in

ਸਿੱਖ ਸੰਗਤਾਂ ਵੱਲੋਂ ਕੋਰੋਨਾ ਪੀੜ੍ਹਤਾਂ ਦੀ ਕੀਤੀ ਜਾ ਰਹੀ ਮਦਦ ਮਹਾਨ ਸੇਵਾ – ਭਾਈ ਪ੍ਰਗਟ ਸਿੰਘ

ਮਿਲਾਨ (ਇਟਲੀ) 5 ਮਈ (ਪੱਤਰ ਪ੍ਰੇਰਕ) – ਇਟਰਨੈਸ਼ਨਲ ਪੰਥਕ ਦਲ ਇਟਲੀ ਦੇ ਮੁੱਖ ਸੇਵਾਦਾਰ ਭਾਈ ਪ੍ਰਗਟ ਸਿੰਘ ਅੰਮ੍ਰਿਤਸਰੀਆ ਨੇ ਕਿਹਾ ਕਿ, ਵਿਸ਼ਵ ਵਿੱਚ ਫੈਲ੍ਹੈ ਮਹਾਂਮਾਰੀ ਕੋਰੋਨਾ ਕਾਰਨ ਲੋੜਵੰਦ ਪਰਿਵਾਰਾਂ ਲਈ ਇਟਲੀ ਦੇ ਕੋਨੇ ਕੋਨੇ ਵਿਚ ਵੱਸਦੀਆਂ ਸਿੱਖ ਸੰਗਤਾਂ ਦੁਆਰਾ ਦਸਵੰਧ ਕੱਢ ਕੇ ਜੋ ਮਦਦ ਕੀਤੀ ਜਾ ਰਹੀ ਹੈ, ਸਚਮੁੱਚ ਇਕ ਮਹਾਨ ਸੇਵਾ ਹੈ। ਬੀਤੇ ਦਿਨ ਇਕ ਵਿਸ਼ੇਸ਼ ਗੱਲਬਾਤ ਦੌਰਾਨ ਭਾਈ ਪ੍ਰਗਟ ਸਿੰਘ ਨੇ ਕਿਹਾ ਕਿ, ਅੱਜ ਸਮੁੱਚਾ ਸੰਸਾਰ ਇਸ ਨਾਮੁਰਾਦ ਮਹਾਂਮਾਰੀ ਨਾਲ ਜੂਝ ਰਿਹਾ ਹੈ। ਇਸ ਸੰਕਟ ਦੇ ਸਮੇਂ ਇਟਲੀ ਵਿੱਚ ਵੀ ਸਥਿਤੀ ਬਹੁਤ ਹੀ ਚਿੰਤਾਜਨਕ ਬਣੀ ਰਹੀ ਹੈ, ਪ੍ਰੰਤੂ ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਵੱਖ ਵੱਖ ਜਥੇਬੰਦੀਆਂ ਦੁਆਰਾ ਸੰਗਤਾਂ ਦੇ ਸਹਿਯੋਗ ਨਾਲ ਇਟਾਲੀਅਨ ਸਰਕਾਰ ਨੂੰ ਮਾਇਆ ਇਕੱਤਰ ਕਰਕੇ ਭੇਜੀ ਗਈ ਹੈ। ਜੋ ਕਿ ਸਮੁੱਚੀਆਂ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਇਕ ਅਤਿ ਸ਼ਾਲਾਘਾਯੋਗ ਤੇ ਮਹਾਨ ਉਪਰਾਲਾ ਹੈ। ਉਨ੍ਹਾਂ ਇੰਟਰਨੈਸ਼ਨਲ ਪੰਥਕ ਦਲ ਇਟਲੀ ਤਰਫੋਂ ਯੂਰਪ ਅਤੇ ਇਟਲੀ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਦੇ ਚਰਨਾਂ ਵਿੱਚ ਇਹ ਵੀ ਅਪੀਲ ਕੀਤੀ ਹੈ ਕਿ ਆਪੋ ਆਪਣੇ ਇਲਾਕੇ ਵਿਚ ਸਿੱਖ ਕੌਮ ਦੇ ਪ੍ਰਚਾਰਕਾਂ ਰਾਗੀ ਢਾਡੀ ਕੀਰਤਨੀਏ ਅਤੇ ਕਥਾ ਵਾਚਕਾਂ ਦੀ ਵੀ ਇਸ ਸੰਕਟ ਸਮੇਂ ਸੰਗਤਾਂ ਵੱਲੋਂ ਸਮਰੱਥਾ ਅਨੁਸਾਰ ਬਣਦੀ ਮਦਦ ਕੀਤੀ ਜਾਵੇ, ਕਿਉਕਿ ਇਨਾਂ ਮੁਲਕਾਂ ‘ਚ ਕਈ ਸਿੱਖ ਪ੍ਰਚਾਰਕ ਕੰਮ ਤੋਂ ਵਿਹਲੇ ਹਨ। ਭਾਈ ਪ੍ਰਗਟ ਸਿੰਘ ਨੇ ਦੱਸਿਆ ਕਿ, ਭਾਵੇਂ ਕਿ ਇਸ ਬਿਮਾਰੀ ਕਾਰਨ ਹੁਣ ਸੰਗਤਾਂ ਹਾਲੇ ਗੁਰਦੁਆਰਾ ਸਾਹਿਬ ਨਹੀਂ ਪਹੁੰਚ ਰਹੀਆਂ, ਪ੍ਰੰਤੂ ਫਿਰ ਵੀ ਸਰਬੱਤ ਦੇ ਭਲੇ ਲਈ ਸੰਗਤਾਂ ਘਰੋਂ ਘਰੀ ਅਰਦਾਸ ਬੇਨਤੀਆਂ ਵੀ ਕਰ ਰਹੀਆਂ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਇਸ ਨਾਮੁਰਾਦ ਬਿਮਾਰੀ ਤੋਂ ਛੇਤੀ ਹੀ ਨਿਜਾਤ ਮਿਲੇਗੀ।

ਇਟਲੀ ਲਾੱਕਡਾਊਨ ਦੇ ਦੂਸਰੇ ਪੜਾਅ ਵਿਚ 4 ਮਈ ਤੋਂ ਕੀ ਤਬਦੀਲੀਆਂ ਹਨ?

ਭਾਰਤੀ ਅੰਬੈਸੀ ਵੱਲੋਂ ਭਾਰਤੀਆਂ ਦੀ ਸਹੂਲਤ ਲਈ ਆੱਨਲਾਈਨ ਸੇਵਾ ਸ਼ੁਰੂ