in

ਸ਼੍ਰੀ ਸ਼ਨੀ ਮੰਦਰ ਬੌਰਗੋ ਸੰਨ ਜਾਕੋਮੋ ਵਿਖੇ ਸਲਾਨਾ ਜੋੜ ਮੇਲਾ 3 ਸਤੰਬਰ ਨੂੰ

ਮਿਲਾਨ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਉੱਤਰੀ ਇਟਲੀ ਦੇ ਪ੍ਰਸਿੱਧ ਸ਼੍ਰੀ ਸ਼ਨੀ ਮੰਦਿਰ ਬੌਰਗੋ ਸੰਨ ਜਾਕੋਮੋ ਬਰੇਸ਼ੀਆ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੀਰ ਗੋਗਾ ਜ਼ਾਹਰ ਵੀਰ ਜੀ ਸਾਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ. ਇਸ ਸੰਬੰਧੀ ਮੰਦਰ ਦੇ ਪ੍ਰੰਬਧਕਾਂ ਵਲੋਂ ਅਤੇ ਕਰਤਾ ਧਰਤਾ ਸ਼੍ਰੀ ਪਵਨ ਕੁਮਾਰ ਕੌਸ਼ਲ, ਸੰਜੀਵ ਪਵਾਰ, ਇੰਡੀਅਨ ਕਮਿਊਨਿਟੀ ਸੇਵਾ ਸੋਸਾਇਟੀ ਇਟਲੀ ਦੇ ਮੈਂਬਰਾਂ, ਕ੍ਰਿਸ਼ਨਾ ਮਲਟੀਸਰਵਿਸੀ ਦੇ ਮਾਲਕ ਡਾਇਰੈਕਟਰ ਬੱਗਾ ਭਰਾਵਾਂ ਨੇ ਪ੍ਰੈਸ ਨਾਲ ਗੱਲ ਕਰਦਿਆਂ ਦੱਸਿਆ ਕਿ, ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੋਗਾ ਜ਼ਾਹਰ ਵੀਰ ਜੀ ਦਾ 5ਵਾਂ ਸਲਾਨਾ ਜੋੜ ਮੇਲਾ 3 ਸਤੰਬਰ ਦਿਨ ਸ਼ਨੀਵਾਰ ਨੂੰ ਸ਼੍ਰੀ ਸ਼ਨੀ ਮੰਦਰ ਬੌਰਗੋ ਸਨ ਜਾਕੋਮੋ, ਬਰੇਸ਼ੀਆ ਵਿਖੇ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ।
ਜਿਸ ਵਿੱਚ ਮਾਣਯੋਗ ਪ੍ਰੀਤੀ ਮਿਊਜਿਕਲ ਗਰੁੱਪ ਇਟਲੀ ਅਤੇ ਕਵਾਲੀ ਗਰੁੱਪ ਵਲੋਂ ਗੁਣਗਾਨ ਕਰਕੇ ਆਪਣੀਆਂ ਹਾਜਰੀਆਂ ਲਗਵਾਈਆਂ ਜਾਣਗੀਆਂ। ਮੇਲੇ ਦੌਰਾਨ ਲੰਗਰ ਅਤੁੱਟ ਵਰਤਾਇਆ ਜਾਵੇਗਾ। ਵੱਖ ਵੱਖ ਤਰ੍ਹਾਂ ਦੀਆਂ ਸਟਾਲਾਂ ਲਗਾਈਆਂ ਜਾਣਗੀਆਂ। ਪ੍ਰੰਬਧਕਾਂ ਵਲੋਂ ਸਾਰੀਆਂ ਸੰਗਤਾਂ ਨੂੰ ਹੁੰਮਹੁਮਾ ਕੇ ਪਹੁੰਚਣ ਅਤੇ ਗੁਰੂਆਂ ਦੇ ਆਸ਼ੀਰਵਾਦ ਲੈਣ ਲਈ ਬੇਨਤੀ ਕੀਤੀ ਜਾਂਦੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਇੱਕੋ ਹਨ, ਤਾਂ ਇਸ ਨਾਲ ਸਬੰਧਤ ਦਿਹਾੜੇ ਮਨਾਉਣ ਲਈ ਦੋ ਵੱਖ ਵੱਖ ਕੈਲੰਡਰਾਂ ਦੀਆਂ ਤਾਰੀਖ਼ਾਂ ਕਿਉਂ?

ਗੁਰੂ ਲਾਧੋ ਰੇ ਦਿਵਸ ਬੋਰਗੋ ਸੰਨ ਯਾਕਮੋ ਵਿਖੇ 4 ਸਤੰਬਰ ਨੂੰ