in

ਸਾਹਿਤ ਸੁਰ ਸੰਗਮ ਸਭਾ ਦੇ ਪ੍ਰਧਾਨ ਹੋਣਗੇ ਬਿੰਦਰ ਕੋਲੀਆਂਵਾਲ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਬੀਤੇ ਦਿਨੀਂ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਸਭਾ ਦੇ ਮੈਂਬਰਾਂ ਦੀ ਚੋਣ ਕੀਤੀ ਗਈ। ਜਿਸ ਦੌਰਾਨ ਬਲਵਿੰਦਰ ਸਿੰਘ ਚਾਹਲ ਨੇ ਪਿਛਲੀਆਂ ਸਾਰੀਆਂ ਨਿਯੁਕਤੀਆਂ ਨੂੰ ਭੰਗ ਕਰਦਿਆਂ ਨਵੀਂ ਚੋਣ ਦਾ ਮਤਾ ਪੇਸ਼ ਕੀਤਾ। ਜਿਸ ਵਿੱਚ ਸਰਬਸੰਮਤੀ ਦੁਆਰਾ ਪ੍ਰਸਿੱਧ ਨਾਵਲਕਾਰ ਬਿੰਦਰ ਕੋਲੀਆਂਵਾਲ ਨੂੰ ਨਵਾਂ ਪ੍ਰਧਾਨ ਚੁਣਿਆ ਗਿਆ.
ਬਾਕੀ ਅਹੁਦੇਦਾਰਾਂ ਵਿੱਚ ਸਰਪ੍ਰਸਤ ਬਲਵਿੰਦਰ ਸਿੰਘ ਚਾਹਲ, ਉਪ ਪ੍ਰਧਾਨ ਗੁਰਮੀਤ ਸਿੰਘ ਮੱਲ੍ਹੀ, ਜਨਰਲ ਸਕੱਤਰ ਪ੍ਰੋ: ਜਸਪਾਲ ਸਿੰਘ, ਸਕੱਤਰ ਯਾਦਵਿੰਦਰ ਸਿੰਘ ਬਾਗੀ, ਸਕੱਤਰ ਰਾਣਾ ਅਠੌਲ਼ਾ, ਖਜ਼ਾਨਚੀ ਰਾਜੂ ਹਠੂਰੀਆ, ਮੁੱਖ ਸਲਾਹਕਾਰ ਦਲਜਿੰਦਰ ਰਹਿਲ, ਸਲਾਹਕਾਰ ਨਿਰਵੈਲ ਸਿੰਘ ਢਿੱਲੋਂ, ਸਲਾਹਕਾਰ ਕਰਮਜੀਤ ਕੌਰ ਰਾਣਾ, ਸਲਾਹਕਾਰ ਸਤਵੀਰ ਸਾਂਝ, ਪ੍ਰੈਸ ਸਕੱਤਰ ਸਿੱਕੀ ਝੱਜੀ ਪਿੰਡ ਵਾਲਾ, ਸਹਾਇਕ ਪ੍ਰੈਸ ਸਕੱਤਰ ਗੁਰਸ਼ਰਨ ਸਿੰਘ ਸੋਨੀ, ਮੈਂਬਰ ਮੇਜਰ ਸਿੰਘ ਖੱਖ, ਮਲਕੀਅਤ ਸਿੰਘ ਹਠੂਰੀਆ, ਨਰਿੰਦਰਪਾਲ ਸਿੰਘ ਪਨੂੰ, ਜਸਵਿੰਦਰ ਕੌਰ ਮਿੰਟੂ, ਭਿੰਦਰਜੀਤ ਕੌਰ, ਅਮਰਵੀਰ ਸਿੰਘ ਹੋਠੀ, ਪ੍ਰੇਮਪਾਲ ਸਿੰਘ, ਹਰਦੀਪ ਸਿੰਘ ਕੰਗ ਆਦਿ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ।
ਇਸ ਮੌਕੇ ਸਭਾ ਦੇ ਸਮੂਹ ਅਹੁਦੇਦਾਰ ਸ਼ਾਮਿਲ ਸਨ, ਜਿਹਨਾਂ ਵਿੱਚ ਬਲਵਿੰਦਰ ਸਿੰਘ ਚਾਹਲ, ਰਾਣਾ ਅਠੌਲਾ, ਰਾਜੂ ਹਠੂਰੀਆ, ਦਲਜਿੰਦਰ ਰਹਿਲ, ਬਿੰਦਰ ਕੋਲੀਆਂ ਵਾਲ, ਪ੍ਰੋ: ਜਸਪਾਲ ਸਿੰਘ, ਮੇਜਰ ਸਿੰਘ ਖੱਖ , ਮਲਕੀਅਤ ਸਿੰਘ ਧਾਲੀਵਾਲ, ਸਿੱਕੀ ਝੱਜੀ ਪਿੰਡ ਵਾਲਾ, ਯਾਦਵਿੰਦਰ ਸਿੰਘ ਬਾਗੀ, ਨਰਿੰਦਰਪਾਲ ਸਿੰਘ ਪਨੂੰ, ਸਤਵੀਰ ਸਾਂਝ, ਜਸਵਿੰਦਰ ਕੌਰ ਮਿੰਟੂ, ਭਿੰਦਰਜੀਤ ਕੌਰ ਆਦਿ ਹਾਜ਼ਰ ਸਨ।

ਗੁਰੂ ਰਵਿਦਾਸ ਜੀ ਦਾ ਆਗਮਨ ਪੁਰਬ ਕਤਾਨੀਆ ਵਿਖੇ ਧੂਮਧਾਮ ਨਾਲ ਮਨਾਇਆ

ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਅਪ੍ਰੀਲੀਆ ਵਿਖੇ 7 ਮਈ ਨੂੰ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ