in

ਵਿਤੈਰਬੋ : ਨਾਬਾਲਗ ਲੜਕੀਆਂ ਨਾਲ ਜਿਸਮਾਨੀ ਹਿੰਸਾ, 29 ਸਾਲਾ ਵਿਦੇਸ਼ੀ ਗ੍ਰਿਫ਼ਤਾਰ

ਵਿਤੈਰਬੋ ਵਿਖੇ ਦੋ ਨਾਬਾਲਗ ਲੜਕੀਆਂ ਨਾਲ ਜਿਸਮਾਨੀ ਹਿੰਸਾ ਕਰਨ ਦੇ ਦੋਸ਼ ਹੇਠ ਇਕ ਪਾਕਿਸਤਾਨੀ ਨਾਗਰਿਕ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਪ੍ਰਾਪਤ ਹੋਰ ਜਾਣਕਾਰੀ ਅਨੁਸਾਰ ਇਕ 29 ਸਾਲਾ ਪ੍ਰਵਾਸੀ ਨਾਗਰਿਕ ਵੱਲੋਂ 11 ਅਤੇ 13 ਸਾਲਾ ਦੋ ਨਾਬਾਲਗ ਲੜਕੀਆਂ ਨਾਲ ਜਿਸਮਾਨੀ ਸੋਸ਼ਣ ਕੀਤਾ ਗਿਆ। ਇਸ ਗੱਲ ਦਾ ਖੁਲਾਸਾ ਵਿਤੈਰਬੋ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਦੇ ਪ੍ਰਮੁੱਖ ਅਧਿਕਾਰੀ ਨੇ ਕੀਤਾ। ਲੜਕੀਆਂ ਦੇ ਮਾਪਿਆਂ ਵੱਲੋਂ ਪੁਲਿਸ ਵਿਚ ਇਹ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਸ਼ਹਿਰ ਦੇ ਸੈਂਟਰ ਵਿਚ ਇਕ ਵਿਦੇਸ਼ੀ ਵੱਲੋਂ ਉਨ੍ਹਾਂ ਦੀਆਂ ਬੱਚੀਆਂ ਨਾਲ ਜਿਸਮਾਨੀ ਛੇੜਛਾੜ ਕੀਤੀ ਗਈ ਹੈ। 
ਹੋਰ ਵਧੇਰੇ ਜਾਣਕਾਰੀ ਅਨੁਸਾਰ ਵਿਦੇਸ਼ੀ ਵਿਅਕਤੀ ਨੇ ਸੈਂਟਰ ਵਿਚ ਸਥਿਤ ਇਕ ਇਮਾਰਤ ਵਿਚ ਜਿੱਥੇ ਕਿ ਇਨ੍ਹਾਂ ਲੜਕੀਆਂ ਦੇ ਘਰ ਹਨ, ਇਨ੍ਹਾਂ ਲੜਕੀਆਂ ਨਾਲ ਛੇੜਛਾੜ ਕੀਤੀ। ਵਿਅਕਤੀ ਨੇ ਲੜਕੀਆਂ ਕੋਲੋਂ ਕੁਝ ਪੁੱਛਣ ਦੇ ਬਹਾਨੇ ਇਨ੍ਹਾਂ ਨੂੰ ਵਾਰੀ ਵਾਰੀ ਰੋਕ ਕੇ ਇਹ ਹਰਕਤ ਕੀਤੀ। ਲੜਕੀਆਂ ਦੇ ਮਾਪਿਆਂ ਵੱਲੋਂ ਕੀਤੀ ਸ਼ਿਕਾਇਤ ਦੇ ਅਧਾਰ ‘ਤੇ ਪੁਲਿਸ ਨੇ ਇਮਾਰਤ ਅਤੇ ਆਸਪਾਸ ਦੇ ਕੈਮਰਿਆਂ ਦੀ ਮਦਦ ਨਾਲ ਵਿਦੇਸ਼ੀ ਦੀ ਪਹਿਚਾਣ ਕਰ ਲਈ ਅਤੇ ਖੇਤੀਬਾੜੀ ਦਾ ਕੰਮ ਕਰਨ ਵਾਲੇ 29 ਸਾਲਾ ਪਾਕਿਸਤਾਨੀ ਵਿਅਕਤੀ ਨੂੰ ਦੋਸ਼ੀ ਮੰਨਦੇ ਹੋਏ ਗ੍ਰਿਫ਼ਤਾਰ ਕਰ ਲਿਆ ਹੈ। ਅਗਲੀ ਕਾਰਵਾਈ ਅਦਾਲਤ ਦੇ ਹੁਕਮਾਂ ਅਨੁਸਾਰ ਕੀਤੀ ਜਾਵੇਗੀ।

11ਵਾਂ ਨੈਟਬਾਲ ਫੈਡਰੇਸ਼ਨ ਕੱਪ ਸੰਪੰਨ, ਪੰਜਾਬ ਜੇਤੂ, ਬਣਿਆ ਨੈਟਬਾਲ ਚੈਂਪਿਅਨ

ਗਰਮੀਆਂ ਦੀਆਂ ਛੁੱਟੀਆਂ ਵਿਚ ਜਾਣ ਤੋਂ ਪਹਿਲਾਂ ਦਸਤਾਵੇਜ਼ਾਂ ‘ਤੇ ਇਕ ਝਾਤ ਜਰੂਰੀ!