in

ਵੈਨਿਸ : ਪਾਣੀ ਦਾ ਸਤ੍ਹਰ ਵਧਿਆ, ਸ਼ਹਿਰ ਸੰਕਟ ਦੀ ਸਥਿਤੀ ਵਿੱਚ

ਅੱਜ ਪਾਣੀ ਦਾ ਸਤਰ ਖਤਰੇ ਦੇ ਨਿਸ਼ਾਨ 187 ਸੈਮੀ ਤੋਂ ਉੱਪਰ ਉੱਠ ਜਾਣ ਕਾਰਨ ਇਟਲੀ ਦੇ ਸ਼ਹਿਰ ਵੈਨਿਸ ਸੰਕਟ ਦੀ ਸਥਿਤੀ ਵਿੱਚ ਹੈ, ਇਹ ਰਿਕਾਰਡ 1966 ਦੇ ਹੜ੍ਹ ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ।
“ਵੇਨਿਸ ਆਪਣੇ ਗੋਡਿਆਂ ਤੇ ਹੈ,” ਵੇਨਿਸ ਦੇ ਮੇਅਰ ਲੂਈਜੀ ਬੁਰਨਾਰੋ ਨੇ ਟਵਿੱਟਰ ਰਾਹੀਂ ਇਹ ਕਿਹਾ। “ਸੇਂਟ ਮਾਰਕ ਦੀ ਬੇਸਿਲਿਕਾ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ, ਕਿਉਂਕਿ ਸ਼ਹਿਰ ਦੀਆਂ ਇਤਿਹਾਸਕ ਥਾਵਾਂ ਅਤੇ ਹੋਰ ਕਈ ਤਰ੍ਹਾਂ ਦੀ ਸਾਂਭ ਸੰਭਾਲ ਵਿਚ ਬਹੁਤ ਖਰਚਾ ਹੋ ਰਿਹਾ ਹੈ। ਬਰੂਨਾਰੋ ਨੇ ਅਨੁਮਾਨ ਲਗਾਇਆ ਕਿ, ਇਹ ਲਾਗਤ ਕਈ ਸੌ ਮਿਲੀਅਨ ਯੂਰੋ ਤੱਕ ਪਹੁੰਚ ਗਈ ਹੈ। ਇਸ ਦੌਰਾਨ ਤਿੰਨ ਜੰਗੀ ਜਹਾਜ ਡੁੱਬ ਗਏ, ਜਦੋਂ ਕਿ ਗੌਂਡੋਲਾਸ ਅਤੇ ਹੋਰ ਕੁਝ ਕਿਸ਼ਤੀਆਂ ਆਪਣੇ ਘਾਟ ਤੋਂ ਵੱਖ ਹੋ ਗਈਆਂ। ਬਿਜਲੀ ਦੇ ਖਰਾਬ ਹੋਣ ਕਾਰਨ ਕੈਅ ਪੇਸਰੋ ਅਜਾਇਬ ਘਰ ਵਿਚ ਅੱਗ ਲੱਗ ਗਈ।
ਬਰੁਨਾਰੋ ਨੇ ਕਿਹਾ ਕਿ, ਕੌਂਸਲ ਕੇਂਦਰ ਸਰਕਾਰ ਨੂੰ ਸ਼ਹਿਰ ਨੂੰ ਐਮਰਜੈਂਸੀ ਦੀ ਸਥਿਤੀ ਵਿੱਚ ਘੋਸ਼ਿਤ ਕਰਨ ਲਈ ਕਹਿ ਰਹੀ ਸੀ ਅਤੇ ਸਥਾਨਕ ਲੋਕਾਂ ਅਤੇ ਕਾਰੋਬਾਰਾਂ ਨੂੰ ਮੁਆਵਜ਼ੇ ਦੇ ਦਾਅਵਿਆਂ ਲਈ ਹੋਏ ਨੁਕਸਾਨ ਦੇ ਫੋਟੋਗ੍ਰਾਫਿਕ ਅਤੇ ਵੀਡੀਓ ਪ੍ਰਮਾਣ ਇਕੱਤਰ ਕਰਨ ਲਈ ਕਹਿ ਰਹੀ ਸੀ। ਵੇਨੇਤੋ ਦੇ ਰਾਜਪਾਲ ਲੂਕਾ ਜ਼ੀਆ ਨੇ ਦੱਸਿਆ ਕਿ, “ਸਾਨੂੰ ਪੂਰੀ ਤਰ੍ਹਾਂ ਤਬਾਹੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦਾ 80% ਹਿੱਸਾ ਪਾਣੀ ਦੇ ਹੇਠਾਂ ਹੈ, ਨੁਕਸਾਨ ਕਲਪਨਾਯੋਗ ਨਹੀਂ ਹੈ।

ਕਰਤਾਰਪੁਰ ਦੇ ਦਰਸ਼ਨਾਂ ਨਾਲ ਸੰਗਤ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸਭ ਤੋਂ ਬਿਹਤਰ ਤਰੀਕੇ ਨਾਲ ਮਨਾਇਆ – ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ

ਅਤਿਵਾਦ ਕਾਰਨ ਦੁਨੀਆਂ ਦੀ ਅਰਥਵਿਵਸਥਾ ਨੂੰ 1000 ਅਰਬ ਡਾਲਰ ਦਾ ਨੁਕਸਾਨ- ਪੀਐਮ ਮੋਦੀ