in

ਵਧੇਰੇ ਪਾਣੀ ਪੀਣਾ ਵੀ ਹੋ ਸਕਦਾ ਹੈ ਖ਼ਤਰਨਾਕ!

ਜ਼ਿਆਦਾ ਪਾਣੀ ਪੀਣ ਨਾਲ ਜ਼ਿਆਦਾ ਫਾਇਦਾ ਹੋਵੇਗਾ। ਇਹ ਗਲਤ ਧਾਰਨਾ ਹੈ ਜੋ ਲੋਕਾਂ ਵਿੱਚ ਕਾਫ਼ੀ ਪ੍ਰਚੱਲਤ ਹੈ। ਹਮੇਸ਼ਾਂ ਓਨਾ ਹੀ ਪਾਣੀ ਪੀਓ ਜਿੰਨੀ ਪਿਆਸ ਹੋਵੇ। ਜ਼ਿਆਦਾ ਪਾਣੀ ਪੀਣਾ ਕਿਵੇਂ ਨੁਕਸਾਨਦਾਇਕ ਹੈ, ਆਓ ਜਾਣੀਏ :
– ਬੇਸ਼ੱਕ ਪਾਣੀ ਸਾਡੇ ਲਈ ਫਾਇਦੇਮੰਦ ਹੁੰਦਾ ਹੈ। ਇਸਦੇ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ, ਪ੍ਰੰਤੂ ਅਤਿ ਹਰ ਚੀਜ ਦੀ ਬੁਰੀ ਹੁੰਦੀ ਹੈ। ਪਾਣੀ ਦਾ ਓਵਰਡੋਜ ਕਿਡਨੀ ਅਤੇ ਦਿਲ ਉੱਤੇ ਵਾਧੂ ਦਬਾਅ ਪਾ ਸਕਦਾ ਹੈ। ਜ਼ਰੂਰਤ ਤੋਂ ਜਿਆਦਾ ਪਾਣੀ ਪੀਣ ਨਾਲ ਸਾਡੇ ਸਰੀਰ ਨੂੰ ਫਾਇਦੇ ਦੇ ਬਜਾਏ ਨੁਕਸਾਨ ਹੋ ਸਕਦੇ ਹਨ। ਇੰਗਲੈਂਡ ਵਿੱਚ ਹੋਈ ਇੱਕ ਜਾਂਚ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਿਆਦਾ ਪਾਣੀ ਪੀਣ ਨਾਲ ਕੋਈ ਰੋਗ ਦੂਰ ਨਹੀਂ ਹੁੰਦੇ। ਪਾਣੀ ਦੇ ਜਿਆਦਾ ਸੇਵਨ ਨਾਲ ਬਿਮਾਰੀਆਂ ਦੂਰ ਹੋਣ ਦੀ ਗੱਲ ਨੂੰ ਇਸ ਵਿੱਚ ਪੂਰੀ ਤਰ੍ਹਾਂ ਵਹਿਮ ਦੱਸਿਆ ਗਿਆ ਹੈ।
– ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਨਾਲ ਭੋਜਨ ਨੂੰ ਪਚਾਉਣ ਵਿੱਚ ਮਦਦ ਕਰਨ ਵਾਲਾ ਪਾਚਣ ਰਸ ਕੰਮ ਕਰਨਾ ਬੰਦ ਕਰ ਦਿੰਦਾ ਹੈ। ਜਿਸ ਕਾਰਨ ਖਾਣਾ ਦੇਰ ਨਾਲ ਪਚਣ ਲੱਗਦਾ ਹੈ। ਕਈ ਵਾਰ ਖਾਣਾ ਪੂਰੀ ਤਰ੍ਹਾਂ ਨਾਲ ਹਜਮ ਵੀ ਨਹੀਂ ਹੋ ਪਾਉਂਦਾ।
– ਲੋਕਾਂ ਵਿੱਚ ਅਕਸਰ ਸੌਂ ਕੇ ਉੱਠਦੇ ਹੀ ਪਾਣੀ ਪੀਣ ਦੀ ਆਦਤ ਹੁੰਦੀ ਹੈ। ਕਈ ਵਾਰ ਖਾਲੀ ਪੇਟ ਠੰਡਾ ਪਾਣੀ ਪੀਣ ਨਾਲ ਸਰਦੀ ਜੁਕਾਮ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ।
– ਪਾਣੀ ਦੇ ਓਵਰਡੋਜ ਨਾਲ ਦਿਲ ਨੂੰ ਵੀ ਖ਼ਤਰਾ ਹੁੰਦਾ ਹੈ, ਅਤੇ ਕਈ ਵਾਰ ਹੱਦ ਤੋਂ ਜ਼ਿਆਦਾ ਪਾਣੀ ਪੀਣ ਨਾਲ ਹਾਰਟ ਅਟੈਕ ਵੀ ਹੋ ਸਕਦਾ ਹੈ।
– ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਨਾਲ ਕਿਡਨੀ ਦੀ ਸਮੱਸਿਆ ਵੀ ਹੋ ਸਕਦੀ ਹੈ, ਜਰੂਰਤ ਤੋਂ ਜ਼ਿਆਦਾ ਪਾਣੀ ਪੀਣ ਨਾਲ ਕਿਡਨੀ ਨੂੰ ਆਪਣੀ ਸਮਰੱਥਾ ਤੋਂ ਜ਼ਿਆਦਾ ਕੰਮ ਕਰਨਾ ਪੈਂਦਾ ਹੈ।
– ਜਰੂਰਤ ਤੋਂ ਜਿਆਦਾ ਪਾਣੀ ਪੀਣ ਨਾਲ ਹਾਇਪੋਏਟਰੋਮਿਆ ਹੋ ਸਕਦਾ ਹੈ। ਜਿਸ ਵਿੱਚ ਸਰੀਰ ਵਿੱਚ ਮੌਜੂਦ ਨਮਕ ਦਾ ਸਤਰ ਘੱਟ ਹੋ ਸਕਦਾ ਹੈ। ਜਿਸ ਕਾਰਨ ਦਿਮਾਗ ਵਿੱਚ ਸੋਜ ਵੀ ਆ ਸਕਦੀ ਹੈ।
– ਪਿਆਸ ਨਾ ਲੱਗਣ ‘ਤੇ ਵੀ ਪਾਣੀ ਦਾ ਸੇਵਨ ਕਰਨ ਨਾਲ ਨੀਂਦ ਵਿੱਚ ਖਲਲ ਪੈਂਦਾ ਹੈ ਅਤੇ ਕਿਸੇ ਖਾਸ ਕੰਮ ਵਿਚ ਵੀ ਧਿਆਨ ਨਹੀਂ ਲੱਗਦਾ, ਕਿਉਂਕਿ ਵਾਰ ਵਾਰ ਬਾਥਰੂਮ ਜਾਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ।
– ਪਾਣੀ ਓਨਾ ਹੀ ਪੀਣਾ ਚਾਹੀਦਾ ਹੈ ਜਿੰਨੀ ਪਿਆਸ ਹੋਵੇ, ਹਾਲਾਂਕਿ ਅੱਜ ਦੀ ਡਾਇਟ ਵਿੱਚ ਇੱਕ ਵੱਡੀ ਮਾਤਰਾ ਪਾਣੀ ਦੀ ਹੁੰਦੀ ਹੈ ਜਿਵੇਂ ਜੂਸ, ਫਲ, ਗਰੀਨ ਟੀ ਆਦਿ। ਇਸ ਲਈ ਵਿਅਕਤੀ ਨੂੰ ਓਨਾ ਹੀ ਪਾਣੀ ਪੀਣਾ ਚਾਹੀਦਾ ਹੈ ਜਿੰਨੀ ਪਿਆਸ ਹੋਵੇ। ਵੈਸੇ ਦਿਨ ਵਿੱਚ ਅੱਠ ਤੋਂ ਦਸ ਗਲਾਸ ਪਾਣੀ ਪੀਣ ਨੂੰ ਸਹੀ ਮੰਨਿਆ ਗਿਆ ਹੈ।

ਰੋਜਾਨਾ ਰਾਸ਼ੀਫਲ – 02 ਜੁਲਾਈ 2020

ਲਾਤੀਨਾ : ਜਾਅਲੀ ਦਸਤਾਵੇਜ ਬਨਾਉਣ ਦੇ ਜੁਰਮ ਤਹਿਤ 5 ਵਿਅਕਤੀ ਗ੍ਰਿਫ਼ਤਾਰ