in

ਸਟੌਪ ਇਟ ਨਾਲ ਚਰਚਾ ਵਿੱਚ ਹੈ ਜਗਦੀਸ਼ ਧਾਲੀਵਾਲ

ਵੇਰੋਨਾ (ਇਟਲੀ) 15 ਅਕਤੂਬਰ (ਅੰਮ੍ਰਿਤ ਬੋਪਾਰਾਏ) – “ਦੋ ਪੈਰ ਘੱਟ ਤੁਰਨਾ, ਪਰ ਤੁਰਨਾ ਮਟਕ ਦੇ ਨਾਲ”æ ਅਖਾਵਤ ਦਾ ਧਾਰਨੀ ਇਟਲੀ ਰਹਿੰਦਾ ਨੌਜਵਾਨ ਗਾਇਕ ਜਗਦੀਸ਼ ਧਾਲੀਵਾਲ ਨਵੇਂ ਗੀਤ “ਸਟੌਪ ਇਟ” ਨਾਲ ਇਕ ਵਾਰ ਫਿਰ ਚਰਚਾ ਵਿੱਚ ਹੈ। ਬੀਤੇ ਦਿਨੀਂ ਵੇਰੋਨਾ ਵਿਖੇ ਇਕ ਵਿਸ਼ੇਸ਼ ਗੱਲਬਾਤ ਦੌਰਾਨ ਜਗਦੀਸ਼ ਧਾਲੀਵਾਲ ਨੇ ਦੱਸਿਆ ਕਿ, “ਸਟੌਪ ਇਟ” ਗੀਤ ਨੂੰ ਦੇਸ਼-ਵਿਦੇਸ਼ ਅੰਦਰ ਵੱਸਦੇ ਪੰਜਾਬੀ ਸਰੋਤਿਆਂ ਦੁਆਰਾ ਭਰਪੂਰ ਹੁੰਗਾਰਾ ਮਿਲਿਆ ਹੈ। ਇਸ ਗੀਤ ਨੂੰ ਜਗਦੀਸ਼ ਧਾਲੀਵਾਲ ਨੇ ਖੁਦ ਹੀ ਲਿਖਿਆ ਹੈ। ਨਾਮੀ ਸੰਗੀਤਕ ਕੰਪਨੀ “ਵਿਹਲੀ ਜਨਤਾ” ਦੇ ਲੇਬਲ ਹੇਠ ਆਏ ਇਸ ਗੀਤ ਨੇ ਪੰਜਾਬੀ ਮਿਊਜਕ ਕੰਪਨੀ ਵਿੱਚ ਜਗਦੀਸ਼ ਧਾਲੀਵਾਲ ਦਾ ਕੱਦ ਹੋਰ ਉੱਚਾ ਕੀਤਾ ਹੈ। ਜਗਦੀਸ਼ ਧਾਲੀਵਾਲ ਦਾ ਕਹਿਣਾ ਹੈ ਕਿ, ਉਹ ਪੰਜਾਬੀ ਗਾਇਕੀ ‘ਚ ਹਮੇਸ਼ਾਂ ਚੰਗੇ ਗੀਤ ਸਰੋਤਿਆਂ ਦੀ ਝੋਲੀ ਪਾਉਂਦੇ ਰਹਿਣਗੇ। ਇਸ ਤੋਂ ਪਹਿਲਾਂ ਉਸ ਦਾ ਗੀਤ ‘ਕਿਰਪਾਨਾਂ’ ਵੀ ਖੂਬ ਚੱਲਿਆ ਸੀ।

ਕਰਤਾਰਪੁਰ ਸਾਹਿਬ : 3120 ਪਾਕਿਸਤਾਨੀ ਰੁਪਏ ਦੀ ਵਸੂਲੀ ਦਾ ਪ੍ਰਸਤਾਵ ਬਰਕਰਾਰ

ਪਾਕਿਸਤਾਨ ਨੇ ਪ੍ਰਕਾਸ਼ ਪੁਰਬ ਸਮਾਗਮਾਂ ਦਾ ਸ਼ੈਡਿਊਲ ਜਾਰੀ