in

ਸ਼੍ਰੀ ਅਨਿਲ ਕੋਹਲੀ ਦੇ ਅਕਾਲ ਚਲਾਣਾ ਕਰ ਜਾਣ ‘ਤੇ ਅਕਾਲੀ ਦਲ (ਬ) ਵੱਲੋਂ ਦੁੱਖ ਦਾ ਪ੍ਰਗਟਾਵਾ

ਵਿਚੈਂਸਾ (ਇਟਲੀ) 20 ਅਪ੍ਰੈਲ (ਪੱਤਰ ਪ੍ਰੇਰਕ) ਲੁਧਿਆਣਾ ਦੇ ਏ ਸੀ ਪੀ ਤੇ ਪੰਜਾਬ ਪੁਲਿਸ ਦੇ ਜਿੰਮੇਵਾਰ ਤੇ ਦਲੇਰ ਅਫਸਰ ਸ਼੍ਰੀ ਅਨਿੱਲ ਕੋਹਲੀ ਦੇ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ਼ ਲੜਦਿਆਂ ਅਕਾਲ ਚਲਾਣਾ ਕਰ ਜਾਣ ‘ਤੇ ਸ਼੍ਰੋਮਣੀ ਅਕਾਲੀ ਦਲ (ਬ) ਇਟਲੀ ਇਕਾਈ ਦੁਆਰਾ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਇਟਲੀ ਦੇ ਪ੍ਰਧਾਨ ਸ: ਜਗਵੰਤ ਸਿੰਘ ਲਹਿਰਾ, ਸ: ਲਖਵਿੰਦਰ ਸਿੰਘ ਡੋਗਰਾਂਵਾਲ, ਸ: ਗੁਰਚਰਨ ਸਿੰਘ ਭੁੰਗਰਨੀ, ਸ: ਜਗਜੀਤ ਸਿੰਘ ਈਸ਼ਰਹੇਲ, ਸ: ਹਰਦੀਪ ਸਿੰਘ ਬੋਦਲ, ਸ: ਜਸਵਿੰਦਰ ਸਿੰਘ ਭਗਤਮਾਜਰਾ, ਸ: ਸੁਖਜਿੰਦਰ ਸਿੰਘ ਕਾਲਰੂ, ਸ: ਸਤਨਾਮ ਸਿੰਘ ਕੰਗ, ਅੰਮ੍ਰਿਤਪਾਲ ਸਿੰਘ ਬੋਪਾਰਾਏ ਆਦਿ ਆਗੂਆਂ ਨੇ ਕਿਹਾ ਕਿ, ਏ ਸੀ ਪੀ ਸ਼੍ਰੀ ਅਨਿਲ ਕੋਹਲੀ ਇਕ ਜਿੰਮੇਵਾਰ ਅਤੇ ਦਲੇਰ ਅਧਿਕਾਰੀ ਸਨ, ਜਿਨਾਂ੍ਹ ਨੇ ਵਾਇਰਸ ਪੀੜ੍ਹਤਾਂ ਦੀ ਮਦਦ ਲਈ ਆਪਣੀ ਡਿਊਟੀ ਤਨਦੇਹੀ ਨਾਲ਼ ਨਿਭਾਈ ਅਤੇ ਉਹ ਚੰਗੇ ਮਾਨਵੀ ਗੁਣਾਂ ਦੇ ਧਾਰਨੀ ਸਨ। ਸਾਨੂੰ ਅਜਿਹੇ ਪੁਲਿਸ ਅਧਿਕਾਰੀਆਂ ਦੀ ਕੁਰਬਾਨੀ ਤੇ ਬਹਾਦਰੀ ਉੱਤੇ ਹਮੇਸ਼ਾਂ ਮਾਣ ਰਹੇਗਾ। ਸ਼੍ਰੋਮਣੀ ਅਕਾਲੀ ਦਲ ਇਟਲੀ ਇਸ ਸੰਕਟ ਦੀ ਘੜ੍ਹੀ ‘ਚ ਸ਼੍ਰæੀ ਅਨਿਲ ਕੋਹਲੀ ਦੇ ਪਰਿਵਾਰਕ ਮੈਂਬਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ, ਅਤੇ ਅਸੀ ਵਾਹਿਗੁਰੂ ਦੇ ਚਰਨਾਂ ‘ਚ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਵਿਛੜੀ ਰੂਹ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ!

ਆਸ ਦੀ ਕਿਰਨ ਸੰਸਥਾ, ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋੜਵੰਦਾਂ ਦੀ ਕਰ ਰਹੀ ਹੈ ਨਿਰੰਤਰ ਸੇਵਾ

ਡਬਲਯੂਐਚਓ ਦੀ ਚਿਤਾਵਨੀ- ਫਿਰ ਪਰਤ ਆਵੇਗਾ ਵਾਇਰਸ