in

ਵਿਦਿਆ ਬਾਲਨ ਨੇ ਕਿਉਂ ਚੁਣੀ ‘ਮਿਸ਼ਨ ਮੰਗਲ’

ਵਿਦਿਆ ਅੱਜ ਕੱਲ੍ਹ ਅਕਸ਼ੈ ਕੁਮਾਰ ਨਾਲ ਫਿਲਮ ਮਿਸ਼ਨ ਮੰਗਲ ਵਿਚ ਕੰਮ ਕਰ ਰਹੀ ਹੈ

ਵਿਦਿਆ ਅੱਜ ਕੱਲ੍ਹ ਅਕਸ਼ੈ ਕੁਮਾਰ ਨਾਲ ਫਿਲਮ ਮਿਸ਼ਨ ਮੰਗਲ ਵਿਚ ਕੰਮ ਕਰ ਰਹੀ ਹੈ

ਬਾਲੀਵੁਡ ਅਦਾਕਾਰਾ ਵਿਦਿਆ ਬਾਲਨ ਦਾ ਕਹਿਣਾ ਹੈ ਕਿ ਮਿਸ਼ਨ ਮੰਗਲ ਦੀ ਸਕ੍ਰਿਪਟ ਉਨ੍ਹਾਂ ਨੂੰ ਕਾਫੀ ਚੰਗੀ ਲਗੀ। ਇਸ ਲਈ ਉਨ੍ਹਾਂ ਇਸ ਫਿਲਮ ਵਿਚ ਕੰਮ ਕੀਤਾ ਹੈ। ਵਿਦਿਆ ਅੱਜ ਕੱਲ੍ਹ ਅਕਸ਼ੈ ਕੁਮਾਰ ਨਾਲ ਫਿਲਮ ਮਿਸ਼ਨ ਮੰਗਲ ਵਿਚ ਕੰਮ ਕਰ ਰਹੀ ਹੈ। ਮਿਸ਼ਨ ਮੰਗਲ 15 ਅਗਸਤ ਨੂੰ ਰਿਲੀਜ਼ ਹੋਵੇਗੀ। ਜਦੋਂ ਵਿਦਿਆ ਤੋਂ ਪੁੱਛਿਆ ਗਿਆ ਕਿ ਕੀ ਇਸ ਫਿਲਮ ਵਿਚ ਤੁਸੀਂ ਸਕ੍ਰਿਪਟ ਨੂੰ ਦਿਮਾਗ ਵਿਚ ਰਖਕੇ ਕੰਮ ਕੀਤਾ ਹੈ ਜਾਂ ਫਿਰ ਤੁਹਾਡੇ ਦਿਮਾਗ ਵਿਚ ਨੈਸ਼ਨਲ ਐਵਾਰਡ ਚਲ ਰਿਹਾ ਸੀ ਤਾਂ ਵਿਦਿਆ ਨੇ ਕਿਹਾ ਕਿ ਮੈਂ ਐਵਾਰਡ ਬਾਰੇ ਨਹੀਂ ਸੋਚਦੀ। ਜਗਨ ਮੇਰੇ ਕੋਲ ਆਏ ਸਨ। ਉਨ੍ਹਾਂ ਸਟੋਰੀ ਸੁਣਾਈ। ਉਨ੍ਹਾਂ ਕਿਹਾ ਕਿ ਸ਼ਾਇਦ ਜ਼ਿੰਦਗੀ ਵਿਚ ਪਹਿਲੀ ਵਾਰ ਮੈਂ ਤੁਰੰਤ ਹਾਂ ਬੋਲਿਆ।
ਮੈਂ ਕਹਿ ਦਿੱਤਾ ਕਿ ਇਸ ਇਸ ਫਿਲਮ ਵਿਚ ਕੰਮ ਕਰ ਰਹੀ ਹਾਂ, ਕਿਉਂਕਿ ਸਕ੍ਰਿਪਟ ਬਹੁਤ ਚੰਗੀ ਹੈ। ਮੈਨੂੰ ਅਜਿਹਾ ਲੱਗਿਆ ਕਿ ਇਹ ਕਹਾਣੀ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਆਰ ਬਾਲਕੀ ਨਿਰਮਾਤਾ ਅਤੇ ਜਗਨ ਸ਼ਕਤੀ ਨਿਰਦੇਸ਼ਤ ਮਿਸ਼ਨ ਮੰਗਲ ਵਿਚ ਤਾਪਸੀ ਪੰਨੂ, ਸੋਨਾਸ਼ਕੀ ਸਿਨਹਾ, ਸ਼ਰਮਨ ਜੋਸ਼ੀ, ਕ੍ਰਤਿ ਕੁਲਹਾਰੀ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਹ ਫਿਲਮ 15 ਅਗਸਤ ਨੂੰ ਰਿਲੀਜ਼ ਹੋਵੇਗੀ।

ਕੈਪਟਨ ਵੱਲੋਂ ਸਿੱਧੂ ਦਾ ਅਸਤੀਫ਼ਾ ਪ੍ਰਵਾਨ

ਸਮਰ ਫੈਸਟ : ਮੌਂਤੀਕਿਆਰੀ 27 ਜੁਲਾਈ 2019