in

ਲੜਾਈ ਲਈ ਤੈਅ ਕੀਤੇ ਸਮੇਂ ‘ਤੇ ਪੁੱਜੇ ਮਾਂਗਟ ਤੇ ਰੰਮੀ ਦੇ ਸਮਰਥਕ, ਇਕ-ਦੂਜੇ ਨੂੰ ਵੰਗਾਰਿਆ

ਦੋਵਾਂ ਗਾਇਕਾਂ ਦੇ ਸਮਰਥਕ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ
ਦੋਵਾਂ ਗਾਇਕਾਂ ਦੇ ਸਮਰਥਕ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ

ਮੁਹਾਲੀ ਵਿਚ ਅੱਜ ਦੋ ਪੰਜਾਬੀ ਗਾਇਕਾਂ ਦੇ ਸਮਰਥਕਾਂ ਵਿਚ ਵੱਡਾ ਟਕਰਾਅ ਹੁੰਦੇ-ਹੁੰਦੇ ਟਲ ਗਿਆ। ਮੌਕੇ ਉਤੇ ਪੁੱਜੀ ਪੁਲਿਸ ਨੇ ਮਾਮਲਾ ਸਾਂਭ ਲਿਆ ਤੇ ਕਈ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ। ਪੰਜਾਬੀ ਗੀਤ ’ਤੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਨੇ ਕੱਲ੍ਹ ਇੱਕ-ਦੂਜੇ ਨੂੰ ਧਮਕੀਆਂ ਦਿੱਤੀਆਂ ਸਨ ਤੇ ਮੁਹਾਲੀ ਵਿੱਚ ਜਨਤਕ ਤੌਰ ’ਤੇ ਲੜਨ ਦੀ ਥਾਂ ਤੈਅ ਕਰਨ ਲਈ ਵੀ ਵੰਗਾਰਿਆ ਸੀ। ਜਿਸ ਪਿੱਛੋਂ ਅੱਜ ਦੋਵਾਂ ਗਾਇਕਾਂ ਦੇ ਸਮਰਥਕ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ।

ਦੋਵੇਂ ਗਾਇਕਾਂ ਨੇ ਸੋਸ਼ਲ ਮੀਡੀਆ ’ਤੇ ਇੱਕ-ਦੂਜੇ ਨੂੰ ਧਮਕੀਆਂ ਦਿੰਦੇ ਹੋਏ ਸੈਕਟਰ-78 ਸਥਿਤ ਅਪਾਰਟਮੈਂਟ ਵਿੱਚ ਸ਼ਰ੍ਹੇਆਮ ਲੜਨ ਲਈ ਅੱਜ 11 ਸਤੰਬਰ ਦਾ ਦਿਨ ਤੈਅ ਕੀਤਾ ਗਿਆ ਸੀ। ਜਿਸ ਪਿੱਛੋਂ ਵੱਡੀ ਗਿਣਤੀ ਨੌਜਵਾਨਾਂ ਮੋਟਰਸਾਈਕਲਾਂ ਤੇ ਕਾਰਾਂ ਉਤੇ ਪੁੱਜੇ ਤੇ ਇਕ ਦੂਜੇ ਨੂੰ ਵੰਗਾਰਿਆ। ਹਾਲਾਂਕਿ ਭਾਰੀ ਗਿਣਤੀ ਵਿਚ ਪੁੱਜੀ ਪੁਲਿਸ ਨੇ ਟਕਰਾਅ ਟਾਲ ਦਿੱਤਾ।

ਭਾਰੀ ਗਿਣਤੀ ਵਿਚ ਪੁੱਜੀ ਪੁਲਿਸ ਨੇ ਟਕਰਾਅ ਟਾਲ ਦਿੱਤਾ

ਸਰਕਾਰੀ ਹਸਪਤਾਲਾਂ ਵਿਚ ਨਹੀਂ ਮਿਲੇਗਾ ਪ੍ਰਾਈਵੇਟ ਰੂਮ: ਕੇਜਰੀਵਾਲ

ਪਾਕਿਸਤਾਨ ਵਿੱਚ ਜਬਰੀ ਧਰਮ ਪਰਿਵਰਤਨ ਨੂੰ ਰੁਕਵਾਉਣ ਲਈ ਭਾਰਤ ਸਰਕਾਰ ਉਪਰਾਲਾ ਕਰੇ – ਸ਼ਰਮਾ