in

ਸਿੱਧੂ ਮੂਸੇਵਾਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗੀ ਮੁਆਫੀ

ਮੂਸੇਵਾਲ ਨੇ ਕਿਹਾ ਕਿ, ਗਾਣਾ ਲਿਖਣ ਪਿੱਛੇ ਮੇਰਾ ਮਤਲਬ ਕੁੱਝ ਹੋਰ ਸੀ ਪਰ ਗਲਤ ਤਰੀਕੇ ਨਾਲ ਗੱਲ ਜੁੜ ਗਈ। ਉਨ੍ਹਾਂ ਕਿਹਾ ਕਿ ਜੇ ਮੈਂ ਗਲਤ ਕੀਤਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਮਾਫੀ ਮੰਗਦਾ ਹਾਂ।
ਮੂਸੇਵਾਲ ਨੇ ਕਿਹਾ ਕਿ, ਗਾਣਾ ਲਿਖਣ ਪਿੱਛੇ ਮੇਰਾ ਮਤਲਬ ਕੁੱਝ ਹੋਰ ਸੀ ਪਰ ਗਲਤ ਤਰੀਕੇ ਨਾਲ ਗੱਲ ਜੁੜ ਗਈ। ਉਨ੍ਹਾਂ ਕਿਹਾ ਕਿ ਜੇ ਮੈਂ ਗਲਤ ਕੀਤਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਮਾਫੀ ਮੰਗਦਾ ਹਾਂ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਈਮੇਲ ਜ਼ਰੀਏ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਮੰਗੀ ਹੈ। ਉਨ੍ਹਾਂ ਕਿਹਾ ਕਿ ਭੁੱਲ ਲਈ ਸਿਰ ਝੁਕਾ ਕੇ ਮੁਆਫੀ ਮੰਗਦਾ ਹਾਂ। ਮੂਸੇਵਾਲਾ ਨੇ ਵਿਵਾਦਿਤ ਸ਼ਬਦ ਹਟਾ ਕੇ ਯੂਟਿਊਬ ਤੇ ਨਵਾਂ ਗਾਣਾ ਵੀ ਰਿਲੀਜ਼ ਕੀਤਾ ਹੈ।

ਮੂਸੇਵਾਲਾ ਦਾ ਮੁਆਫ਼ੀਨਾਮਾ-

ਮੈਂ ਨਿਮਾਣਾ ਸੇਵਕ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇ ਵਾਲਾ) ਪੁੱਤਰ ਸ. ਬਲਕੌਰ ਸਿੰਘ ਪਿੰਡ ਮੂਸਾ ਜ਼ਿਲ੍ਹਾ ਮਾਨਸਾ, ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਮੇਰੇ ਵੱਲੋਂ ਪਿਛਲੇ ਦਿਨੀਂ ਇੱਕ ਗਾਣਾ ਗਾਇਆ ਗਿਆ ਸੀ, ਜਿਸ ਵਿੱਚ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਮਾਈ ਭਾਗੋ ਜੀ ਦਾ ਜ਼ਿਕਰ ਕੀਤਾ ਗਿਆ ਸੀ, ਮੈਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਜ਼ਿਕਰ ਨਾਲ ਸਾਡੀ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇਗੀ, ਮੈਂ ਗੁਰੂ ਦਾ ਨਿਮਾਣਾ ਸੇਵਕ ਹਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿੱਚ ਅਥਾਹ ਵਿਸ਼ਵਾਸ ਰੱਖਦਾ ਹਾਂ। ਮੇਰੇ ਵੱਲੋਂ ਅਣਜਾਣੇ ਵਿੱਚ ਹੋਈ ਇਸ ਭੁੱਲ ਲਈ ਮੈਂ ਸਿਰ ਝੁਕਾ ਕੇ ਮੁਆਫ਼ੀ ਮੰਗਦਾ ਹਾਂ ਅਤੇ ਇਸ ਗੱਲ ਦਾ ਵਿਸ਼ਵਾਸ ਦਿਵਾਉਂਦਾ ਹਾਂ ਕਿ ਅੱਗੇ ਤੋਂ ਅਜਿਹੀ ਗਲਤੀ ਨਹੀਂ ਹੋਵੇਗੀ। ਮੈਨੂੰ ਤੁਸੀਂ ਜਦੋਂ ਹੁਕਮ ਕਰੋਗੇ ਮੈਂ ਆਪ ਜੀ ਸਨਮੁੱਖ ਹਾਜ਼ਰ ਹੋ ਜਾਵਾਂਗਾ। ਇਸ ਗਲਤੀ ਲਈ ਮੇਰੇ ਲਈ ਜੋ ਵੀ ਸਜ਼ਾ ਸੁਣਾਈ ਜਾਵੇਗੀ ਮੈਂ ਨਿਮਾਣਾ ਸਿੱਖ ਖਿੜੇ ਮੱਥੇ ਪ੍ਰਵਾਨ ਕਰਾਂਗਾ। ਮੈਂ ਨਵੰਬਰ ਮਹੀਨੇ ਦੇ ਆਖਰੀ ਹਫਤੇ ਵਿੱਚ ਪੰਜਾਬ ਆ ਕੇ ਆਪਣੇ ਪਰਿਵਾਰ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋ ਜਾਵਾਂਗਾ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੈਨੂੰ ਇਸ ਗਲਤੀ ਲਈ ਮੁਆਫ਼ ਕਰੋਗੇ ।

ਪੰਥ ਦਾ ਦਾਸ, ਸ਼ੁਭਦੀਪ ਸਿੰਘ ਸਿੱਧੂ, ਉਰਫ਼ ਸਿੱਧੂ ਮੂਸੇ ਵਾਲਾ।

ਗਾਇਕ ਸਿੱਧੂ ਮੂਸੇਵਾਲਾ ਦਾ ਮੁਆਫੀ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅੱਜ ਕੋਈ ਫੈਸਲਾ ਲਿਆ ਜਾ ਸਕਦਾ ਹੈ। ਦਰਅਸਲ ਸਿੱਧੂ ਮੂਸੇਵਾਲਾ ਨੇ ਅਕਾਲ ਤਖਤ ਨੂੰ ਈਮੇਲ ਭੇਜ ਕੇ ਮੁਆਫੀ ਮੰਗੀ ਹੈ। ਮੁਆਫੀਨਾਮੇ ਵਿੱਚ ਲਿਖਿਆ ਹੈ ਕਿ ਭੁੱਲ ਲਈ ਸਿਰ ਝੁਕਾ ਕੇ ਮੁਆਫੀ ਮੰਗਦਾ ਹਾਂ, ਉਮੀਦ ਹੈ ਗਲਤੀ ਲਈ ਮੁਆਫ ਕਰੋਗੇ। ਦੱਸ ਦਈਏ ਕਿ ਮੂਸੇਵਾਲਾ ਦਾ ਇੱਕ ਗੀਤ ਵਿਵਾਦਾਂ ਵਿੱਚ ਹੈ। ਜਿਸ ਵਿੱਚ ਕੁੜੀ ਦੀ ਤੁਲਨਾ ਮਾਈ ਭਾਗੋ ਨਾਲ ਕੀਤੀ ਗਈ ਹੈ। ਹੁਣ ਮੂਸੇਵਾਲਾ ਨੇ ਵਿਵਾਦਿਤ ਸ਼ਬਦਾਂ ਨੂੰ ਹਟਾ ਕੇ ਨਵਾਂ ਗੀਤ ਵੀ ਲਾਂਚ ਕਰ ਦਿੱਤਾ ਹੈ।

ਨਵਜੋਤ ਸਿੰਘ ਸਿੱਧੂ ਦੀ ਕੁੜੀ ਦੀਆਂ ਤਸਵੀਰਾਂ ਵਾਇਰਲ

ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦੀ ਮੰਗ