤਾਵਾਰੀ ਬਜਾਰ ਦੇ ਨੇੜ੍ਹੇ ਖੰਡਰ) ਦੀ ਤਲਾਸ਼ੀ ਲਈ ਗਈ, ਇਨ੍ਹਾਂ ਕੋਲੋਂ ਪੁਲਿਸ ਨੇ 250 ਮਿਲੀ: ਮੈਥਾਡੋਨ ਦੀਆਂ ਤਿੰਨ ਬੋਤਲਾਂ ਅਤੇ 1,285 ਯੂਰੋ ਨਗਦ ਰਾਸ਼ੀ, ਵੇਚਣ ਲਈ ਪੈਕ 19 ਖੁਰਾਕਾਂ ਹੈਰੋਇਨ ਜਿਸ ਨੂੰ ਵੇਚਣ ਲਈ 34 ਭਾਗਾਂ ਵਿਚ ਵੰਡ ਕੇ ਛੋਟੀ ਪੈਕਿੰਗ ਵਿਚ ਰੱਖਿਆ ਗਿਆ ਸੀ, ਬਰਾਮਦ ਕੀਤੀ। ਦਿਨੋਂ ਦਿਨ ਸੈਲਾਨੀਆਂ ਅਤੇ ਵਿਦੇਸ਼ੀਆਂ ਦੀ ਆਮਦ ਵਧਣ ਨਾਲ ਪੁਲਿਸ ਵੱਲੋਂ ਵਧੇਰੇ ਚੌਕਸੀ ਵਰਤੀ ਜਾ ਰਹੀ ਹੈ। ਜਿਹੜ੍ਹੀਆਂ ਜਗ੍ਹਾ ਉੱਤੇ ਸੈਲਾਨੀਆਂ ਦੀ ਆਵਾਜਾਈ ਵਧੇਰੇ ਹੁੰਦੀ ਹੈ, ਉੱਥੇ ਨਸ਼ੇ ਦਾ ਵਪਾਰ ਕਰਨ ਵਾਲੇ ਲੋਕ ਵੀ ਆਪਣੇ ਵਪਾਰ ਲਈ ਵਧੇਰੇ ਤਤਪਰ ਰਹਿੰਦੇ ਹਨ, ਪ੍ਰੰਤੂ ਪੁਲਿਸ ਵੱਲੋਂ ਹੋਰ ਵੀ ਵਧੇਰੇ ਸਖਤਾਈ ਕੀਤੀ ਜਾ ਰਹੀ ਹੈ।
ਜਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ ਪੁਲਿਸ ਵੱਲੋਂ ਨੇੜ੍ਹਲੇ ਇਲਾਕੇ ਵਿਚ ਕੁਝ ਹੋਰ ਲੋਕਾਂ ਨੂੰ ਨਸ਼ੇ ਦਾ ਵਪਾਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
ਫਿਲਹਾਲ ਇਹ ਭਾਰਤੀ ਪੁਲਿਸ ਹਿਰਾਸਤ ਵਿਚ ਹਨ, ਅਦਾਲਤ ਦੇ ਹੁਕਮਾਂ ਨਾਲ ਅਗਲੀ ਕਾਰਵਾਈ ਕੀਤੀ ਜਾਵੇਗੀ।

Comments

Leave a Reply

Your email address will not be published. Required fields are marked *

Loading…

Comments

comments

ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦੀ ਮੰਗ

ਕਸਰਤ ਨਾਲ ਦੂਰ ਹੁੰਦੀਆਂ ਹਨ ਬਿਮਾਰੀਆਂ