in

ਲਾਤੀਨਾ : ਹਸਪਤਾਲ ਵਿਚ ਭਾਰਤੀ ਮਰੀਜ਼ਾਂ ਨੂੰ ‘ਰਸੋਈ’ ਤੋਂ ਮਿਲੇਗਾ ਮੁਫ਼ਤ ਖਾਣਾ

'ਪੰਜਾਬ ਐਕਸਪ੍ਰੈੱਸ' ਵੱਲੋਂ 'ਰਸੋਈ ਫਾਸਟ ਫੂਡ' ਦੇ ਇਸ ਉਪਰਾਲੇ ਵਿਚ ਪੂਰਨ ਸਹਿਯੋਗ ਦਿੱਤਾ ਜਾਵੇਗਾ।
‘ਪੰਜਾਬ ਐਕਸਪ੍ਰੈੱਸ’ ਵੱਲੋਂ ‘ਰਸੋਈ ਫਾਸਟ ਫੂਡ’ ਦੇ ਇਸ ਉਪਰਾਲੇ ਵਿਚ ਪੂਰਨ ਸਹਿਯੋਗ ਦਿੱਤਾ ਜਾਵੇਗਾ।

ਲਾਤੀਨਾ (ਇਟਲੀ) 18 ਨਵੰਬਰ (ਸਾਬੀ ਚੀਨੀਆਂ) – ਗੁਰੂ ਦੇ ਸਿੱਖ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਵੱਸਦੇ ਹੋਣ ਸਿੱਖੀ ਨੂੰ ਸਮਰਪਤ ਰਹਿ ਕੇ ਸੇਵਾ ਵਿਚ ਹਿੱਸਾ ਪਾਉਣਾ ਅਤੇ ਦਸਵੰਦ ਕੱਢਣਾ ਕਦੇ ਨਹੀਂ ਭੁੱਲਦੇ। ਇਨ੍ਹਾਂ ਨਿਮਾਣਿਆਂ ‘ਤੇ ਜਦੋਂ-ਜਦੋਂ ਗੁਰੂ ਸਾਹਿਬ ਦੀ ਕ੍ਰਿਪਾ ਹੁੰਦੀ ਹੈ ਇਹ ਹੋਰ ਵੀ ਵਧ-ਚੜ੍ਹ ਕੇ ਸੇਵਾਵਾਂ ਵਿਚ ਹਿੱਸਾ ਪਾਉਂਦੇ ਹਨ। ਕੁਝ ਅਜਿਹਾ ਹੀ ਕਰ ਵਿਖਾਇਆ ਹੈ ਇਟਲੀ ਦੇ ਜ਼ਿਲ੍ਹਾ ਲਾਤੀਨਾ ਵਿਚ ਚੱਲਦੇ ਭਾਰਤੀ ਫਾਸਟਫੂਡ ‘ਰਸੋਈ’ ਦੇ ਮਾਲਕਾਂ ਨੇ, ਜਿਨ੍ਹਾਂ ਦਾ ਕਹਿਣਾ ਹੈ ਕਿ ਲਾਤੀਨਾ ਸ਼ਹਿਰ ਦੇ ਜਿਸ ਵੀ ਹਸਪਤਾਲ ਵਿਚ ਕੋਈ ਭਾਰਤੀ ਮਰੀਜ਼ ਦਾਖਲ ਹੋਵੇਗਾ, ਉਹ ਉਸਨੂੰ ਲੰਗਰ ਦੇ ਰੂਪ ਵਿਚ ਸਧਾਰਨ ਖਾਣਾ ਤਿਆਰ ਕਰ ਕੇ ਖੁਦ ਹਸਪਤਾਲ ਵਿਚ ਦੇ ਕੇ ਆਉਣਗੇ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਉੱਘੇ ਸਮਾਜ ਸੇਵੀ ਹਰਬਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ, ਬੇਸ਼ੱਕ ਇਟਲੀ ਸਰਕਾਰ ਵੱਲੋਂ ਮਰੀਜ਼ਾਂ ਦਾ ਮੁਫਤ ਇਲਾਜ ਕਰਨ ਦੇ ਨਾਲ ਸਰਕਾਰੀ ਖਾਣਾ ਵੀ ਦਿੱਤਾ ਜਾਂਦਾ ਹੈ, ਪਰ ਫਿਰ ਵੀ ਬਹੁਤੇ ਮਰੀਜ਼ ਉਸ ਖਾਣੇ ਨੂੰ ਖੁਸ਼ੀ ਨਾਲ ਨਹੀਂ ਖਾਂਦੇ ਅਤੇ ਭੁੱਖੇ ਰਹਿ ਜਾਂਦੇ ਹਨ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ‘ਰਸੋਈ ਫਾਸਟ ਫੂਡ’ ਦੇ ਮਾਲਕ ਬੀਬੀ ਕਮਲਜੀਤ ਕੌਰ ਨੇ ਲਾਤੀਨਾ ਸ਼ਹਿਰ ਦੇ ਹਸਪਤਾਲਾਂ ਵਿਚ ਦਾਖਲ ਮਰੀਜ਼ਾਂ ਨੂੰ ਮੁਫ਼ਤ ਖਾਣਾ ਪਹੁੰਚਾਉਣ ਦੇ ਪ੍ਰਬੰਧ ਕੀਤੇ ਹਨ। ਜਿਕਰਯੋਗ ਹੈ ਕਿ ਇਟਲੀ ਵਿਚ ਪਿਛਲੇ 16 ਸਾਲ ਤੋਂ ਛਪ ਰਹੇ ਪੰਜਾਬੀ ਦੇ ਪਲੇਠੇ ਅਖ਼ਬਾਰ ‘ਪੰਜਾਬ ਐਕਸਪ੍ਰੈੱਸ’ ਵੱਲੋਂ ‘ਰਸੋਈ ਫਾਸਟ ਫੂਡ’ ਦੇ ਇਸ ਉਪਰਾਲੇ ਵਿਚ ਪੂਰਨ ਸਹਿਯੋਗ ਦਿੱਤਾ ਜਾਵੇਗਾ।

ਅਤਿਵਾਦ ਕਾਰਨ ਦੁਨੀਆਂ ਦੀ ਅਰਥਵਿਵਸਥਾ ਨੂੰ 1000 ਅਰਬ ਡਾਲਰ ਦਾ ਨੁਕਸਾਨ- ਪੀਐਮ ਮੋਦੀ

ਕੇਸਾਧਾਰੀ ਫੁੱਟਬਾਲ ਟੂਰਨਾਮੈਂਟ ਕਰੇਗਾ ਪੰਜਾਬੀ ਸਭਿਆਚਾਰ ਤੇ ਸਿੱਖ ਪਛਾਣ ਨੂੰ ਪ੍ਰਫੁੱਲਤ