in

ਲਾਸੀਓ ਦੇ ਰਿਸਪਾਰਮੀਓ ਕਾਸਾ ਦੇ ਵਰਕਰਾਂ ਵੱਲੋਂ ਹੱਕਾਂ ਲਈ ਕੀਤਾ ਗਿਆ ਚੱਕਾ ਜਾਮ

ਉਜੀਐਲੇ ਸੰਸਥਾ ਦੇ ਝੰਡੇ ਹੇਠ ਕੀਤੀ ਜਾ ਰਹੀ ਹੜਤਾਲ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਟਲੀ ਦੀ ਨੈਸ਼ਨਲ ਪੱਧਰ ਦੀ ਪ੍ਰਸਿੱਧ ਕੰਪਨੀ ਰਿਸਪਾਰਮੀਓ ਕਾਸਾ ਵਿੱਚ ਗਲੋਬਲ ਲੌਜੀਸਟੀਕਾ ਕੰਪਨੀ ਵਿਰੁੱਧ ਸੂਬਾ ਲਾਸੀਓ ਦੇ ਸ਼ਹਿਰ ਪੋਮੇਸੀਆ ਵਿਖੇ ਕੰਮ ਕਰ ਰਹੇ ਲਗਭਗ 130 ਤੋ ਵੱਧ ਵਰਕਰਾਂ ਵਿੱਚੋ 90 ਦੇ ਕਰੀਬ ਵਰਕਰਾਂ ਵੱਲੋਂ ਕੰਪਨੀ ਦੀਆਂ ਗਲਤ ਨੀਤੀਆਂ ਦੇ ਖਿਲਾਫ ਅਤੇ ਪਿਛਲੇ 2 ਮਹੀਨਿਆਂ ਦੀਆਂ ਵਰਕਰਾਂ ਨੂੰ ਤਨਖਾਹ ਨਾ ਦੇਣ ਕਰਕੇ ਹੜਤਾਲ ਕੀਤੀ ਹੋਈ ਹੈ. ਇਸ ਸੰਬੰਧੀ ਇਟਲੀ ਦੀ ਸੰਸਥਾ ਉਜੀਐਲੇ ਦੇ ਸਿੰਦਾਕੋ ਕ੍ਰੀਸਤੀਆਨੋ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ, ਸਾਡੀ ਲੜਾਈ ਵਿਅਕਤੀਗਤ ਨਹੀਂ ਹੈ, ਅਸੀਂ ਵਰਕਰਾਂ ਦੇ ਨੈਸ਼ਨਲ ਪੱਧਰ ਤੇ ਮਿਲਣ ਵਾਲੇ ਹੱਕਾਂ ਲਈ ਗਲੋਬਲ ਲੌਜੀਸਟੀਕਾ ਅਤੇ ਰਿਸਪਾਰਮੀਓ ਕਾਸਾ ਕੰਪਨੀ ਦੇ ਵਿਰੁੱਧ ਲੜ ਰਹੇ ਹਾਂ, ਕਿਉਂਕਿ ਕੰਪਨੀ ਵਲੋਂ ਵਰਕਰਾਂ ਦੇ ਹੱਕਾਂ ਨੂੰ ਦੱਬ ਕੇ ਉਨ੍ਹਾਂ ਦਾ ਸੌਸ਼ਣ ਕੀਤਾ ਜਾ ਰਿਹਾ ਹੈ. ਉਨ੍ਹਾਂ ਕਿਹਾ ਕਿ, ਸਾਡੀ ਸੰਸਥਾ ਜ਼ੋ ਕਿ ਇਟਲੀ ਭਰ ਵਿੱਚ ਮਜਦੂਰਾਂ ਦੇ ਹੱਕਾਂ ਲਈ ਸੰਘਰਸ਼ ਕਰਦੀ ਹੈ, ਸਾਡਾ ਮਕਸਦ ਸਰਕਾਰ ਅਤੇ ਪ੍ਰਾਈਵੇਟ ਅਦਾਰਿਆਂ ਵਲੋਂ ਵਰਕਰਾਂ ਦੇ ਹੱਕਾਂ ਉਤੇ ਡਾਕੇ ਮਾਰਨ ਵਾਲੇ ਲੋਕਾਂ ਨੂੰ ਰੋਕਣਾ ਹੈ.
ਉਨ੍ਹਾਂ ਦੱਸਿਆ ਕਿ, ਇਟਲੀ ਦੇ ਕਾਨੂੰਨ ਦੇ ਮੁਤਾਬਕ ਪੱਕੇ ਤੌਰ ‘ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਨੈਸ਼ਨਲ ਪੱਧਰ ‘ਤੇ ਸਹੂਲਤਾਂ ਦੇਣਾ ਕੰਪਨੀ ਦੀ ਜ਼ਿਮੇਵਾਰੀ ਹੁੰਦੀ ਹੈ. ਇਸ ਕੰਪਨੀ ਵਿੱਚ ਕੰਮ ਕਰਨ ਵਾਲੇ ਹੜਤਾਲ ਕਰਨ ਵਾਲੇ ਵਰਕਰਾਂ ਨੇ ਦੱਸਿਆ ਕਿ, ਸਾਨੂੰ ਕੋਈ ਵੀ ਸਹੂਲਤ ਸਹੀ ਢੰਗ ਨਾਲ ਪ੍ਰਦਾਨ ਨਹੀਂ ਕੀਤੀ ਜਾ ਰਹੀ. ਕੰਪਨੀ ਵਾਲੇ ਵਰਕਰਾਂ ਦੇ ਹੱਕਾਂ ਨੂੰ ਦੱਬ ਰਹੇ ਹਨ. ਇਸ ਹੜਤਾਲ ਸੰਬੰਧੀ ਪੰਜਾਬੀ ਭਾਈਚਾਰੇ ਦੇ ਵਰਕਰਾਂ ਨੇ ਦੱਸਿਆ ਕਿ, ਅਸੀਂ ਕਈ ਸਾਲਾਂ ਤੋਂ ਇਸ ਕੰਪਨੀ ਵਿੱਚ ਕੰਮ ਰਹੇ ਹਾਂ, ਪਰ ਅਫਸੋਸ ਕਿ ਸਾਡੇ ਹੀ ਭਾਈਚਾਰੇ ਦੇ ਕੁਝ ਲੋਕ ਮਾਲਕਾਂ ਨਾਲ ਗੁਪਤ ਮੀਟਿੰਗਾਂ ਕਰਕੇ ਆਪਣੇ ਸਵਾਰਥ ਲਈ ਉਨ੍ਹਾਂ ਨਾਲ ਸਮਝੌਤਾ ਕਰ ਲੈਂਦੇ ਹਨ ਅਤੇ ਹੱਕ ਮੰਗਣ ਵਾਲੇ ਵਰਕਰਾਂ ਦੇ ਵਿਰੁੱਧ ਖੜ ਜਾਂਦੇ ਹਨ. ਉਨ੍ਹਾਂ ਕਿਹਾ ਕਿ, ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਫਿਰ ਕੀ ਕਰ ਸਕਦੇ ਹਾਂ? ਉਨ੍ਹਾਂ ਦੱਸਿਆ ਕਿ, ਸਭ ਕੁਝ ਠੀਕ ਠਾਕ ਚੱਲ ਰਿਹਾ ਸੀ, ਪਰ ਪਿਛਲੇ ਮਹੀਨੇ 17,18 ਜੂਨ ਨੂੰ ਰਿਸਪਾਰਮੀਓ ਕਾਸਾ ਕੰਪਨੀ ਨੇ ਗਲੋਬਲ ਕੰਪਨੀ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਅਤੇ ਉਸ ਦੀ ਜਗ੍ਹਾ ਨਵੀਂ ਕੰਪਨੀ ਐਫੇ, ਡੀ, ਐਮੇ ਨੂੰ ਦਾਖਲ ਕਰ ਲਿਆ ਅਤੇ ਕਈ ਕਈ ਸਾਲਾਂ ਤੋਂ ਕੰਮ ਕਰ ਰਹੇ ਵਰਕਰਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ,ਕਿ ਤੁਸੀਂ ਕੰਮ ਛੱਡ ਦਿਓ. ਉਨ੍ਹਾਂ ਦੱਸਿਆ ਉਜੀਐਲ ਸੰਸਥਾ ਵਲੋਂ ਲੰਮੇ ਸੰਘਰਸ਼ ਮਗਰੋਂ 20 ਜੂਨ ਨੂੰ ਪੁਰਾਣੇ ਵਰਕਰਾਂ ਦੇ ਫਿਰ ਮੁੜ ਤੋਂ ਉਸੇ ਸ਼ਰਤ ਦੇ ਆਧਾਰ ਤੇ ਜ਼ੋ ਪਿਛਲੀ ਕੰਪਨੀ ਨਾਲ ਇਕਰਾਰਨਾਮਾ ਸੀ ਉਸੇ ਤਰ੍ਹਾਂ ਹੀ ਨਵੀਂ ਕੰਪਨੀ ਨਾਲ ਇਕਰਾਰਨਾਮਾ ਕਰਵਾ ਦਿੱਤਾ ਪਰ ਇਕਰਾਰਨਾਮਾ ਦੀ ਸ਼ਰਤ ਮੁਤਾਬਕ ਜੇਕਰ ਪਹਿਲੀ ਕੰਪਨੀ ਨੂੰ ਬਾਹਰ ਭੇਜਿਆ ਜਾਵੇਗਾ ਤਾਂ ਵਰਕਰਾਂ ਦੇ ਭੱਤੇ ਅਤੇ ਤਨਖਾਹਾਂ ਉਨ੍ਹਾਂ ਨੇ ਭੁਗਤਾਨ ਕਰਨਾ ਸੀ ਪਰ ਕੰਪਨੀ ਵਲੋਂ ਇਸ ਇਕਰਾਰਨਾਮੇ ਤੋਂ ਸਾਫ ਮਨ੍ਹਾ ਕਰਕੇ ਪੁਰਾਣੇ ਵਰਕਰਾਂ ਨੂੰ ਡਰਾਉਣਾਂ ਧਮਕਾਉਣਾ ਸ਼ੁਰੂ ਕਰ ਦਿੱਤਾ , ਜਿਸ ਦੇ ਮੱਦੇਨਜਰ ਵਰਕਰਾਂ ਵਲੋਂ ਉਜੀਐਲ ਸੰਸਥਾ ਦੇ ਝੰਡੇ ਹੇਠ ਪਿਛਲੇ ਕਈ ਦਿਨਾਂ ਤੋਂ ਚੁੱਕਾ ਜਾਮ ਕੀਤਾ ਹੋਇਆ ਹੈ, ਦੂਜੇ ਪਾਸੇ ਲਾਸੀਓ ਸੂਬੇ ਦੇ ਰਾਜਨੀਤਕ ਪਾਰਟੀ ‘ਲੇਗਾ’ ਦੇ ਸੂਬਾ ਸਲਾਹਕਾਰ ਦਾਨੈਲੇ ਜਾਨੀਨੀ ਵਲੋਂ ਵੀ ਇਸ ਕੰਪਨੀ ਦੇ ਅਧਿਕਾਰੀਆਂ ਦੀ ਜੰਮ ਕੇ ਅਲੋਚਨਾ ਕੀਤੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਕੰਪਨੀ ਵਰਕਰਾਂ ਨਾਲ ਨਹੀਂ ਸਮਝੌਤਾ ਕਰਦੀ ਅਤੇ ਉਨ੍ਹਾਂ ਦੇ ਬਣਦੇ ਭੱਤੇ ਅਤੇ ਉਨ੍ਹਾਂ ਦਾ ਰਹਿੰਦਾ 2 ਮਹੀਨਿਆਂ ਦਾ ਵੇਤਨ ਨਹੀਂ ਦਿੰਦੀ ਤਾ ਉਨ੍ਹਾਂ ਦੀ ਪਾਰਟੀ ਵਲੋ ਕੰਪਨੀ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਜਿਹੜੀ ਕੰਪਨੀ ਵਰਕਰਾਂ ਦੇ ਬਣਦੇ ਹੱਕ ਨਹੀਂ ਦੇ ਸਕਦੀ ਉਸ ਕੰਪਨੀ ਤੇ ਕਾਨੂੰਨ ਮੁਤਾਬਿਕ ਕਾਰਵਾਈ ਹੋਣੀ ਚਾਹੀਦੀ ਹੈ, ਦੂਜੇ ਪਾਸੇ ਪੰਜਾਬੀ ਵਰਕਰਾਂ ਨੇ ਦੱਸਿਆ ਕਿ ਸਾਡੀ ਕੌਮ ਨੂੰ ਹਮੇਸ਼ਾ ਆਪਣਿਆਂ ਨੇ ਢਾਅ ਲਾਈ ਹੈ ਇਸ ਕੰਪਨੀ ਵਿੱਚ ਵੀ ਆਪਣੇ ਆਪ ਨੂੰ ਸਰੁੱਖਿਅਤ ਰੱਖਣ ਲਈ ਅਤੇ ਕੰਪਨੀ ਦੇ ਮਾਲਕ ਦੀ ਚਾਅ ਪਲੂਸੀ ਕਰਦੇ ਹੋਏ ਭਾਰਤੀ ਵਿਅਕਤੀ ਹੀ ਆਪਣਿਆਂ ਦੇ ਹੱਕਾਂ ਦਾ ਘੋਲ ਕਰ ਰਹੇ ਹਨ, ਕਿਉਂਕਿ ਇਹ ਲੋਕ ਆਪਣਾ ਅਹੁਦਾ ਨਾ ਖੁਸਣ ਦੇ ਡਰ ਤੋਂ ਦੂਜਿਆਂ ਦੇ ਹੱਕਾਂ ਨੂੰ ਮਾਰਨ ਦੀ ਕੋਸ਼ਿਸ਼ ਅਤੇ ਕੰਪਨੀ ਦੇ ਨਮਿੰਦਿਆ ਨਾਲ ਮਿਲ ਕੇ ਘਾਣ ਕਰ ਰਹੇ ਹਨ,

ਦੱਸਣਯੋਗ ਹੈ ਕਿ ਇਸ ਕੰਪਨੀ ਦੇ ਲਾਸੀਓ ਸੂਬੇ ਸਮੇਤ ਪੂਰੀ ਇਟਲੀ ਵਿੱਚ ਲਗਭਗ 130 ਵੱਡੇ ਸਟੋਰ ਹਨ, ਅਤੇ ਖਾਣ ਪੀਣ ਦੀਆਂ ਵਸਤਾਂ ਨੂੰ ਛੱਡ ਕੇ ਬਾਕੀ ਰੋਜ਼ਾਨਾ ਵਰਤੋਂ ਚ ਆਉਣ ਵਾਲੀਆਂ ਸਾਰੀਆਂ ਘਰੇਲੂ ਅਤੇ ਗੈਰ ਘਰੇਲੂ ਵਸਤਾਂ ਮਿਲਦੀਆਂ ,ਰਿਸਪਾਰਮੀਓ ਕਾਸਾਂ ਕੰਪਨੀ ਪੂਰੀ ਇਟਲੀ ਵਿੱਚ ਆਪਣਾ ਵਪਾਰ ਕਰ ਰਹੀ ਪਰ ਪਿਛਲੇ ਕੁਝ ਦਿਨਾਂ ਤੋਂ ਵਰਕਰਾਂ ਦੇ ਹੜਤਾਲ ਤੇ ਜਾਣ ਕਰਕੇ ਕੰਪਨੀ ਵਲੋਂ ਜਾਰੀ ਕੀਤੇ ਗਏ ਨੋਟਿਸ ਤੋਂ ਪਤਾ ਲਗਦਾ ਹੈ ਕਿ ਕੰਪਨੀ ਨੂੰ ਰੋਜ਼ਾਨਾ ਲੱਖਾਂ ਯੂਰਾ ਦਾ ਘਾਟਾ ਪੈ ਰਿਹਾ ਹੈ ਪਰ ਵਰਕਰਾਂ ਦੇ ਹੱਕ ਦੇਣ ਲਈ ਕੰਪਨੀ ਕੰਨੀ ਕਤਰਾ ਰਹੀ ਹੈ, ਫਿਲਹਾਲ ਦੇਖਣਾ ਹੋਵੇਗਾ ਕਿ ਕਦੋਂ ਵਰਕਰਾਂ ਦੀਆਂ ਮੰਗਾਂ ਅਤੇ ਤਨਖਾਹਾਂ ਅਦਾ ਕਰਦੀ ਹੈ ਅਤੇ ਕਦੋਂ ਵਰਕਰ ਮੁੜ ਕੰਪਨੀ ਵਿੱਚ ਦਾਖਲ ਹੁੰਦੇ ਹਨ,ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ,ਜ਼ਿਕਰਯੋਗ ਹੈ ਕਿ ਇਸ ਕੰਪਨੀ ਵਿੱਚ ਪੰਜਾਬੀ, ਇਟਾਲੀਅਨ, ਰੋਮਾਨੀ, ਅਫਰੀਕਨ, ਪਾਕਿਸਤਾਨੀ ਅਤੇ ਹੋਰ ਵਿਦੇਸ਼ੀ ਮੂਲ ਦੇ ਕਰਮਚਾਰੀ ਕੰਮ ਕਰ ਰਹੇ ਹਨ, ਜਿਸ ਵਿੱਚ ਪੰਜਾਬੀ ਭਾਈਚਾਰੇ ਦੇ ਨੌਜਵਾਨ ਵਰਕਰਾਂ ਦੀ ਗਿਣਤੀ ਜ਼ਿਆਦਾ ਹੈ,ਅਤੇ ਮੌਜੂਦਾ ਦੌਰ ਵਿੱਚ ਇਹ ਕੰਪਨੀ ਇਟਲੀ ਦੀ ਸਭ ਤੋਂ ਵੱਡੀ ਕੰਪਨੀ ਵਾਜੋਂ ਆਪਣਾਂ ਵਪਾਰ ਚਲਾ ਰਹੀ ਹੈ.

ਇਟਲੀ ਤੋਂ ਭਾਰਤ ਜਾਣ ਲਈ ਏਅਰ ਲਾਈਨ ਦੀਆਂ ਟਿਕਟਾਂ ਦੇ ਅਸਮਾਨੀ ਚੜ੍ਹੇ ਭਾਅ ਬਣ ਰਹੇ ਵੱਡਾ ਰੋੜਾ

ਅਪ੍ਰੀਲੀਆ ਵਿਖੇ 24 ਜੁਲਾਈ ਨੂੰ ਕਰਵਾਏ ਜਾਣਗੇ ਬੱਚਿਆਂ ਦੇ ਗੁਰਮਤਿ ਗਿਆਨ ਮੁਕਾਬਲੇ