in

ਸ਼੍ਰੀ ਹਰੀ ਓਮ ਮੰਦਰ ਮਾਨਤੋਵਾ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਦਾ ਆਗਮਨ ਪੁਰਬ

ਮਾਨਤੋਵਾ (ਇਟਲੀ) (ਕੈਂਥ, ਗੁਰਸ਼ਰਨ ਸਿੰਘ ਸੋਨੀ) – ਮਾਨਤੋਵਾ ਦੇ ਪੈਗੋਨਿਆਗਾ ਦੇ ਸ਼੍ਰੀ ਹਰੀ ਓਮ ਮੰਦਰ ਵਿਖੇ ਸਮੂਹ ਸੰਗਤਾਂ ਵਲੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ. ਜਿਸ ਵਿੱਚ ਮੰਦਰ ਦੇ ਪੁਰਾਣੇ ਸੇਵਾਦਾਰ ਸੁਰਜੀਤ ਸਿੰਘ ਯੂ ਕੇ ਤੋਂ ਉਚੇਚੇ ਤੌਰ ਤੇ ਪਹੁੰਚੇ ਅਤੇ ਨਾਮਧਾਰੀ ਟਰੱਸਟ ਵਲੋਂ ਨਰਿੰਦਰ ਸਿੰਘ, ਅਮਰੀਕ ਸਿੰਘ, ਜੋਗਾ ਸਿੰਘ, ਕੁਲਵੰਤ ਸਿੰਘ ਵੱਲੋਂ ਸੇਵਾਵਾਂ ਮੰਦਰ ਵਿੱਚ ਦਿੱਤੀਆਂ ਗਈਆਂ। ਮੰਦਰ ਦੇ ਪ੍ਰਧਾਨ ਹਰਮੇਸ਼ ਲਾਲ ਵੱਲੋਂ ਸੰਗਤਾਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ. ਜਿਨ੍ਹਾਂ ਸੇਵਾਦਾਰਾਂ ਵਲੋਂ ਇਸ ਪਾਵਨ ਦਿਹਾੜੇ ਮੌਕੇ ਸੇਵਾਵਾਂ ਕੀਤੀਆਂ ਗਈਆਂ ਸਨ, ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ.
ਇਸ ਪਾਵਨ ਦਿਹਾੜੇ ਮੌਕੇ ਸ਼੍ਰੀ ਹਰੀ ਓਮ ਮੰਦਰ ਵਿਖੇ ਸੰਗਤਾਂ ਨੇ ਉਤਸ਼ਾਹ ਨਾਲ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ, ਅਤੇ ਇਸ ਮੌਕੇ ਮੰਦਰ ਵਿੱਚ ਸੰਗਤਾਂ ਦਾ ਇਕੱਠ ਦੇਖਣ ਨੂੰ ਮਿਲਿਆ।

ਸੁਪਰ ਗ੍ਰੀਨ ਪਾਸ: ਕੀ ਬਦਲਦਾ ਹੈ ਅਤੇ ਕਦੋਂ ਤੋਂ

ਸ਼ਿੰਗਾਰਾ ਸਿੰਘ ਦੀ ਮੌਤ ਤੋਂ ਬਾਅਦ ਸੋਗ ਦੀ ਲਹਿਰ