in

ਸਬਾਊਦੀਆ : 33 ਸਾਲਾ ਇੰਡੀਅਨ ਨਸ਼ੇ ਦੇ ਵਪਾਰ ਦੇ ਦੋਸ਼ ਹੇਠ ਗ੍ਰਿਫ਼ਤਾਰ

ਇਟਲੀ ਦੀ ਪੁਲਿਸ ਯੂਨਿਟ ਕਾਰਾਬਿਨੇਰੀ ਨੇ ਸਬਾਊਦੀਆ ਵਿਖੇ ਨਸ਼ਾ ਵੇਚਣ ਅਤੇ ਖ੍ਰੀਦਣ ਨੂੰ ਰੋਕਣ ਦੇ ਮਕਸਦ ਨਾਲ ਇਲਾਕੇ ਵਿਚ ਕੀਤੀ ਗਈ ਛਾਪੇਮਾਰੀ ਦੌਰਾਨ ਇਕ 33 ਸਾਲਾ ਇੰਡੀਅਨ ਵਿਅਕਤੀ ਨੂੰ ਨਸ਼ੇ ਦੇ ਵਪਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ ਉਪਰੋਕਤ ਵਿਅਕਤੀ ਕਿਸੇ ਦੂਸਰੇ ਵਿਅਕਤੀ ਨੂੰ ਨਸ਼ਾ ਵੇਚ ਰਿਹਾ ਸੀ। ਸੂਚਨਾ ਮਿਲਣ ‘ਤੇ ਨਸ਼ਾ ਖ੍ਰੀਦਣ ਵਾਲਾ ਵਿਅਕਤੀ ਉਸ ਸਮੇਂ ਉਥੋਂ ਜਾ ਚੁੱਕਾ ਸੀ, ਜਦਕਿ ਪੁਲਿਸ ਨੇ ਨਸ਼ਾ ਵੇਚਣ ਵਾਲੇ ਵਿਅਕਤੀ ਨੂੰ ਹੋਰ ਨਸ਼ੇ ਸਮੇਤ ਗ੍ਰਿਫ਼ਤਾਰ ਕਰ ਲਿਆ। ਵਿਅਕਤੀ ਦੀ ਅਤੇ ਉਸਦੀ ਰਿਹਾਇਸ਼ ਦੀ ਛਾਣਬੀਣ ਦੌਰਾਨ 15 ਗ੍ਰਾਮ ਹੈਰੋਇਨ, 540 ਯੂਰੋ ਦੀ ਰਕਮ ਅਤੇ ਨਸ਼ੇ ਨੂੰ ਪੈਕ ਕਰਨ, ਤੋਲਣ ਆਦਿ ਔਜਾਰ ਪੁਲਿਸ ਨੇ ਬਰਾਮਦ ਕੀਤੇ ਹਨ। ਉਪਰੋਕਤ ਵਿਅਕਤੀ ਫਿਲਹਾਲ ਪੁਲਿਸ ਹਿਰਾਸਤ ਵਿਚ ਹੈ, ਜਦਕਿ ਅਗਲੀ ਕਾਰਵਾਈ ਅਜੇ ਬਾਕੀ ਹੈ।
– ਪੰਜਾਬ ਐਕਸਪ੍ਰੈੱਸ

ਕੋਰੋਨਾ ਦੇ ਰੂਲ ਤੋੜਣ ਤੇ ਜੁਰਮਾਨਾ ਹੋਵੇਗਾ

ਹਵਾਈ ਯਾਤਰਾ ਲਈ ਕਰਨੀ ਹੋਵੇਗੀ ਇਨ੍ਹਾਂ ਨਿਯਮਾਂ ਦੀ ਪਾਲਣਾ