in

ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਰੋਨਾ ਨੇ ਕੋਰੋਨਾ ਪੀੜ੍ਹਤਾਂ ਦੀ ਮਦਦ ਕੀਤੀ

ਵਿਰੋਨਾ (ਇਟਲੀ) 30 ਅਪ੍ਰੈਲ (ਪੱਤਰ ਪ੍ਰੇਰਕ) – ਇਟਲੀ ‘ਚ ਫੈਲ੍ਹੇ ਕੋਰੋਨਾ ਵਾਇਰਸ ਕਾਰਨ ਸੰਕਟ ਦੀ ਇਸ ਘੜੀ ਵਿੱਚ ਗੁਰਦੁਆਰਿਆਂ ਅਤੇ ਹੋਰ ਭਾਰਤੀ ਧਾਰਮਿਕ ਸੰਸਥਾਵਾਂ ਦੁਆਰਾ ਆਪੋ ਆਪਣੇ ਪੱਧਰ ‘ਤੇ ਨਿੱਤ ਦਿਨ ਆਰਥਿਕ ਮਦਦ ਇਕੱਠੀ ਕਰਕੇ ਇਟਾਲੀਅਨ ਸਰਕਾਰ ਰਾਹੀਂ ਲੋੜਵੰਦਾਂ ਤੱਕ ਪਹੁੰਚਾਉਣ ਦਾ ਵਢਮੁੱਲਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸੇ ਪ੍ਰਕਾਰ ਵਿਰੋਨਾ ਨੇੜ੍ਹੇ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਵੱਲੋਂ ਵੀ ਸੰਗਤ ਦੇ ਸਹਿਯੋਗ ਦੇ ਨਾਲ 2020 ਯੂਰੋ ਦੀ ਰਾਸ਼ੀ ਬੈਂਕ ਰਾਹੀਂ ਇਟਾਲੀਅਨ ਸਰਕਾਰ ਨੂੰ ਭੇਜੀ ਗਈ ਹੈ ਤਾਂ ਜੋ ਕੋਰੋਨਾ ਤੋਂ ਪੀੜ੍ਹਤਾਂ ਲਈ ਰਾਹਤ ਮਿਲ ਸਕੇ। ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਰੋਨਾ ਨੇ ਦੱਸਿਆ ਕਿ, ਅੱਜ ਇਟਲੀ ਵਿਚ ਕੋਰੋਨਾ ਕਾਰਨ ਬਹੁਤ ਹੀ ਮੁਸ਼ਕਿਲ ਬਣੀ ਹੋਈ ਹੈ। ਇਸ ਲਈ ਇਸ ਸੰਕਟ ਸਮੇਂ ਲੋੜਵੰਦਾਂ ਦੀ ਮਦਦ ਕਰਨਾ ਸਾਡਾ ਸਾਰਿਆਂ ਦਾ ਧਾਰਮਿਕ ਤੇ ਸਮਾਜਿਕ ਫਰਜ ਬਣਦਾ ਹੈ।

ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਦਾ ਹੋਇਆ ਦੇਹਾਂਤ

2 ਹਫਤਿਆਂ ਲਈ ਲਾਕ ਡਾਊਨ ਵਧਾਇਆ ਗਿਆ