in

ਸਿੱਖ ਆਗੂ ਦਿਦਾਰ ਸਿੰਘ ਬੈਂਸ ਦੇ ਅੰਤਮ ਸੰਸਕਾਰ ਸਮੇਂ ਦਰਸ਼ਨਾਂ ਲਈ ਭਾਰੀ ਗਿਣਤੀ ‘ਚ ਲੋਕ ਪਹੁੰਚੇ

ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਭਾਈ ਰਘਵੀਰ ਸਿੰਘ ਵੀ ਹੋਏ ਸ਼ਾਮਿਲ

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) – ਦੁਨੀਆਂ ਦੇ ਸਿੱਖ ਦਿਸਹੱਦਿਆਂ ਵਿੱਚ ਆਪਣਾ ਨਾਂ ਇੱਕ ਸਿੱਖ ਆਗੂ ਤੇ ਦਾਨੀ ਵਜੋਂ ਸਥਾਪਿਤ ਕਰਨ ਵਾਲੇ ਸਰਦਾਰ ਦਿਦਾਰ ਸਿੰਘ ਬੈਂਸ ਦਾ ਅੱਜ ਅੰਤਮ ਸੰਸਕਾਰ ਯੂਬਾ ਸਿਟੀ ਵਿਖੇ ਕਰ ਦਿੱਤਾ ਗਿਆ ਇਸ ਮੌਕੇ ਉਨਾਂ ਨੂੰ ਪਿਆਰ ਕਰਨ ਵਾਲੇ ਤੇ ਅੰਤਮ ਦਰਸ਼ਨ ਕਰਨ ਵਾਲੇ ਲੋਕ ਭਾਰੀ ਗਿਣਤੀ ਚ ਜਮਾਂ ਹੋਏ, ਇਸ ਦੌਰਾਨ ਸਰਦਾਰ ਦਿਦਾਰ ਸਿੰਘ (84) ਦੇ ਪਰਿਵਾਰਿਕ ਮੈਂਬਰਾਂ ਚ ਉਨਾਂ ਦੀ ਪਤਨੀ ਸੰਤੀ ਬੈਂਸ, ਬੇਟਾ ਅਜੀਤ ਸਿੰਘ ਬੈਂਸ, ਬੇਟੀ ਦਲਜੀਤ ਕੌਰ, ਬੇਟਾ ਕਰਮਦੀਪ ਸਿੰਘ ਬੈਂਸ, ਜੋ ਕਿ ਸਟਰ ਕਾਊਂਟੀ ਸੁਪਰਵਾਈਜਰ ਹਨ ਅਤੇ ਵੱਡੇ ਪਰਿਵਾਰ ਸਮੇਤ ਪੋਤੇ ਪੋਤੀਆਂ, ਦੋਹਤੇ ਦੋਹਤੀਆਂ ਵਲੋਂ ਸਰਦਾਰ ਦਿਦਾਰ ਸਿੰਘ ਬੈਂਸ ਨਾਲ ਆਪਣੇ ਆਪਣੇ ਤੁਜਰਬੇ ਤੇ ਵਿਹਾਰ ਸਾਂਝੇ ਕੀਤੇ।

ਰਿਵਰ ਵੈਲੀ ਹਾਈ ਸਕੂਲ ਦੇ ਇੱਕ ਇੰਨਡੋਰ ਸਟੇਡੀਅਮ ਵਿੱਚ ਅਯੋਜਿਤ ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਹਰ ਤਰਾਂ ਦੀ ਸ਼ਖਸ਼ੀਅਤ ਸ਼ਾਮਿਲ ਹੋਈ। ਜਿਨਾਂ ਵਿੱਚ ਖਾਸ ਤੌਰ ਤੇ ਕੈਲੀਫੋਰਨੀਆਂ ਦੇ ਸਾਬਕਾ ਗਵਰਨਰ ਜੈਰੀ ਬਰਾਊਨ, ਕਾਂਗਰਸਮੈਨ, ਕਾਊਂਟੀ ਸੁਪਰਵਾਈਜਰ, ਯੂਬਾ ਤੇ ਯੋਲੋ ਕਾਉਂਟੀ ਦੇ ਉਚ ਅਧਿਕਾਰੀ, ਮੇਅਰ ਯੂਬਾ ਸਿਟੀ, ਮੇਅਰ ਲੈਥਰੋਪ ਸੁਖਮਿੰਦਰ ਧਾਲੀਵਾਲ, ਤੋਂ ਇਲਾਵਾ ਸਿੱਖ ਭਾਈਚਾਰੇ ਵਿਚੋਂ ਸ੍ਰੀ ਤਖਤ ਕੇਸਗ੍ਹੜ ਸਾਹਿਬ ਦੇ ਜੱਥੇਦਾਰ ਭਾਈ ਰਘਵੀਰ ਸਿੰਘ ਜੀ, ਗੁਰਦੁਆਰਾ ਬੰਗਲਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਰਣਜੀਤ ਸਿੰਘ ਜੀ, ਦਿਲਬਾਗ ਸਿੰਘ ਬੈਂਸ, ਜਸਵੰਤ ਸਿੰਘ ਬੈਂਸ, ਅਕਾਲੀ ਆਗੂ ਤੇ ਧਨਾਢ ਦਰਸ਼ਨ ਸਿੰਘ ਧਾਲੀਵਾਲ, ਬਾਬਾ ਬਲਬੀਰ ਸਿੰਘ ਬੁੱਢਾ ਦੱਲ, ਜੰਗ ਸਿੰਘ, ਗਿਆਨ ਸਿੰਘ ਸੰਧੂ ਕਨੇਡਾ, ਹਰਭਜਨ ਸਿੰਘ ਯੋਗੀ ਦੇ ਬੇਟੇ ਭਾਈ ਰਣਵੀਰ ਸਿੰਘ, ਤੇ ਭਾਈ ਕੁਲਬੀਰ ਸਿੰਘ, ਬਲਦੇਵ ਸਿੰਘ ਸੱਲਾ ਈਸਟ ਕੋਸਟ, ਰਣਜੀਤ ਸਿੰਘ ਟੁੱਟ, ਜੱਥੇਦਾਰ ਤਾਰਾ ਸਿੰਘ, ਜਸਵਿੰਦਰ ਸਿੰਘ ਜੱਸੀ, ਨਿੱਝਰ ਬ੍ਰਦਰਜ, ਬਲਜੀਤ ਸਿੰਘ ਮਾਨ, ਸੁਰਿੰਦਰ ਸਿੰਘ ਅਟਵਾਲ, ਸੁਰਜੀਤ ਟੁੱਟ, ਦਲਵੀਰ ਸਿੰਘ ਸੰਘੇੜਾ, ਸੁਖਵੰਤ ਸਿੰਘ ਖੈਰਾ,ਜਤਿੰਦਰ ਭੰਗੂ, ਪੌਲ ਰਾਮ, ਸਰਬਜੀਤ ਥਿਆੜਾ, ਰੌਣਕ ਸਿੰਘ ਐਲ ਏ, ਸੁਖਵਿੰਦਰ ਅਬਲੋਵਾਲ, ਮੱਖਣ ਸਿੰਘ ਮੱਲਾ ਬੇਦੀਆਂ ਅਦਿ ਸਖਸ਼ੀਅਤਾਂ ਨੇ ਵਿਸ਼ੇਸ ਤੌਰ ਤੇ ਹਾਜਰੀ ਭਰੀ। ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਟਾਇਰਾ ਬਿਉਨਾ ਜਿਸਦੇ ਸਰਦਾਰ ਦਿਦਾਰ ਸਿੰਘ ਬਾਨੀ ਸਨ ਵਿੱਚ ਅੰਤਮ ਅਰਦਾਸ ਕੀਤੀ ਗਈ.

ਇਸ ਅੰਤਿਮ ਅਰਦਾਸ ਵਿੱਚ ਸਿਰਫ ਸਿੱਖ ਭਾਈਚਾਰੇ ਦੀ ਸੰਗਤ ਤੇ ਹੋਰ ਪਰਿਵਾਰ ਤੇ ਰਿਸ਼ਤੇਦਾਰ ਸ਼ਾਮਿਲ ਸਨ। ਇਸ ਮੌਕੇ ਸ੍ਰੀ ਤਖਤ ਕੇਸਗ੍ਹੜ ਸਾਹਿਬ ਦੇ ਜੱਥੇਦਾਰ ਭਾਈ ਰਘਵੀਰ ਸਿੰਘ ਜੀ ਵਲੋਂ ਬੈਂਸ ਪਰਿਵਾਰ ਨੂੰ ਸਿਰੋਪਾਓ ਦੇ ਕੇ ਤੇ ਗੁਰਦੁਆਰਾ ਸਾਹਿਬ ਵਲੋਂ ਦਿਦਾਰ ਸਿਮਘ ਬੈਂਸ ਦੇ ਨਾਂ ਦੀ ਪਲੈਕ ਭੇਂਟ ਕੀਤੀ ਗਈ। ਇਸ ਮੌਕੇ ਸ੍ਰੀ ਤਖਤ ਕੇਸਗ੍ਹੜ ਸਾਹਿਬ ਦੇ ਜੱਥੇਦਾਰ ਭਾਈ ਰਘਵੀਰ ਸਿੰਘ ਜੀ ਨੇ ਸਰਦਾਰ ਦਿਦਾਰ ਬੈਂਸ ਨੂੰ ਸਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸਰਦਾਰ ਦਿਦਾਰ ਸਿੰਘ ਬੈਂਸ ਨੇ ਬੜੀ ਸਾਦਗੀ ਵਾਲਾ ਜੀਵਨ ਜੀਵਿਆ ਤੇ ਉਹ ਮਹਾਨ ਦਾਨੀ ਸਨ ਜਿਨਾਂ ਨੇ ਸਿੱਖ ਕੌਮ ਲਈ ਕਿਰਤ ਕਰਦਿਆਂ ਸਾਰਾ ਜੀਵਨ ਲਾ ਦਿੱਤਾ। ਉਨਾਂ ਗੁਰਬਾਣੀ ਤੇ ਕਵੀ ਗਿਰਧਰ ਦੇ ਕਈ ਹਵਾਲਿਆਂ ਤਹਿਤ ਸੰਗਤ ਨਾਲ
ਰੂਬਰੂ ਹੋਏ ਤੇ ਬੈਂਸ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਇਸ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਰਣਜੀਤ ਸਿੰਘ ਜੀ ਨੇ ਕਥਾ ਤੇ ਸਰਧਾਂਜਲੀ ਭੇਂਟ ਕੀਤੀ ਤੇ ਸਰਦਾਰ ਸਿੰਘ ਬੈਂਸ ਦੇ ਨਾਂ ਤੇ ਕੋਈ ਖਾਸ ਸਦੀਵੀ ਯਾਦਗਾਰ ਬਣਾਉਣ ਦੀ ਪ੍ਰਬੰਧਕਾਂ ਨੂੰ ਬੇਨਤੀ ਵੀ ਕੀਤੀ। ਇਸ ਮੌਕੇ ਸ੍ਰੀ ਤਖਤ ਕੇਸਗ੍ਹੜ ਸਾਹਿਬ ਦੇ ਜੱਥੇਦਾਰ ਭਾਈ ਰਘਵੀਰ ਸਿੰਘ ਜੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਅਤੇ ਸ੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਭੇਜਿਆ ਸ਼ੋਕ ਸੰਦੇਸ਼ ਵੀ ਪੜ ਕੇ ਸੁਣਾਇਆ। ਇਸ ਮੌਕੇ ਹਰਭਜਨ ਸਿੰਘ ਯੋਗੀ ਦੇ ਬੇਟੇ ਭਾਈ ਰਣਵੀਰ ਸਿੰਘ, ਗਿਆਨ ਸਿੰਘ ਸੰਧੂ ਕਨੇਡਾ, ਗੁਰਨਾਮ ਸਿਮਘ ਪੰਮਾ, ਹਰਬੰਸ ਸਿੰਘ ਪੰਮਾ ਆਦਿ ਨੇ ਵੀ ਸਰਦਾਰ ਸਿੰਘ ਬੈਂਸ ਨੂੰ ਸਰਧਾਂਜਲੀ ਭੇਂਟ ਕੀਤੀ। ਵਰਨਣਯੋਗ ਹੈ ਕਿ ਸਰਦਾਰ ਦਿਦਾਰ ਸਿੰਘ ਬੈਂਸ ਦਾ ਪੰਜਾਬ ਵਿਚਲਾ ਪਿੰਡ ਨੰਗਲ ਖੁਰਦ, ਨੇੜੇ ਮਾਹਿਲਪੁਰ ਹੁਸ਼ਿਆਰਪੁਰ ਹੈ ।

ਬਰੇਸ਼ੀਆ ਵਿਖੇ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਵਿਚ ਵਿਸ਼ਾਲ ਗੁਰਮਤਿ ਸਮਾਗਮ

ਇਟਲੀ ਤੋਂ ਪੰਜਾਬੀ ਦੇ ਸੀਨੀਅਰ ਪੱਤਰਕਾਰ ਵਿੱਕੀ ਬਟਾਲਾ ਦਾ ਅਚਾਨਕ ਦਿਹਾਂਤ