in

ਸੁਖਵੰਤ ਸਿੰਘ ਪੱਡਾ ਦੇ ਪਰਿਵਾਰ ਨੂੰ ਦੋਹਤੇ ਦੀ ਦਾਤ ‘ਤੇ ਮਿਲੇ ਵਧਾਈ ਸੰਦੇਸ਼

ਮਿਲਾਨ (ਇਟਲੀ) 31 ਜਨਵਰੀ (ਸਾਬੀ ਚੀਨੀਆਂ) – ਉੱਘੇ ਸਮਾਜ ਸੇਵੀ ਸ: ਸੁਖਵੰਤ ਸਿੰਘ ਪੱਡਾ ਨੂੰ ਦੋਹਤੇ ਅਤੇ ਐਸ ਐਸ ਪੀ ਦਰਸ਼ਨ ਸਿੰਘ ਮਾਨ ਹੁਰਾਂ ਨੂੰ ਪੋਤਰੇ ਦੀ ਦਾਤ ਪ੍ਰਾਪਤ ਹੋਣ ‘ਤੇ ਇਟਲੀ ਦੀਆਂ ਵੱਖ ਵੱਖ ਖੇਡ ਕਲੱਬਾਂ ਨਾਲ ਸਬੰਧਿਤ ਸਖਸ਼ੀਅਤਾਂ, ਸਿਆਸੀ ਅਤੇ ਗੈਰ ਸਿਆਸੀ ਸਖਸ਼ੀਅਤਾਂ ਵੱਲੋਂ ਵਧਾਈ ਸੰਦੇਸ਼ ਭੇਜੇ ਗਏ ਹਨ। ਦੱਸਣਯੋਗ ਹੈ ਕਿ ਸ: ਸੁਖਵੰਤ ਸਿੰਘ ਪੱਡਾ ਜਿੱਥੇ ਸਮਾਜ ਸੇਵੀ ਕਾਰਜਾਂ ਕਰਕੇ ਯੂਰਪ ਵਿਚ ਵੱਸਦੇ ਪੰਜਾਬੀਆਂ ਵਿਚ ਵੱਡਾ ਅਸਰ ਰਸੂਖ ਰੱਖਦੇ ਹਨ, ਉੱਥੇ ਉਨ੍ਹਾਂ ਲੰਘੀਆਂ ਵਿਧਾਨ ਸਭਾ ਚੌਣਾਂ ਵਿਚ ਕਪੂਰਥਲਾ ਤੋਂ ਆਮ ਆਦਮੀ ਦੀ ਟਿਕਟ ‘ਤੇ ਚੌਣ ਲੜਦਿਆਂ ਸਾਬਕਾ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਸਖਤ ਟੱਕਰ ਦਿੰਦਿਆਂ ਸਿਆਸੀ ਹਲਕਿਆਂ ਵਿਚ ਤਹਿਲਕਾ ਮਚਾਇਆ ਸੀ।
ਉਨ੍ਹਾਂ ਨੂੰ ਪ੍ਰਮਾਤਮਾ ਵੱਲੋਂ ਦੋਹਤੇ ਗੁਰਸ਼ੇਰ ਸਿੰਘ ਦੀ ਦਾਤ ਪ੍ਰਾਪਤ ਹੋਣ ‘ਤੇ ਇੰਡੀਅਨ ਉਵਰਸੀਜ਼ ਕਾਂਗਰਸ ਦੇ ਵਾਈਸ ਪ੍ਰਧਾਨ ਸੁਖਚੈਨ ਸਿੰਘ ਠੀਕਰੀਵਾਲ, ਸੀਨੀਅਰ ਅਕਾਲੀ ਆਗੂ ਲਖਵਿੰਦਰ ਸਿੰਘ ਡੋਗਰਾਵਾਲ, ਸ: ਹਰਪ੍ਰੀਤ ਸਿੰਘ ਜੀਰਾ, ਸ੍ਰੀ ਦਲਬੀਰ ਭੱਟੀ ਪ੍ਰਧਾਨ ਵਾਲਮੀਕਿ ਸਭਾ ਯੂਰਪ, ਸ: ਸੁਖਜਿੰਦਰ ਸਿੰਘ ਕਾਲਰੂ, ਸ੍ਰੀ ਵੈਦ ਸ਼ਰਮਾ, ਸ੍ਰੀ ਸੰਜੀਵ ਲਾਂਬਾ ਚੇਅਰਮੈਨ ਪੰਜਾਬ ਸਰਵਿਸ, ਅਤੇ ਹਰਕੀਤ ਸਿੰਘ ਮਾਧੋ ਝੰਡਾ ਵੱਲੋਂ ਵਿਸ਼ੇਸ਼ ਤੌਰ ‘ਤੇ ਵਧਾਈ ਸੰਦੇਸ਼ ਭੇਜਦੇ ਹੋਏ ਦੋਹਤੇ ਗੁਰਸ਼ੇਰ ਸਿੰਘ ਦੀ ਲੰਮੀ ਉਮਰ ਲਈ ਕਾਮਨਾ ਕੀਤੀ ਗਈ ਹੈ।

ਇਟਲੀ ਵਿਚ ਕੋਰੋਨਾਵਾਇਰਸ ਦੇ ਦੋ ਕੇਸਾਂ ਦੀ ਪੁਸ਼ਟੀ ਹੋਈ

ਸਿੱਖ ਖਿਡਾਰੀ ਆਪਣੀ ਮੂਲ ਪਛਾਣ ਕਾਇਮ ਰਖਣ : ਪੰਜੋਲੀ