in

ਸਨਬੋਨੀਫਾਚੋ ਵਿਖੇ ਸ਼ਾਨੋ ਸ਼ੌਕਤ ਨਾਲ ਮਨਾਇਆ 550ਵਾਂ ਪ੍ਰਕਾਸ਼ ਪੁਰਬ

 ਸਨਬੋਨੀਫਾਚੋ  (ਇਟਲੀ) (ਦਵਿੰਦਰ ਹੀਉਂ) - ਵਿਰੋਨਾ ਜਿਲੇ ਚ ਸਨਬੋਨੀਫਾਚੋ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ550ਵਾਂ ਪ੍ਰਕਾਸ਼ ਪੁਰਬ ਬਹੁਤ ਸ਼ਰਧਾ ਅਤੇ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ ਇਸ ਮੌਕੇ ਤੇ ਕਰਵਾਏ ਗਏ ਮਹਾਨ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਬੱਚਿਆ ਵਲੋਂ ਸ਼ਬਦ ਕੀਰਤਨ ਕੀਤਾ ਗਿਆ। ਭਾਈ ਸੁਲੱਖਣ ਸਿੰਘ ਆਸਟਰੀਆ ਵਾਲੇ ਅਤੇ ਭਾਰਤ ਤੋਂ ਵਿਸ਼ੇਸ਼ ਤੌਰ ਤੇ ਆਏ ਭਾਈ ਇੰਦਰਪ੍ਰੀਤ ਸਿੰਘ ਅਲੰਕਾਰ ਦੇ ਕੀਰਤਨੀ ਜੱਥਿਆਂ ਵਲੋਂ ਕਥਾ ਕੀਰਤਨ ਰਾਹੀਂ ਬਹੁਤ ਭਾਰੀ ਗਿਣਤੀ ਵਿੱਚ ਜੁੜੀਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਇਸ ਮੌਕੇ ਤੇ ਗੁਰੂ ਘਰ ਦੇ ਪ੍ਰਮੁੱਖ ਸੇਵਾਦਾਰ 
ਭਾਈ ਬਲਵਿੰਦਰ ਸਿੰਘ ਮੰਡੇਰ ਅਤੇ ਭਾਈ ਗੁਰਨਿਹਾਲ ਸਿੰਘ ਆਦਿ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਪ੍ਰਮੁੱਖ ਸ਼ਖਸੀਅਤਾਂ ਦਾ ਸਰੋਪਾਓ ਨਾਲ ਮਾਣ ਸਨਮਾਨ ਕੀਤਾ ਗਿਆ। ਉਪਰੰਤ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ। 

ਪੰਜਾਬੀ ਗੀਤਾਂ ਵਿਚ ਬੇਲੋੜਾ ਨੰਗੇਜਪਨ ਅਤੇ ਫੁੱਕਰਬਾਜੀ ਚਿੰਤਾਜਨਕ ਵਿਸ਼ੇ – ਕੌਲੀਆਵਾਲ ਤੇ ਤਾਸ਼ਪੁਰੀ

ਬਰੈਂਪਟਨ ‘ਚ ਸੜਕ ਦਾ ਨਾਂ ‘ਗੁਰੂ ਨਾਨਕ ਸਟਰੀਟ’ ਰੱਖਿਆ