in

ਵਿਧਾਇਕ ਪਾਹੜਾ ਗੁਰਦਾਸਪੁਰ ਇਲਾਕੇ ਦਾ ਖੂਬ ਵਿਕਾਸ ਕਰ ਰਹੇ ਹਨ – ਹੀਰਾ ਸਿੰਘ ਇਟਲੀ

ਰੋਮ (ਇਟਲੀ) (ਭੁਪਿੰਦਰ ਸਿੰਘ ਕੰਗ) – ਗੁਰਦਾਸਪੁਰ ਇਲਾਕੇ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਇਲਾਕੇ ਦੇ ਵਿਕਾਸ ਲਈ ਪੂਰੀ ਤਰਾਂ ਨਾਲ਼ ਸੰਜੀਦਾ ਹੋ ਕੇ ਲੱਗੇ ਹੋਏ ਹਨ ਅਤੇ ਉਨਾਂ ਇਸ ਇਲਾਕੇ ਵਿੱਚ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਹੋਈ ਹੈ। ਇਸ ਵਿਚਾਰ ਦਾ ਪ੍ਰਗਟਾਵਾ ਹੀਰਾ ਸਿੰਘ ਇਟਲੀ ਨੇ ਕੀਤਾ। ਹੀਰਾ ਸਿੰਘ ਜੋ ਕਿ ਅੱਜਕੱਲ ਯੂ ਕੇ ਰਹਿੰਦੇ ਹਨ, ਨੇ ਦੱਸਿਆ ਕਿ ਬਰਿੰਦਰਮੀਤ ਸਿੰਘ ਪਾਹੜਾ ਅਤਿ ਸੂਝਵਾਨ ਅਤੇ ਯੋਗ ਆਗੂ ਹਨ, ਪ੍ਰੰਤੂ ਫਿਰ ਵੀ ਉਨਾਂ ਦੇ ਸਿਆਸੀ ਵਿਰੋਧੀਆਂ ਦੁਆਰਾ ਸ: ਪਾਹੜਾ ਤੇ ਬੇਵਜਾ ਨਿਸ਼ਾਨੇ ਕੱਸੇ ਜਾ ਰਹੇ ਹਨ। ਹੀਰਾ ਸਿੰਘ ਨੇ ਕਿਹਾ ਕਿ, ਸ: ਪਾਹੜਾ ਨੇ ਗੁਰਦਾਸਪੁਰ ਇਲਾਕੇ ਵਿੱਚ ਅਨੇਕਾਂ ਸ਼ਾਲਾਘਾਯੋਗ ਕਾਰਜ ਕਰਕੇ ਹਲਕੇ ਦੇ ਲੋਕਾਂ ਦੇ ਦਿਲ ਜਿੱਤੇ ਹਨ। ਉਨਾਂ ਦੱਸਿਆ ਕਿ, ਐਨ ਆਰੀ ਆਈ ਭਰਾ ਵੀ ਸ: ਪਾਹੜਾ ਦੇ ਇਨਾਂ ਚੰਗੇ ਕਾਰਜਾਂ ਦੀ ਵਿਸ਼ੇਸ਼ ਪ੍ਰਸ਼ੰਸ਼ਾਂ ਕਰ ਰਹੇ ਹਨ।

ਫੋਰਲੀ ਚੇਜੇਨਾ : ਦੂਜੀ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਇਆ ਗਿਆ ਸ਼ਰਧਾਂਜਲੀ ਸਮਾਗਮ

ਇਟਲੀ ਵਿੱਚ ਗ੍ਰੀਨ ਪਾਸ ਸਮੇਤ ਮਾਰੀਓ ਦਰਾਗੀ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਕੀਤੀ ਗਈ ਟਰਾਂਸਪੋਰਟ ਹੜਤਾਲ