in

ਲਾਲ ਕਿਲ੍ਹੇ ਦੇ ਅੰਦਰ ਦਾਖਲ ਹੋਏ ਪ੍ਰਦਰਸ਼ਨਕਾਰੀ ਕਿਸਾਨ, ਲਹਿਰਾਇਆ ਝੰਡਾ

ਵੱਡੀ ਗਿਣਤੀ ਪ੍ਰਦਰਸ਼ਨਕਾਰੀ ਕਿਸਾਨ ਲਾਲ ਕਿਲ੍ਹੇ ਦੇ ਅੰਦਰ ਦਾਖਲ ਹੋ ਗਏ ਹਨ ਤੇ ਝੰਡਾ ਲਹਿਰਾਇਆ ਹੈ। ਜਿਸ ਪਿੱਛੋਂ ਹਾਲਾਤ ਤਣਾਅ ਵਾਲੇ ਬਣਦੇ ਨਜ਼ਰ ਆ ਰਹੇ ਹਨ। ਕਿਸਾਨਾਂ ਦਾ ਟਰੈਕਟਰ ਮਾਰਚ ਲਾਲ ਕਿਲ੍ਹੇ ਤੱਕ ਪਹੁੰਚ ਗਿਆ ਹੈ। ਪ੍ਰਦਰਸ਼ਨਕਾਰੀ ਕਿਸਾਨ ਦਿੱਲੀ-ਐਨਸੀਆਰ ਵਿੱਚ ਲਾਠੀਚਾਰਜ ਅਤੇ ਝੜਪਾਂ ਦੀਆਂ ਖਬਰਾਂ ਦੇ ਵਿਚਕਾਰ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਦਾਖਲ ਹੋ ਗਏ ਹਨ।

ਇੰਨਾ ਹੀ ਨਹੀਂ ਲਾਲ ਕਿਲਾ, ਇੰਦਰਪ੍ਰਸਥ ਮੈਟਰੋ ਸਮੇਤ ਕਈ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ। ਆਈ ਟੀ ਓ ਪ੍ਰਦਰਸ਼ਨਕਾਰੀ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋਈ, ਜਿਸ ਤੋਂ ਬਾਅਦ ਪੁਲਿਸ ਨੇ ਲਾਠੀਚਾਰਜ ਕੀਤਾ। ਕੁਝ ਨੌਜਵਾਨਾਂ ਨੇ ਲਾਲ ਕਿਲ੍ਹੇ ਦੇ ਅੰਦਰ ਦਾਖਲ ਹੋ ਕੇ ਕੇਸਰੀ ਝੰਡਾ ਲਹਿਰਾ ਦਿੱਤਾ ਹੈ। ਬਾਹਰ ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ ਕੀਤੀ ਗਈ ਹੈ।

ਸਰਲ ਉਪਾਅ ਅਪਣਾ ਕੇ ਬਣੋ ਆਕਰਸ਼ਕ!

ਦਿੱਲੀ : ਸਿੰਘੁ, ਟੀਕਰੀ, ਗਾਜ਼ੀਪੁਰ ਬਾਰਡਰ ਤੇ ਇੰਟਰਨੈੱਟ ਸਰਵਿਸ ਬੰਦ