in

ਸਨਬੋਨੀਫਾਚੋ ਵਿਖੇ ਗੁਰਮਤਿ ਪ੍ਰਚਾਰ ਕੈਂਪ ਲਗਾਇਆ

ਸਨਬੋਨੀਫਾਚੋ ਵਿਖੇ ਕੈਂਪ ਵਿਚ ਸ਼ਾਮਿਲ ਹੋਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ।

ਬੱਚਿਆਂ ਨੇ ਉਤਸ਼ਾਹਪੂਰਵਕ ਕੀਤੀ ਸ਼ਿਰਕਤ

ਸਨਬੋਨੀਫਾਚੋ ਵਿਖੇ ਕੈਂਪ ਵਿਚ ਸ਼ਾਮਿਲ ਹੋਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ।

ਵੇਰੋਨਾ (ਇਟਲੀ) 28 ਅਗਸਤ – ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਵਿਖੇ 15 ਰੋਜਾ ਗੁਰਮਤਿ ਪ੍ਰਚਾਰ ਕੈਂਪ ਲਗਾਇਆ ਗਿਆ। ਜਿਸ ਵਿੱਚ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਉਤਸ਼ਾਹਪੂਰਵਕ ਸ਼ਿਰਕਤ ਕੀਤੀ। ਕੈਂਪ ਦੌਰਾਨ ਭਾਈ ਸੁਖਰਾਜ ਸਿੰਘ ਗੋਇੰਦਵਾਲ ਅਤੇ ਭਾਈ ਗੁਰਬਚਨ ਸਿੰਘ (ਯੂ ਐੱਸ ਏ) ਦੁਆਰਾ ਬੱਚਿਆਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਗੁਰਬਾਣੀ ਸੰਥਿਆਂ, ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਹਰਮੋਨੀਅਮ ਨਾਲ ਕੀਰਤਨ ਕਰਨ, ਤਬਲਾ ਵਜਾਉਣ ਦੀ ਜਾਂਚ ਵੀ ਸਿਖਾਈ ਗਈ। ਬੱਚਿਆਂ ਨੂੰ ਇਤਿਹਾਸ ਸਰਵਣ ਕਰਵਾਉਣ ਤੇ ਕਵੀਸ਼ਰੀ ਕਰਨ ਬਾਰੇ ਵੀ ਬਾਰੀਕੀਆਂ ਸਹਿਤ ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਦੀਆਂ ਕਲਾਸਾਂ ਵੀ ਲਗਾਈਆਂ ਗਈਆਂ। ਹੈੱਡ ਗ੍ਰੰਥੀ ਭਾਈ ਪਲਵਿੰਦਰ ਸਿੰਘ ਅਤੇ ਸਟੇਜ ਸੰਚਾਲਕ ਭਾਈ ਗੁਰਨਿਹਾਲ ਸਿੰਘ ਦੁਆਰਾ ਵੀ ਬੱਚਿਆਂ ਨੂੰ ਸ਼ਬਦ ਗੁਰੂ ਨਾਲ ਜੋੜਿਆ ਗਿਆ।
ਸਮਾਪਤੀ ਵਾਲੇ ਦਿਨ ਕੈਂਪ ਦੌਰਾਨ ਚੰਗੀ ਕਾਰਗੁਜਾਰੀ ਦਿਖਾਉਣ ਵਾਲੇ ਬੱਚਿਆਂ ਦੀ ਸ਼ਾਨਦਾਰ ਟ੍ਰਾਫੀਆਂ ਦੇ ਨਾਲ ਹੌਸਲਾ ਅਫਜਾਈ ਕੀਤੀ ਗਈ। ਕੈਂਪ ਦੌਰਾਨ ਬੱਚਿਆਂ ਦੁਆਰਾ ਸ਼੍ਰੀ ਹਰਮੰਦਿਰ ਸਾਹਿਬ ਦਾ ਅਤਿ ਸੁੰਦਰ ਤੇ ਮਨਮੋਹਕ ਮਾਡਲ ਵੀ ਤਿਆਰ ਕੀਤਾ ਗਿਆ।

ਦੀਪ ਗੜੀ ਬਖਸ਼ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਅੱਜ ਦਾ ਨੌਜਵਾਨ ਪੜ੍ਹਿਆ ਲਿਖਿਆ ਹੋਣ ਦੇ ਨਾਲ-ਨਾਲ ਬੁੱਧੀਜੀਵੀ ਵੀ