in

ਸਕੇ ਭਰਾਵਾਂ ਦੀਆਂ ਇਕੋ ਸਮੇਂ ਉੱਠੀਆਂ ਅਰਥੀਆਂ

ਚਾਰੇ ਟੈਂਕਰ ਦੇ ਨੇੜ੍ਹੇ ਕੰਮ ਕਰ ਰਹੇ ਸਨ, ਜਿਨਾਂ ਵਿਚੋਂ ਇਕ ਇਸ ਰਸਾਇਣਕ ਟੈਂਕਰ ਵਿਚ ਜਾ ਡਿੱਗਿਆ। ਬਾਕੀ ਦੇ ਤਿੰਨੇ ਉਸਨੂੰ ਬਚਾਉਣ ਦੇ ਯਤਨਾਂ ਵਿਚ ਆਪਣੀ ਜਾਨ ਗੁਆ ਬੈਠੇ

ਸੰਸਕਾਰ ਮੌਕੇ ਗਮਹੀਣ ਹੋਇਆ ਮਾਹੌਲ

ਅੰਤਿਮ ਯਾਤਰਾ ਮੌਕੇ ਨੇੜ੍ਹਲੇ ਰਿਸ਼ਤੇਦਾਰ, ਸਥਾਨਕ ਅਧਿਕਾਰੀ ਅਤੇ ਭਾਰਤੀ ਭਾਈਚਾਰੇ ਦੇ ਬਹੁਤ ਸਾਰੇ ਪਰਿਵਾਰ ਮੌਜੂਦ
ਅੰਤਿਮ ਸੰਸਕਾਰ ਤੋਂ ਪਹਿਲਾਂ ਅਰਦਾਸ ਮੌਕੇ ਦੀ ਇਕ ਤਸਵੀਰ

ਮਿਲਾਨ (ਇਟਲੀ) 22 ਸਤੰਬਰ (ਸਾਬੀ ਚੀਨੀਆਂ) – ਉੱਤਰੀ ਇਟਲੀ ਵਿਚ ਦੁੱਧ ਦੀ ਡੇਅਰੀ ‘ਤੇ ਕੰਮ ਕਰਦਿਆਂ 4 ਪੰਜਾਬੀਆਂ ਦੀਆਂ ਅਚਾਨਕ ਹੋਈਆ ਮੌਤਾਂ ਨੇ ਦੇਸ਼ ਵਿਦੇਸ਼ ਵਿਚ ਵੱਸਦੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਅੱਜ ਉਸ ਵੇਲੇ ਮਾਹੌਲ ਹੋਰ ਵੀ ਗਮਹੀਨ ਹੋ ਗਿਆ, ਜਦੋਂ ਪ੍ਰੇਮ ਸਿੰਘ 48 ਤੇ ਤਰਸੇਮ ਸਿੰਘ (45) ਦੀਆਂ ਮ੍ਰਿਤਕ ਦੇਹਾਂ ਬ੍ਰੇਸ਼ੀਆਂ ਦੇ ਚੀਮੀਤੇਰੋ ਵਿਚ ਇਕੋ ਵੇਲੇ ਅੰਤਿਮ ਸੰਸਕਾਰ ਲਈ ਅਰਥੀਆਂ ਦੇ ਰੂਪ ਵਿਚ ਪੁੱਜੀਆਂ ਤਾਂ ਚੁਫੇਰੇ ਮਾਤਮ ਛਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਤੇ ਛੋਟੇ ਛੋਟੇ ਬੱਚੇ ਵੇਖੇ ਨਹੀਂ ਜਾ ਰਹੇ ਸਨ, ਜੋ ਆਪਣੇ ਨਾਲ ਹੋਈ ਇਸ ਅਨਹੋਣੀ ‘ਤੇ ਰੋ ਰੋ ਕੇ ਹਾਲੋਂ ਬੇਹਾਲ ਹੋ ਰਹੇ ਸਨ। ਦੱਸਣਯੋਗ ਹੈ ਕਿ ਮ੍ਰਿਤਕ ਪ੍ਰੇਮ ਸਿੰਘ ਤੇ ਤਰਸੇਮ ਸਿੰਘ ਉਸ ਦੁੱਧ ਦੀ ਡੇਅਰੀ ਦੇ ਮਾਲਕ ਸਨ, ਜਿੱਥੇ ਗੋਬਰ ਟੈਂਕ ਸਾਫ ਕਰਦਿਆਂ ਦੋ ਹੋਰ ਕਰਮਚਾਰੀਆਂ ਹਰਮਿੰਦਰ ਸਿੰਘ ਤੇ ਮਨਜਿੰਦਰ ਸਿੰਘ ਟੈਂਕ ਵਿਚੋਂ ਗੈਸ ਚੜਨ੍ਹ ਨਾਲ ਬੇਵਕਤੀ ਮੌਤ ਹੋ ਗਈ ਸੀ। ਇਹ ਦੋਵੇਂ ਮ੍ਰਿਤਕ ਭਰਾ ਆਪਣੇ ਪੂਰੇ ਪਰਿਵਾਰ ਨਾਲ ਪਿਛਲੇ ਤਿੰਨ ਦਹਾਕਿਆਂ ਤੋਂ ਇਟਲੀ ਵਿਚ ਰਹਿੰਦੇ ਸਨ। ਜਿੱਥੇ ਉਨ੍ਹਾਂ ਦਾ ਦੁੱਧ ਦੇ ਕਾਰੋਬਾਰ ਵਿਚ ਵੱਡਾ ਨਾਮ ਸੀ ਅਤੇ ਉਹ ਕਰਤਾਰਪੁਰ ਦੇ ਕਸਬਾ ਨਾਮਾ ਪਿੰਡ ਚੀਮੇ ਨਾਲ ਸਬੰਧ ਰੱਖਦੇ ਸਨ। ਇਨ੍ਹਾਂ ਦੀ ਅੰਤਿਮ ਯਾਤਰਾ ਮੌਕੇ ਨੇੜ੍ਹਲੇ ਰਿਸ਼ਤੇਦਾਰ, ਸਥਾਨਕ ਅਧਿਕਾਰੀ ਅਤੇ ਭਾਰਤੀ ਭਾਈਚਾਰੇ ਦੇ ਬਹੁਤ ਸਾਰੇ ਪਰਿਵਾਰ ਮੌਜੂਦ ਸਨ, ਜਿਨ੍ਹਾਂ ਵੱਲੋਂ ਇੰਨਾਂ ਸਕੇ ਭਰਾਵਾਂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।
ਜਿਕਰਯੋਗ ਹੈ ਕਿ ਇਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਇਲਾਕੇ ਦਾ ਸਿੰਦਾਕੋ ਉੱਚੇਚੇ ਤੌਰ ‘ਤੇ ਮੌਜੂਦ ਸੀ, ਜਿਸ ਨੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿਚ ਹੌਂਸਲਾ ਰੱਖਣ ਲਈ ਕਿਹਾ ਅਤੇ ਪਰਿਵਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।

ਸਿੱਧੂ ਮੂਸੇਵਾਲਾ ਨੇ Live ਹੇ ਕੇ ਮੰਗੀ ਮਾਫੀ

ਕਰਤਾਰਪੁਰ ਕਾਰੀਡੋਰ ਦੇ ਉਦਘਾਟਨੀ ਸਮਾਰੋਹ ਵਿਚ ਲੀਡਰ ਕਿਸ ਰੁੱਖ ਬੈਠਣਗੇ?