in

ਲੋਦੀ : ਕੋਰੋਨਾਵਾਇਰਸ ਐਮਰਜੈਂਸੀ ਵਿਚ ਮਰੀਜਾਂ ਦੀ ਗਿਣਤੀ ਵਿਚ ਤੇਜੀ ਨਾਲ ਵਾਧਾ

ਲੋਂਬਾਰਦੀਆ ਦੇ ਗਵਰਨਰ ਆਤਿਲੀਓ ਫੋਨਤਾਨਾ ਨੇ ਕਿਹਾ ਕਿ, ਸ਼ੁੱਕਰਵਾਰ ਨੂੰ ਮਿਲਾਨ ਨੇੜੇ ਲੋਦੀ ਵਿੱਚ ਕਰੋਨਾਵਾਇਰਸ ਦੀ ਐਮਰਜੈਂਸੀ ਵਿਚ ਅਚਾਨਕ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ। ਲੋਦੀ ਅਤੇ ਆਸ ਪਾਸ ਦਾ ਸੂਬਾ ਇਟਲੀ ਦੇ ਕੋਰੋਨਾਵਾਇਰਸ ਪ੍ਰਕੋਪ ਦੇ ਕੇਂਦਰ ਵਿੱਚ ਹੈ, ਜਿਸ ਵਿੱਚ ਇਟਲੀ ਵਿੱਚ ਵਾਇਰਸ ਨਾਲ ਮਰੇ ਹੋਏ 17 ਵਿਅਕਤੀਆਂ ਅਤੇ ਤਕਰੀਬਨ 650 ਲੋਕਾਂ ਦੇ ਸੰਕਰਮਣ ਨੂੰ ਵੇਖਿਆ ਗਿਆ ਹੈ।
ਕੱਲ੍ਹ ਦੁਪਹਿਰ 51 ਲੋਕਾਂ ਦੀ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਹੋਣ ਦੀ ਭੀੜ ਸੀ, ਜਿਨ੍ਹਾਂ ਵਿੱਚ 17 ਵਿਅਕਤੀਆਂ ਨੂੰ ਸਖਤ ਨਿਗਰਾਨੀ ਵਿੱਚ ਰੱਖਿਆ ਗਿਆ ਸੀ। ਲੋਦੀ ਦੇ ਕੋਲ ਇੰਨੇ ਇੰਟਿਵੈਂਸਿਵ ਕੇਅਰ ਵਾਰਡ ਨਹੀਂ ਹਨ ਇਸ ਲਈ ਉਨ੍ਹਾਂ ਨੂੰ ਇਸ ਖੇਤਰ ਦੇ ਹੋਰ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਤਬਦੀਲ ਕਰ ਦਿੱਤਾ ਗਿਆ. ਲੋਦੀ ਮਿਲਾਨ ਤੋਂ 30 ਕਿਲੋਮੀਟਰ ਦੱਖਣਪੱਛਮ ਵਿੱਚ ਹੈ.

– ਭਵਸ਼ਰਨ ਸਿੰਘ ਧਾਲੀਵਾਲ, ਵਰਿੰਦਰ ਧਾਲੀਵਾਲ

Comments

Leave a Reply

Your email address will not be published. Required fields are marked *

Loading…

Comments

comments

ਇਟਲੀ ਨੂੰ ਸਤਾਉਣ ਲੱਗੀ ਅਰਥ ਵਿਵਸਥਾ ਦੀ ਚਿੰਤਾ

ਕੋਰੋਨਾਵਾਇਰਸ: 21 ਮਰੇ, 821 ਸੰਕਰਮਿਤ