in

ਸਰਕਾਰੀ ਹਸਪਤਾਲਾਂ ਵਿਚ ਨਹੀਂ ਮਿਲੇਗਾ ਪ੍ਰਾਈਵੇਟ ਰੂਮ: ਕੇਜਰੀਵਾਲ

ਰਸੂਖ਼ ਵਾਲੇ ਲੋਕ ਤਾਂ ਹਸਪਤਾਲ ਵਿਚ ਪ੍ਰਾਈਵੇਟ ਕਮਰਾ ਲੈ ਲੈਂਦੇ ਹਨ ਪਰ ਆਮ ਬੰਦੇ ਲਈ ਅਜਿਹਾ ਕੋਈ ਪ੍ਰਬੰਧ ਨਹੀਂ ਹੈ
ਰਸੂਖ਼ ਵਾਲੇ ਲੋਕ ਤਾਂ ਹਸਪਤਾਲ ਵਿਚ ਪ੍ਰਾਈਵੇਟ ਕਮਰਾ ਲੈ ਲੈਂਦੇ ਹਨ ਪਰ ਆਮ ਬੰਦੇ ਲਈ ਅਜਿਹਾ ਕੋਈ ਪ੍ਰਬੰਧ ਨਹੀਂ ਹੈ

ਦਿੱਲੀ ਦੇ ਸਰਕਾਰੀ ਹਸਪਤਾਲਾਂ ‘ਚ ਵੀ.ਆਈ.ਪੀ. ਕਲਚਰ ਖ਼ਤਮ ਹੋਵੇਗਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੁਕਮ ਦਿੱਤਾ ਹੈ ਕਿ ਸਰਕਾਰੀ ਹਸਪਤਾਲਾਂ ‘ਚ ਹੁਣ ਪ੍ਰਾਈਵੇਟ ਕਮਰੇ ਨਹੀਂ ਦਿੱਤੇ ਜਾਣਗੇ। ਹਸਪਤਾਲਾਂ ਵਿਚ ਹੁਣ ਸਾਰੇ ਨਾਗਰਿਕਾਂ ਨੂੰ ਇਕੋ ਜਿਹਾ ਇਲਾਜ ਮਿਲੇਗਾ।

ਦੱਸਣਯੋਗ ਹੈ ਕਿ ਦਿੱਲੀ ਦੇ ਹਸਪਤਾਲਾਂ ਵਿਚ ਭੀੜ ਕਾਰਨ ਮਰੀਜ਼ਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਰਸੂਖ਼ ਵਾਲੇ ਲੋਕ ਤਾਂ ਹਸਪਤਾਲ ਵਿਚ ਪ੍ਰਾਈਵੇਟ ਕਮਰਾ ਲੈ ਲੈਂਦੇ ਹਨ ਪਰ ਆਮ ਬੰਦੇ ਲਈ ਅਜਿਹਾ ਕੋਈ ਪ੍ਰਬੰਧ ਨਹੀਂ ਹੈ। ਇਸ ਲਈ ਸਰਕਾਰ ਨੇ ਫੈਸਲਾ ਲਿਆ ਹੈ ਕਿ ਸਭ ਨੂੰ ਬਰਾਬਰ ਸਹੂਲਤਾਂ ਮਿਲਣਗੀਆਂ।ਦਿੱਲੀ ਸਰਕਾਰ ਨੇ ਹਸਪਤਾਲਾਂ ‘ਚ 13,899 ਬੈੱਡ ਵਧਾਉਣ ਦਾ ਫੈਸਲਾ ਲਿਆ ਹੈ। ਫਿਲਹਾਲ ਦਿੱਲੀ ਦੇ ਹਸਪਤਾਲਾਂ ‘ਚ ਬੈੱਡਾਂ ਦੀ ਗਿਣਤੀ 11,353 ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਹਸਪਤਾਲਾਂ ‘ਚ ਸਾਰੇ ਲੋਕਾਂ ਲਈ ਸਹੂਲਤਾਂ ਵਧਾਈਆਂ ਜਾਣਗੀਆਂ। ਸਾਰੇ ਹਸਪਤਾਲਾਂ ‘ਚ ਏ.ਸੀ. ਲਾਏ ਜਾਣਗੇ।

ਆਰਜੀਨਿਆਨੋ ਵਿਖੇ ਜਨਮ ਅਸ਼ਟਮੀ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ

ਲੜਾਈ ਲਈ ਤੈਅ ਕੀਤੇ ਸਮੇਂ ‘ਤੇ ਪੁੱਜੇ ਮਾਂਗਟ ਤੇ ਰੰਮੀ ਦੇ ਸਮਰਥਕ, ਇਕ-ਦੂਜੇ ਨੂੰ ਵੰਗਾਰਿਆ